ਤੁਹਾਡੀਆਂ ਕੁਲਾਂ ਨੂੰ ਵੀ ਮਿਲਦੈ ਸਤਿਸੰਗ ਸੁਣਨ ਦਾ ਫ਼ਲ : Saint Dr MSG

Saint Dr MSG

ਤੁਹਾਡੀਆਂ ਕੁਲਾਂ ਨੂੰ ਵੀ ਮਿਲਦੈ ਸਤਿਸੰਗ ਸੁਣਨ ਦਾ ਫ਼ਲ : Saint Dr MSG

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਤੁਸੀਂ ਸਤਿਸੰਗ ‘ਚ ਚੱਲ ਕੇ ਆਉਂਦੇ ਹੋ, ਨਾਮ ਜਪਦੇ ਹੋ, ਨਾਮ ਵਾਲੇ ਜੀਵਾਂ ਨੂੰ ਸਤਿਸੰਗ ‘ਚ ਲੈ ਕੇ ਆਉਂਦੇ ਹੋ, ਤਾਂ ਤੁਹਾਨੂੰ ਹੀ ਨਹੀਂ, ਤੁਹਾਡੇ ਪਰਿਵਾਰ ਨੂੰ ਹੀ ਨਹੀਂ ਸਗੋਂ ਤੁਹਾਡੀਆਂ ਕੁਲਾਂ ਨੂੰ ਵੀ ਇਸ ਦਾ ਫ਼ਲ ਜ਼ਰੂਰ ਮਿਲੇਗਾ ਮਾਲਕ ਦਾ ਉਹ ਰਹਿਮੋ-ਕਰਮ ਵਰਸਦਾ ਹੈ, ਉਹ ਖੁਸ਼ੀਆਂ ਮਿਲਦੀਆਂ ਹਨ ਜਿਸ ਦਾ ਲਿਖ-ਬੋਲ ਕੇ ਵਰਣਨ ਨਹੀਂ ਕੀਤਾ ਜਾ ਸਕਦਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ। ਕਿ ਇਸ ਘੋਰ ਕਲਿਯੁਗ ‘ਚ ਲੋਕ ਇੱਕ-ਦੂਜੇ ਨੂੰ ਲੜਾਉਂਦੇ ਹਨ ਕਿ ਇਨ੍ਹਾਂ ਦਾ ਆਪਸ ‘ਚ ਪਿਆਰ ਹੈ। (Saint Dr MSG)

ਤਾਂ ਆਪਸ ‘ਚ ਫੁੱਟ ਪਾ ਦਿਓ ਇਹ ਖੁਸ਼ ਕਿਉਂ ਹਨ? ਇਨ੍ਹਾਂ ‘ਚ ਫੁੱਟ ਪਾ ਦਿਓ, ਇਨ੍ਹਾਂ ‘ਚ ਦਰਾੜ ਪਾ ਦਿਓ ਅਜਿਹਾ ਮਾਲਕ ਦਾ ਪਿਆਰ, ਮਾਲਕ ਦੀ ਬਹੁਤ ਰਹਿਮਤ  ਹੁੰਦੀ ਹੈ, ਜੋ ਜੀਵਾਂ ਨੂੰ ਨਾਮ ਲਈ ਲੈ ਕੇ ਆਉਂਦੇ ਹਨ ਕਿ ਯਾਰ, ਇਹ ਵਿਚਾਰਾ ਖੱਜਲ-ਖਵਾਰ ਹੁੰਦਾ ਹੈ, ਨਸ਼ੇ  ਕਰਦਾ ਹੈ, ਘਰ ਨਰਕ ਵਰਗਾ ਹੈ ਮਾਲਕ ਨਾਲ ਜੋੜ ਦਿਓ, ਇਹ ਚੰਗਾ ਹੋ ਜਾਵੇਗਾ ਤਾਂ ਜਦੋਂ ਉਹ ਨਾਮ ਲੈਂਦਾ ਹੈ, ਤਾਂ ਉਸ ਦਾ ਸਾਰਾ ਘਰ ਖੁਸ਼ ਹੋ ਜਾਂਦਾ ਹੈ ਅਤੇ ਉਸ ਸੇਵਾਦਾਰ ਨੂੰ, ਜੋ ਉਸ ਨੂੰ ਨਾਮ ਦਿਵਾਉਣ ਲੈ ਗਿਆ ਸੀ, ਉਸ ਨੂੰ ਦੁਆਵਾਂ ਦਿੰਦੇ ਹਨ। ਅਤੇ ਉਹ ਦੁਆਵਾਂ ਲੱਗਦੀਆਂ ਜ਼ਰੂਰ ਹਨ ਇਸ ਲਈ ਨਾਮ, ਰੂਹਾਨੀ ਜਾਮ ਜੋ ਵੀ ਤੁਸੀਂ ਪਿਆਉਂਦੇ ਹੋ, ਸੇਵਾਦਾਰ ਜੋ ਸਾਧ-ਸੰਗਤ ਨੂੰ ਲੈ ਕੇ ਆਉਂਦੇ ਹਨ। (Saint Dr MSG)

