ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News Honesty News:...

    Honesty News: ਡੇਰਾ ਸ਼ਰਧਾਲੂ ਛੋਟੇ ਬੱਚੇ ਨੇ ਵਿਖਾਈ ਵੱਡੀ ਇਮਾਨਦਾਰੀ

    Honesty News
    ਲਹਿਰਾਗਾਗਾ : ਤ੍ਰਿਰਸ ਇੰਸਾਂ ਲੱਭੇ ਹੋਏ ਮੋਬਾਇਲ ਦੇ ਅਸਲ ਮਾਲਕ ਗੁਲਾਬ ਸਿੰਘ ਨੂੰ ਉਸਦਾ ਮੋਬਾਇਲ ਵਾਪਸ ਕਰਦੇ ਹੋਏ।

    ਡਿੱਗਿਆ ਹੋਇਆ ਮੋਬਾਇਲ ਅਸਲ ਮਾਲਕ ਨੂੰ ਵਾਪਸ ਕੀਤਾ | Honesty News

    Honesty News: (ਰਾਜ ਸਿੰਗਲਾ) ਲਹਿਰਾਗਾਗਾ। ਜਿੱਥੇ ਅੱਜ-ਕੱਲ੍ਹ ਦੇ ਨੌਜਵਾਨ ਨਸ਼ਿਆਂ ’ਚ ਫਸ ਕੇ ਵੱਡੀਆਂ-ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ ਉੱਥੇ ਹੀ ਡੇਰਾ ਸੱਚਾ ਸੌਦਾ ਦੇ 14 ਸਾਲਾ ਸ਼ਰਧਾਲੂ ਬੱਚੇ ਤ੍ਰਿਰਸ ਇੰਸਾਂ ਪੁੱਤਰ ਜਿੰਮੀ ਇੰਸਾਂ ਵਾਸੀ ਵਾਰਡ ਨੰਬਰ 1. ਲਹਿਰਾਗਾਗਾ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਰਸਤੇ ਵਿੱਚ ਡਿੱਗਿਆ ਹੋਇਆ ਮੋਬਾਇਲ ਉਸਦੇ ਅਸਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਪੈਦਾ ਕੀਤੀ।

    ਇਹ ਵੀ ਪੜ੍ਹੋ: Welfare Work: ਡੇਰਾ ਸ਼ਰਧਾਲੂਆਂ ਨੇ ਗਰਮੀ ’ਚ ਰੇਲ ਪਟੜੀ ’ਤੇ ਕੰਮ ਕਰਦੇ ਮਜ਼ਦੂਰ ਵਰਕਰਾਂ ਨੂੰ ਪਾਣੀ ਤੇ ਫ਼ਲ ਵੰਡੇ

    ਤ੍ਰਿਰਸ ਇੰਸਾਂ ਨੇ ਦੱਸਿਆ ਕਿ ਖਾਈ ਬਸਤੀ ਆਪਣੀ ਦੁਕਾਨ ਤੋਂ ਜਦੋਂ ਉਹ ਆਪਣੇ ਘਰ ਵੱਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸਨੂੰ ਡਿੱਗਿਆ ਹੋਇਆ ਮੋਬਾਇਲ ਮਿਲਿਆ। ਮੋਬਾਇਲ ਤੋਂ ਉਸਦੇ ਅਸਲ ਮਾਲਕ ਗੁਲਾਬ ਸਿੰਘ ਪੁੱਤਰ ਬਲਵੀਰ ਸਿੰਘ ਨਿਵਾਸੀ ਪਿੰਡ ਨੰਗਲਾ ਨਾਲ ਸੰਪਰਕ ਕਰਕੇ ਉਸ ਦਾ ਡਿੱਗਿਆ ਹੋਇਆ ਮੋਬਾਇਲ ਵਾਪਸ ਕਰ ਦਿੱਤਾ ਗਿਆ। ਮੋਬਾਇਲ ਮਾਲਕ ਗੁਲਾਬ ਸਿੰਘ ਨੇ ਆਖਿਆ ਕਿ ਅੱਜ ਦੇ ਯੁਗ ਵਿੱਚ ਇਮਾਨਦਾਰ ਹੋਣਾ ਬਹੁਤ ਵੱਡੀ ਗੱਲ ਹੈ। ਧੰਨ ਹਨ ਇਹਨਾਂ ਦੇ ਗੁਰੂ ਜੀ, ਜਿਨ੍ਹਾਂ ਨੇ ਬੱਚਿਆਂ ਨੂੰ ਵੀ ਵਧੀਆ ਸਿੱਖਿਆ ਦਿੱਤੀ ਹੋਈ ਹੈ। ਗੁਲਾਬ ਸਿੰਘ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਬੱਚੇ ਤਿ੍ਰਸ ਦਾ ਦਿਲੋਂ ਧੰਨਵਾਦ ਕੀਤਾ।