ਸਾਡੇ ਨਾਲ ਸ਼ਾਮਲ

Follow us

10.8 C
Chandigarh
Sunday, February 8, 2026
More
    Home ਸੂਬੇ ਪੰਜਾਬ ਨਸ਼ੇ ਦੀ ਓਵਰਡੋਜ਼...

    ਨਸ਼ੇ ਦੀ ਓਵਰਡੋਜ਼ ਲੈਣ ਨਾਲ ਨੌਜਵਾਨ ਦੀ ਮੌਤ

    ਨਸ਼ੇ ਦੀ ਓਵਰਡੋਜ਼ ਲੈਣ ਨਾਲ ਨੌਜਵਾਨ ਦੀ ਮੌਤ

    ਭਵਾਨੀਗੜ੍ਹ, (ਵਿਜੈ ਸਿੰਗਲਾ) ਇੱਥੋਂ ਨੇੜਲੇ ਪਿੰਡ ਨਾਗਰਾ ਦੇ ਨੌਜਵਾਨ ਜਸ਼ਨਦੀਪ ਸਿੰਘ ਦੀ ਨਸ਼ੇ ਦੀ ਓਵਰ ਡੋਜ ਲੈਣ ਕਾਰਣ ਮੌਤ ਹੋ ਗਈ। ਪੁਲੀਸ ਨੇ ਮਿ੍ਰਤਕ ਲੜਕੇ ਦੇ ਪਿਤਾ ਦੇ ਬਿਆਨ ’ਤੇ 2 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।ਇੱਥੇ ਥਾਣੇ ਵਿੱਚ ਬਲਜੀਤ ਸਿੰਘ ਵਾਸੀ ਨਾਗਰਾ ਨੇ ਸ਼ਿਕਾਇਤ ਲਿਖਾਈ ਕਿ ਉਸ ਦਾ ਲੜਕਾ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਵਿੱਚ ਪੜ੍ਹਦਾ ਸੀ, ਉਹ 7 ਫਰਵਰੀ ਨੂੰ ਘਰੋਂ 20 ਹਜਾਰ ਰੁਪਏ ਫੀਸ ਭਰਨ ਲਈ ਲੈ ਕੇ ਗਿਆ ਸੀ ਪਰ ਸ਼ਾਮ ਨੂੰ ਘਰ ਵਾਪਸ ਨਾ ਆਇਆ।

    ਫਿਰ 8 ਫਰਵਰੀ ਨੂੰ ਕਿਸੇ ਨਾ ਮਾਲੂਮ ਦਾ ਫੋਨ ਆਇਆ ਕਿ ਜਸ਼ਨਦੀਪ ਸਿੰਘ ਦੀ ਹਾਲਤ ਠੀਕ ਨਹੀਂ ਹੈ।ਇਸੇ ਦੌਰਾਨ ਪਿੰਡ ਤੋਂ ਪਤਾ ਲੱਗਾ ਕਿ ਜਸ਼ਨਦੀਪ ਸਿੰਘ ਨੂੰ ਜਗਸ਼ੀਰ ਸਿੰਘ ਵਾਸੀ ਨਾਗਰਾ ਅਤੇ ਰੋਹਿਤ ਵਾਸੀ ਹਿਮਾਚਲ ਪ੍ਰਦੇਸ਼ ਜਗਸ਼ੀਰ ਸਿੰਘ ਦੇ ਖੇਤ ਮੋਟਰ ’ਤੇ ਲੈ ਗਏ, ਜਿੱਥੇ ਉਸ ਨੂੰ ਨਸ਼ਾ ਕਰਵਾ ਕੇ ਛੱਡ ਗਏ। ਪੁਲਿਸ ਨੇ ਸਿਕਾਇਤ ਕਰਤਾ ਦੇ ਬਿਆਨ ’ਤੇ ਉਕਤ ਦੋਵਾਂ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.