ਇੱਕ ਹੋਰ ਨੌਜਵਾਨ ਚੜਿਆ ਨਸ਼ੇ ਦੀ ਭੇਂਟ, ਹੋਈ ਮੌਤ

ਇੱਕ ਹੋਰ ਨੌਜਵਾਨ ਚੜਿਆ ਨਸ਼ੇ ਦੀ ਭੇਂਟ, ਹੋਈ ਮੌਤ

(ਮਨੋਜ ਗੋਇਲ) ਘੱਗਾ । ਨਸ਼ਿਆਂ ਕਾਰਨ ਰੋਜ਼ਾਨਾ ਮਾਂਵਾ ਦੇ ਪੁੱਤ ਆਪਣੀਆਂ ਜਾਨਾਂ ਗੁਆ ਰਹੇ ਹਨ। ਅਜਿਹੀ ਹੀ ਇਕ ਖਬਰ ਇੱਕ ਘੱਗੇ ਤੋਂ ਸਾਹਮਣੇ ਆਈ ਹੈl ਜਿਸ ਵਿੱਚ ਇੱਕ ਹੋਰ ਮਾਂ ਦਾ ਪੁੱਤ ਨਸ਼ੇ ਦੀ ਭੇਂਟ ਚੜ ਗਿਆ ਹੈ। ਦਲਜੀਤ ਸਿੰਘ ਪੁੱਤਰ ਪ੍ਰਿਥੀ ਸਿੰਘ ਵਾਰਡ ਨੰਬਰ 5 ਘੱਗਾ ਨੇ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਲੜਕਾ ਗੁਰਦਾਸ ਸਿੰਘ ਜੋ ਕਿ ਨਸ਼ੇ ਕਰਨ ਦਾ ਆਦੀ ਸੀ। Drug Addiction

ਇਹ ਵੀ ਪੜ੍ਹੋ: ਚੋਣ ਕਮਿਸ਼ਨ ਦਾ ਬਜ਼ੁਰਗ ਤੇ ਦਿਵਿਆਂਗ ਵੋਟਰਾਂ ਦੇ ਘਰਾਂ ਤੱਕ ਪਹੁੰਚ ਕਰਕੇ ਵੋਟ ਪਵਾਉਣ ਦਾ ਸ਼ਲਾਘਾਯੋਗ ਕਦਮ

ਵੀਰਵਾਰ ਸ਼ਾਮ ਘਰੋਂ ਗਿਆ ਸੀ ਪਰ ਵਾਪਿਸ ਨਾ ਮੁੜਿਆ । ਕਾਫੀ ਦੇਰ ਭਾਲ ਕਰਨ ਤੋਂ ਬਾਅਦ ਉਸ ਦਾ ਪਤਾ ਲੱਗਿਆ ਕਿ ਉਹ ਨਸ਼ੇ ਦੀ ਹਾਲਤ ਵਿੱਚ ਅਨਾਜ ਮੰਡੀ ਘੱਗਾ ਵਿਖੇ ਪਿਆ ਹੈ। ਜਿਸ ਨੂੰ ਚੁੱਕ ਕੇ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। Drug Addiction

LEAVE A REPLY

Please enter your comment!
Please enter your name here