Punjab Murder News: ਪਿੰਡ ਕਰਹਾਲੀ ਸਾਹਿਬ ’ਚ ਨੌਜਵਾਨ ਦਾ ਕਤਲ

Punjab Murder News
Punjab Murder News: ਪਿੰਡ ਕਰਹਾਲੀ ਸਾਹਿਬ ’ਚ ਨੌਜਵਾਨ ਦਾ ਕਤਲ

Punjab Murder News: (ਰਾਮ ਸਰੂਪ ਪੰਜੋਲਾ) ਡਕਾਲਾ। ਇੱਥੋਂ ਥੋੜ੍ਹੀ ਦੂਰ ਪਿੰਡ ਕਰਹਾਲੀ ਸਾਹਿਬ ਵਿਖੇ ਪੁਰਾਣੀ ਰੰਜਿਸ਼ ’ਤੇ ਚੱਲਦਿਆਂ ਇਕ ਨੌਜਵਾਨ ਮਨਪ੍ਰੀਤ ਸਿੰਘ (29 ਸਾਲ) ਦਾ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਨੌਜਵਾਨ ਮਨਪ੍ਰੀਤ ਸਿੰਘ ਦੇ ਭਰਾ ਗੁਰਬੀਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਨਪ੍ਰੀਤ ਸਿੰਘ ਦਾ ਪਿੰਡ ਦੇ ਹੀ ਰਹਿਣ ਵਾਲੇ ਬਲਕਾਰ ਸਿੰਘ ਨਾਲ ਕਿਸੇ ਗੱਲ ਨੂੰ ਲੈ ਕੇ ਤਕਰੀਬਨ ਇਕ ਮਹੀਨਾ ਪਹਿਲਾ ਝਗੜਾ ਹੋਇਆ ਸੀ। ਜਿਸ ’ਤੇ ਚੱਲਦਿਆਂ ਬਲਕਾਰ ਸਿੰਘ ਇਹਨਾਂ ਨਾਲ ਰੰਜਿਸ਼ ਰੱਖਦੇ ਆ ਰਹੇ ਸਨ।

ਇਹ ਵੀ ਪੜ੍ਹੋ: Haryana New Governor: ਰਾਸ਼ਟਰਪਤੀ ਨੇ ਹਰਿਆਣਾ ਅਤੇ ਗੋਆ ’ਚ ਨਵੇਂ ਰਾਜਪਾਲ ਕੀਤੇ ਨਿਯੁਕਤ

ਲੰਘੀ ਰਾਤ ਤਕਰੀਬਨ ਸਾਢੇ ਨੌ ਵਜੇ ਮਨਪ੍ਰੀਤ ਸਿੰਘ ਆਪਣੇ ਖੇਤ ’ਚੋਂ ਘਰ ਆ ਰਿਹਾ ਸੀ ਅਤੇ ਗਿਣੀ ਮਿਥੀ ਸਾਜਿਸ਼ ਤਹਿਤ ਬਲਕਾਰ ਸਿੰਘ, ਗੁਰਬਿੰਦਰ ਸਿੰਘ, ਲਾਡੀ, ਗੁਰਧਿਆਨ ਸਿੰਘ ਆਦਿ ਨੇ ਮਨਪ੍ਰੀਤ ਦਾ ਕਤਲ ਕਰ ਦਿੱਤਾ। ਇਸ ਸੰਬੰਧ ’ਚ ਜਦੋਂ ਥਾਣਾ ਪਸਿਆਣਾ ਦੇ ਇੰਚਾਰਜ ਇੰਸਪੈਕਟਰ ਅਮਨਪਾਲ ਸਿੰਘ ਵਿਰਕ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਪਿੰਡ ਕਰਹਾਲੀ ਸਾਹਿਬ ਪਿੰਡ ਦੇ ਕੁਝ ਲੋਕਾਂ ’ਚ ਲੰਘੀ ਰਾਤ ਝਗੜਾ ਹੋਇਆ ਹੈ। ਜਿਸ ’ਚ ਇਕ ਮਨਪ੍ਰੀਤ ਸਿੰਘ ਮਨੀ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। Punjab Murder News