ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

Death, Young, Current

ਸਾਦਿਕ, (ਅਰਸ਼ਦੀਪ ਸੋਨੀ/ਸੱਚ ਕਹੂੰ ਨਿਊਜ਼)। ਨੇੜਲੇ ਪਿੰਡ ਚੰਨੀਆਂ ਦੇ ਨੌਜਵਾਨ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ। ਜਾਣਕਾਰੀ ਅਨੁਸਾਰ ਸਾਦਿਕ ਵਿਖੇ ਇਲੈਕਟ੍ਰੀਸ਼ਨ ਦਾ ਕੰਮ ਕਰਨ ਵਾਲੇ ਬਹੁਤ ਹੀ ਹਸਮੁੱਖ ਸੁਭਾਅ ਦੇ ਮਾਲਕ ਲਖਵੀਰ ਸਿੰਘ ਲੱਖਾ ਪੁੱਤਰ ਮਹਿੰਦਰ ਸਿੰਘ ਆਪਣੀ ਦੁਕਾਨ ਤੋਂ ਬਿਜਲੀ ਦਾ ਕੰਮ ਕਰਨ ਲਈ ਜ਼ਿਲਾ ਮੁਕਤਸਰ ਦੇ ਪਿੰਡਾਂ ਸੱਕਾਂਵਾਲੀ ਗਿਆ ਜਿੱਥ ਉਸ ਨੇ ਦੋ ਵਜੇ ਤੱਕ ਕੰਮ ਮੁਕਾ ਲਿਆ। ਜਦ ਉਹ ਚੱਲਣ ਲੱਗਾ ਤਾਂ ਘਰ ਵਾਲਿਆਂ ਨੂੰ ਥੋੜਾ ਰਹਿੰਦਾ ਕੰਮ ਵੀ ਯਾਦ ਆ ਗਿਆ ਤਾਂ ਉਹ ਰੁਕ ਕੇ ਉਹ ਕੰਮ ਕਰਨ ਲੱਗਾ।

ਅਚਾਨਕ ਮੋਟਰ ‘ਤੇ ਹੀ ਕੰਮ ਕਰਦੇ ਸਮੇਂ ਉਸ ਨੂੰ ਕਰੰਟ ਲੱਗ ਗਿਆ। ਸੱਕਾਂਵਾਲੀ ਪਰਿਵਾਰ ਵੱਲੋਂ ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ। ਗਮਗੀਨ ਮਾਹੌਲ ਤੇ ਇਲਾਕੇ ਦੇ ਭਰਵੇਂ ਇਕੱਠ ਦੌਰਾਨ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਡੇਢ ਸਾਲ ਦਾ ਲੜਕਾ ਤੇ 6 ਸਾਲ ਦੀ ਲੜਕੀ ਛੱਡ ਗਿਆ ਹੈ।

LEAVE A REPLY

Please enter your comment!
Please enter your name here