ਸਾਡੇ ਨਾਲ ਸ਼ਾਮਲ

Follow us

11.5 C
Chandigarh
Tuesday, January 20, 2026
More
    Home ਦੇਸ਼ ਮਜ਼ਦੂਰ ਨੌਜਵਾਨ ...

    ਮਜ਼ਦੂਰ ਨੌਜਵਾਨ ਨੇ ਭੇਦਭਰੇ ਹਾਲਾਤਾਂ ‘ਚ ਕੀਤੀ ਖੁਦਕੁਸ਼ੀ

    youth commits suicide

    ਮਜ਼ਦੂਰ ਨੌਜਵਾਨ ਨੇ ਭੇਦਭਰੇ ਹਾਲਾਤਾਂ ‘ਚ ਕੀਤੀ ਖੁਦਕੁਸ਼ੀ

    ਬਰਨਾਲਾ, (ਜਸਵੀਰ ਸਿੰਘ/ਮਾਲਵਿੰਦਰ ਸਿੰਘ) ਪਿੰਡ ਮਾਂਗੇਵਾਲ ਵਿਖੇ ਬੀਤੀ ਰਾਤ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਇੱਕ ਨੌਜਵਾਨ ਨੇ ਭੇਦਭਰੇ ਹਾਲਾਤਾਂ ‘ਚ ਖੁਦਕੁਸ਼ੀ (suicide) ਕਰ ਲਈ। ਜਿਸ ਸਬੰਧੀ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਪੁਲੀਸ ਵੱਲੋਂ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।

    ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਠੁੱਲੀਵਾਲ ਦੇ ਐਸਐਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ  ਮ੍ਰਿਤਕ ਨੌਜਵਾਨ ਹਰਜਿੰਦਰ ਸਿੰਘ (27) ਪੁੱਤਰ  ਸਵ: ਮਿੱਠੂ ਸਿੰਘ ਵਾਸੀ ਮਾਂਗੇਵਾਲ ਜੋ ਕਿ ਰਾਜ ਮਿਸਤਰੀ ਵਜੋਂ ਕੰਮ ਕਰਦਾ ਸੀ। ਜਿਸ ਨੇ ਬੀਤੀ ਰਾਤ ਆਪਣੇ ਕੰਮ ਤੋਂ ਘਰ ਪਰਤਣ ਪਿੱਛੋਂ ਘਰ ਅੰਦਰ ਹੀ ਪੱਖੇ ਨਾਲ ਫੰਦਾ ਲਗਾ ਕਿ ਖੁਦਕੁਸ਼ੀ ਕਰ  ਲਈ। ਉਨ੍ਹਾਂ ਦੱਸਿਆ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਖੁਦਕੁਸ਼ੀ ਕਰਨ ਸਮੇ ਹਰਜਿੰਦਰ ਸਿੰਘ ਘਰ ਵਿੱਚ ਇਕੱਲਾ ਹੀ ਸੀ।

    ਉੁਸਦੀ ਮਾਤਾ ਅਤੇ ਛੋਟਾ ਭਰਾ ਆਪਣੀ ਕਿਸੇ ਰਿਸ਼ਤੇਦਾਰੀ ਵਿੱਚ ਗਏ ਹੋਏ  ਸਨ। ਘਟਨਾ ਦਾ ਪਤਾ ਉਸ ਸਮੇ ਲੱਗਿਆ ਜਦੋ ਸਵੇਰੇ ਵੱਡਾ ਦਿਨ ਚੜ ਜਾਣ ਪਿੱਛੋਂ ਵੀ ਹਰਜਿੰਦਰ ਸਿੰਘ ਨਾ ਉੱਠਿਆ ਤਾਂ ਪਰਿਵਾਰਕ ਮੈਂਬਰਾਂ ਨੇ ਕਮਰੇ ਅੰਦਰ ਜਾ ਕੇ ਦੇਖਿਆ ਤਾਂ ਹਰਜਿੰਦਰ ਸਿੰਘ ਦੀ ਲਾਸ ਪੱਖੇ ਨਾਲ ਲਟਕ ਰਹੀ ਸੀ। ਜਿਸ ਸਬੰਧੀ ਉਨਾਂ ਪੁਲਿਸ ਥਾਣਾ ਠੁੱਲੀਵਾਲ ਨੂੰ ਸੂਚਿਤ ਕੀਤਾ। ਕਾਰਵਾਈ ਸਬੰਧੀ ਉਨਾਂ ਦੱਸਿਆ ਕਿ ਜਾਂਚ ਅਧਿਕਾਰੀ  ਅਮਰੀਕ ਸਿੰਘ ਨੇ ਮੌਕੇ ‘ਤੇ ਪੁੱਜ ਕੇ  ਉਕਤ ਨੌਜਵਾਨ ਹਰਜਿੰਦਰ ਸਿੰਘ ਦੇ ਛੋਟੇ  ਭਰਾ ਗੁਰਲਿਆਕਤ ਸਿੰਘ ਦੇ ਬਿਆਨਾਂ ‘ਤੇ 174 ਦੀ ਕਾਰਵਾਈ ਕੀਤੀ ਤੇ ਲਾਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਭੇਜ ਦਿੱਤਾ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here