ਜੰਮੂ-ਕਸ਼ਮੀਰ ਦੇ ਡੀਜੀਪੀ ਦਾ ਹੈਰਾਨ ਕਰਨ ਵਾਲਾ ਖੁਲਾਸਾ
ਨਵੀਂ ਦਿੱਲੀ (ਏਜੰਸੀ)। ਜੰਮੂ ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਹੈਰਾਨ ਕਰਨ ਵਾਲਾ ਖੁਲਾਸਾ ਕਰਦਿਆਂ ਕਿਹਾ ਕਿ ਜੰਮੂ ਕਸ਼ਮੀਰ ਦੇ 57 ਨੌਜਵਾਨ, ਜੋ 2017 ਤੇ 2018 ’ਚ ਟੂਰੀਸਟ ਤੇ ਸਟੱਡੀ ਵੀਜ਼ਾ ’ਤੇ ਪਾਕਿਸਤਾਨ ਗਏ ਸਨ ਸਨ ਉਹ ਅੱਤਵਾਦੀ ਬਣ ਚੁੱਕੇ ਹਨ ਇੰਨਾ ਹੀ ਨਹੀਂ, ਇਨ੍ਹਾਂ ’ਚੋਂ ਕੁਝ ਤਾਂ ਹਥਿਆਰਾਂ ਦੇ ਨਾਲ ਕਸ਼ਮੀਰ ਪਰਤੇ ਉਹਨਾਂ ਰਾਜੌਰੀ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ।
ਡੀਜੀਪੀ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ’ਚੋਂ 30 ਗੈਰ ਕਾਨੂੰਨੀ ਤੌਰ ’ਤੇ ਹਥਿਆਰਾਂ ਨਾਲ ਐਲਓਸੀ ਪਾਰ ਕਰਨ ਤੋਂ ਬਾਅਦ ਅੱਤਵਾਦੀ ਵਜੋਂ ਕਸ਼ਮੀਰ ਪਰਤੇ ਉਨ੍ਹਾਂ ਕਿਹਾ ਕਿ 30 ’ਚੋਂ 17 ਮਾਰੇ ਗਏ ਹਨ ਜਦੋਂਕਿ 13 ਅੱਤਵਾਦੀ ਹਾਲੇ ਵੀ ਕਸ਼ਮੀਰ ’ਚ ਸਰਗਰਮ ਹਨ ਤੇ ਸੁਰੱਖਿਆ ਬਲ ਉਨ੍ਹਾਂ ’ਤੇ ਨਜ਼ਰ ਰੱਖ ਰਿਹਾ ਹੈ ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ’ਚੋਂ 17 ਹਾਲੇ ਵੀ ਪਾਕਿਸਤਾਨ ’ਚ ਹਨ ਸਿੰਘ ਨੇ ਕਿਹਾ ਕਿ ਜਿਸ ਦੇ ਚੱਲਦਿਆਂ ਅਧਿਕਾਰੀਆਂ ਨੇ ਕਸ਼ਮੀਰੀ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਪਾਕਿਸਤਾਨ ਜਾਣ ਦੀ ਮਨਜ਼ੂਰੀ ਦੇਣ ਦੇ ਮਾਮਲੇ ’ਚ ਸਖ਼ਤੀ ਵਰਤੀ ਜਾ ਰਹੀ ਹੈ।
ਜੰਮੂ ਕਸ਼ਮੀਰ ਦੇ ਡੀਜੀਪੀ ਨੇ ਕਿਹਾ ਕਿ ਫਰਵਰੀ ’ਚ ਭਾਰਤ ਤੇ ਪਾਕਿਸਤਾਨ ਦਰਮਿਆਨ ਜੰਗ ਬੰਦੀ ਦੀ ਬਹਾਲੀ ਤੋਂ ਬਾਅਦ ਘੁਸਪੈਠ ਦੇ ਲਗਭਗ ਰੁਕਣ ਤੋਂ ਬਾਅਦ ਹੁਣ ਅੱਤਵਾਦੀਆਂ ਨੂੰ ਸਰਹੱਦ ਪਾਰ ਧੱਕਣ ਦੀ ਕੋਸ਼ਿਸ਼ ਚੱਲ ਰਹੀ ਹੈ ਤੇ 250 ਤੋਂ 300 ਅੱਤਵਾਦੀ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਇਸ ਪਾਰ ਆਉਣ ਲਈ ਉੱਥੇ ਕੈਪਾਂ ’ਚ ਮੌਕੇ ਦੀ ਉਡੀਕ ’ਚ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