ਨੌਜਵਾਨ ਲਾਈਨਮੈਨ ਦੀ ਕਰੰਟ ਲੱਗਣ ਕਾਰਣ ਮੌਤ

ਨੌਜਵਾਨ ਲਾਈਨਮੈਨ ਦੀ ਕਰੰਟ ਲੱਗਣ ਕਾਰਣ ਮੌਤ

ਜਲੰਧਰ/ ਅੱਪਰਾ (ਸੱਚ ਕਹੂੰ ਨਿਊਜ਼) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਠੇਕੇ ‘ਤੇ ਕੰਮ ਕਰ ਰਹੇ ਨੌਜਵਾਨ ਦੀ ਅਚਾਨਕ ਕਰੰਟ ਲੱਗਣ ਕਾਰਣ ਮੌਤ ਹੋ ਗਈ ਜਾਣਕਾਰੀ ਅਨੁਸਾਰ ਨੌਜਵਾਨ ਦੀ ਸ਼ਨਾਖ਼ਤ ਸੁਖਦੇਵ ਸਿੰਘ (25) ਪੁੱਤਰ ਸ਼੍ਰੀ ਕੁਲਵਿੰਦਰ ਸਿੰਘ ਵਾਸੀ ਮਾਹਲ ਤਹਿ ਫਿਲੋਰ (ਜਲੰਧਰ) ਜੋ ਕਿ ਬਿਜਲੀ ਬੋਰਡ ‘ਚ ਠੇਕੇ ‘ਤੇ ਲਾਈਨਮੈਨ ਦਾ ਕੰਮ ਕਰਦਾ ਸੀ ਮਿਤੀ 16 ਜੁਲਾਈ ਨੂੰ ਸਮਰਾੜੀ ਰੋਡ ‘ਤੇ ਸਥਿਤ ਇੱਟਾਂ ਦੇ ਭੱਠੇ ਦੇ ਪਿਛਲੇ ਪਾਸੇ ਐੱਲ ਟੀ ਦੀ ਤਾਰ ਟੁੱਟੀ ਹੋਈ ਸੀ

ਜਿਸ ਨੂੰ ਚੁੱਕਣ ਲਈ ਉਹ ਹੋਰ ਚਾਰ-ਪੰਜ ਸਾਥੀਆਂ ਨਾਲ ਐੱਲ ਟੀ ਦੀ ਤਾਰ ਜੋੜਨ ਤੇ ਚੁੱਕ ਕੇ ਖੰਬੇ ‘ਤੇ ਟੰਗਣ ਦਾ ਕੰਮ ਕਰ ਰਿਹਾ ਸੀ ਤੇ ਖਾਨਪੁਰ ਫੀਡਰ ਬੰਦ ਤੇ ਟਰਾਂਸਫਾਰਮਰ ਦਾ ਸਵਿੱਚ ਕੱਟੇ ਹੋਣ ਦੇ ਬਾਵਜੂਦ ਲਗਭਗ ਸ਼ਾਮ 05:30 ਵਜੇ ਅਚਾਨਕ 2 ਲਾਇਨਮੈਨਾਂ ਨੂੰ ਕਰੰਟ ਲੱਗ ਗਿਆ ਤੇ ਉਕਤ ਸੁਖਦੇਵ ਸਿੰਘ ਦੀ ਮੌਤ ਹੋ ਗਈ ਤੇ ਦਲਜੀਤ ਸਿੰਘ ਫਲਪੌਤਾ, ਦੇ ਕਰੰਟ ਲੱਗਣ ਨਾਲ ਹੱਥਾਂ ‘ਤੇ ਛਾਲੇ ਹੋਣ ਨਾਲ ਜਖਮੀ ਹੋ ਗਿਆ

ਇਸ ਸੰਬੰਧੀ ਚੌਂਕੀ ਇੰਚਾਰਜ ਸਬ ਇੰਸਪੈਕਟਰ ਪਰਗਟ ਸਿੰਘ ਅੱਪਰਾ ਨੇ ਦੱਸਿਆ ਕਿ ਧਾਰਾ 174 ਸੀ ਆਰ ਪੀ ਸੀ ਤਹਿਤ ਕਰਵਾਈ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਭੇਜ ਦਿੱਤਾ ਗਿਆ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here