ਤੁਸੀਂ ਬਹੁਤ ਹੀ ਭਾਗਾਂ ਵਾਲੇ ਹੋ ਤੁਸੀਂ ਹੋਰ ਭਾਗਾਂਵਾਲੇ ਬਣ ਜਾਂਦੇ ਹੋ, ਮਾਲਕ ਦਾ ਰਹਿਮੋ-ਕਰਮ ਵਧ ਚੜ੍ਹ ਕੇ ਹਾਸਲ ਕਰਦੇ ਹੋ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ  ਕਿ ਤੁਸੀਂ ਜਿੰਨਾ ਵੀ ਦੂਰੋਂ ਚੱਲ ਕੇ ਆਉਂਦੇ ਹੋ, ਸਤਿਸੰਗ ਅਟੈਂਡ ਕਰਦੇ ਹੋ, ਤਾਂ ਕਦਮ-ਕਦਮ ਦਾ ਫ਼ਲ ਮਾਲਕ ਜ਼ਰੂਰ ਬਖ਼ਸ਼ਦਾ ਹੈ ਤੁਸੀਂ ਆਉਂਦੇ-ਜਾਂਦੇ ਸਿਮਰਨ ਕਰਦੇ ਰਹੋ, ਨਾਅਰੇ ਦਾ ਜਾਪ ਕਰਦੇ ਰਹੋ, ਸ਼ਬਦ ਬਾਣੀ ਗੁਣਗੁਣਾਉਂਦੇ ਰਹੋ, ਫਿਰ ਤਾਂ ਸੋਨੇ ‘ਤੇ ਸੁਹਾਗਾ ਹੈ, ਫਿਰ ਤਾਂ ਕਹਿਣਾ ਹੀ ਕੀ ਹੈ, ਫਿਰ ਤਾਂ ਅੰਦਰ-ਬਾਹਰ ਕੋਈ ਕਮੀ ਨਹੀਂ ਰਹਿੰਦੀ ਕਿਉਂਕਿ ਰਾਮ-ਨਾਮ ‘ਚ ਜੋ ਸ਼ਕਤੀ ਹੈ, ਜੋ ਖੁਸ਼ੀਆਂ ਹਨ, ਉਹ ਲਿਖਣ-ਬੋਲਣ, ਸੁਣਨ ਤੋਂ ਪਰ੍ਹੇ ਦੀ ਚੀਜ਼ ਹੈ, ਬਸ… ਸ਼ੁੱਧ ਭਾਵਨਾ ਨਾਲ, ਸੱਚੀ ਲਗਨ ਨਾਲ ਤੁਸੀਂ ਮਾਲਕ ਦੇ ਨਾਮ ਦਾ ਜਾਪ ਕਰਿਆ ਕਰੋ, ਤਾਂਕਿ ਮਾਲਕ ਦੀਆਂ ਸਾਰੀਆਂ ਖੁਸ਼ੀਆਂ, ਬਰਕਤਾਂ ਤੁਹਾਨੂੰ ਮਿਲਣ। (Saint Dr MSG)

LEAVE A REPLY

Please enter your comment!
Please enter your name here