ਸਾਡੇ ਨਾਲ ਸ਼ਾਮਲ

Follow us

10.2 C
Chandigarh
Sunday, January 18, 2026
More
    Home Breaking News ਨੌਜਵਾਨ &#8216...

    ਨੌਜਵਾਨ ‘ਤੇ ਪੈਟਰੋਲ ਛਿੜਕ ਕੇ ਸਾੜਿਆ ਜਿੰਦਾ

    Rice Mill
    abstract fire on black background in orange and yellow colors

    ਮੁਹੱਲੇ ਦੇ ਕੁੱਝ ਨੌਜਵਾਨਾਂ ਨੇ ਹੀ ਦਿੱਤਾ ਵਾਰਦਾਤ ਨੂੰ ਅੰਜਾਮ

    ਮਾਨਸਾ (ਸੱਚ ਕਹੂੰ ਨਿਊਜ਼)। ਮਾਨਸਾ ਤੋਂ ਇੱਕ ਦਿਲ ਦਿਹਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਨੌਜਵਾਨ ਨੂੰ ਹੱਥ-ਪੈਰ ਬੰਨ੍ਹ ਕੇ ਉਸ ‘ਤੇ ਪੈਟਰੋਲ ਛਿੜਕ ਕੇ ਮਾਰ ਦਿੱਤਾ ਗਿਆ। 16 ਸਾਲਾ ਨੌਜਵਾਨ ਜਸਪ੍ਰੀਤ ਸਿੰਘ ਦੇ ਵੱਡੇ ਭਰਾ ਦੇ ਪ੍ਰੇਮ ਵਿਆਹ ਕਰਕੇ ਮੁਹੱਲੇ ਦੇ ਹੀ ਕੁਝ ਲੜਕਿਆਂ ਨੇ ਉਸ ਦਾ ਬੇਹਰਿਮੀ ਨਾਲ ਕਤਲ ਕਰ ਦਿੱਤਾ ਗਿਆ। Petrol

    ਦਰਅਸਲ ਜਸਪ੍ਰੀਤ ਸਿੰਘ ਦੇ ਵੱਡੇ ਭਰਾ ਦਾ ਕਰੀਬ ਦੋ ਸਾਲ ਪਹਿਲਾਂ ਮੁਹੱਲੇ ਵਿੱਚ ਹੀ ਪ੍ਰੇਮ ਵਿਆਹ ਹੋਇਆ ਸੀ। ਉਦੋਂ ਤੋਂ ਉਹ ਸ਼ਹਿਰ ਤੋਂ ਫਰਾਰ ਹੈ, ਜਦੋਂ ਜਸਪ੍ਰੀਤ ਨੂੰ ਆਪਣੇ ਭਰਾ ਦੇ ਘਰ ਮੁੰਡਾ ਹੋਣ ਦੀ ਖ਼ਬਰ ਮਿਲੀ ਤਾਂ ਉਸ ਨੇ ਮੁਹੱਲੇ ਵਿੱਚ ਇਸ ਦੀ ਜਾਣਕਾਰੀ ਦਿੱਤੀ। ਇਸ ‘ਤੇ ਕੁਝ ਨੌਜਵਾਨਾਂ ਨੇ ਉਸ ਨੂੰ ਘਰੋਂ ਲਿਜਾ ਕੇ ਉਸ ਦੇ ਘਰ ਨੇੜੇ ਹੀ ਉਸ ਦੇ ਹੱਥ-ਪੈਰ ਬੰਨ੍ਹ ਦਿੱਤੇ ਤੇ ਪੈਟਰੋਲ ਪਾ ਕੇ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਮ੍ਰਿਤਕ ਜਸਪ੍ਰੀਤ ਦੇ ਪਿਤਾ ਸੂਰਜ ਸਿੰਘ ਨੇ ਦੱਸਿਆ ਕਿ ਉਸ ਦੇ ਵੱਡੇ ਪੁੱਤਰ ਦਾ ਪ੍ਰੇਮ ਵਿਆਹ ਮੁਹੱਲੇ ਦੀ ਹੀ ਲੜਕੀ ਨਾਲ ਹੋਇਆ ਸੀ। ਉਦੋਂ ਤੋਂ ਹੀ ਉਹ ਉੱਥੋਂ ਦੂਰ ਜਾ ਕੇ ਰਹਿ ਰਹੇ ਹਨ।

    ਹੁਣ ਜਦੋਂ ਉਨ੍ਹਾਂ ਦੇ ਘਰ ਮੁੰਡਾ ਹੋਣ ਦਾ ਖ਼ਬਰ ਆਈ ਤਾਂ ਜਸਪ੍ਰੀਤ ਇਸ ਦੀ ਖ਼ੁਸ਼ੀ ਮਨਾ ਰਿਹਾ ਸੀ। ਉਹ ਆਪਣੇ ਭਰਾ ਤੇ ਭਤੀਜੇ ਨੂੰ ਵਾਪਸ ਘਰ ਲਿਆਉਣ ਦੀ ਗੱਲ ਕਰ ਰਿਹਾ ਸੀ ਪਰ ਲੜਕੀ ਪੱਖ ਦੇ ਕੁਝ ਮੁੰਡਿਆਂ ਨੇ ਜਸਪ੍ਰੀਤ ਨੂੰ ਬੰਨ੍ਹ ਦਿੱਤਾ ਤੇ ਪੈਟਰੋਲ ਪਾ ਕੇ ਉਸ ਨੂੰ ਅੱਗ ਲਾ ਦਿੱਤੀ। ਪੁਲਿਸ ਨੇ ਦੋ ਜਣਿਆਂ ਖਿਲਾਫ ਮਾਮਲਾ ਦਰਜ ਕੀਤਾ ਹੈ।

    ਦੋ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਵੀ ਲਿਆ ਗਿਆ ਹੈ ਪਰ ਪੁਲਿਸ ਅੱਗੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਹੀ ਹੈ। ਪੁਲਿਸ ਨੇ ਕਿਹਾ ਹੈ ਕਿ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕੇਗਾ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here