‘ਯੂ ਆਰ ਦ ਲਵ ਚਾਰਜਰ’ ’ਤੇ ਨੱਚੀ ਸਾਧ-ਸੰਗਤ

ਨਿਰਭੈਪੁਰ ਧਾਮ ਚੋਰਮਾਰ ਵਿਖੇ ਬਲਾਕ ਪੱਧਰੀ ਨਾਮ ਚਰਚਾ ਕਰਵਾਈ

(ਅਨਿਲ)
ਗੋਰੀਵਾਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਰਨਾਵਾ ਆਸ਼ਰਮ ਵਿਖੇ ਆਉਣ ਦੀ ਖੁਸ਼ੀ ’ਚ ਸ਼ਨਿੱਚਰਵਾਰ ਨੂੰ ਬਲਾਕ ਦਾਰੇਵਾਲਾ ਨਾਲ ਸਬੰਧਤ ਨਿਰਭੈਪੁਰ ਧਾਮ ਚੋਰਮਾਰ ਵਿਖੇ ਬਲਾਕ ਪੱਧਰੀ ਨਾਮ ਚਰਚਾ ਕਰਵਾਈ ਗਈ। ਨਾਮ ਚਰਚਾ ’ਚ ਬਲਾਕ ਦੇ ਤਿੰਨ ਦਰਜਨ ਪਿੰਡਾਂ ਦੀ ਸੈਂਕੜੇ ਦਰਜ਼ਨ ਸਾਧ-ਸੰਗਤ ਨੇ ਸ਼ਿਰਕਤ ਕੀਤੀ।

ਨਾਮ ਚਰਚਾ ਦੀ ਸ਼ੁਰੂਆਤ ਬਲਾਕ ਭੰਗੀਦਾਸ ਕੇਵਲ ਇੰਸਾਂ ਨੇ ਇਲਾਹੀ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਅਤੇ ਸ਼ਬਦ ਬੇਨਤੀ ਨਾਲ ਕੀਤੀ। ਉਪਰੰਤ ਕਵੀਰਾਜਾਂ ਨੇ ਪਵਿੱਤਰ ਗ੍ਰੰਥਾਂ ’ਚੋਂ ਗੁਰੂ ਮਹਿਮਾ ਸਬੰਧੀ ਸ਼ਬਦ ਬੋਲ ਕੇ ਮਾਲਿਕ ਦਾ ਯਸ਼ੋਗਾਨ ਕੀਤਾ।

ਨਾਮ ਚਰਚਾ ਪੰਡਾਲ ’ਚ ਸਾਧ-ਸੰਗਤ ਨੇ ਇਕਾਗਰ ਮਨ ਨਾਲ ਨਾਮ ਚਰਚਾ ਦਾ ਆਨੰਦ ਲਿਆ। ਨਾਮ ਚਰਚਾ ਦੇ ਆਖ਼ਰੀ ਪਲਾਂ ’ਚ, ਸਾਧ-ਸੰਗਤ ਨੇ ਹਵਾ ’ਚ ਗੁਬਾਰੇ ਲਹਿਰਾਉਂਦੇ ਹੋਏ, ਪੂਜਨੀਕ ਗੁਰੂ ਜੀ ਵੱਲੋਂ ਗਾਏ ਗਏ ‘ਯੂ ਆਰ ਦ ਲਵ ਚਾਰਜਰ ’ਭਜਨ ’ਤੇ ਖੁਸ਼ੀ ਮਨਾਈ। ਨਾਮ ਚਰਚਾ ਦੀ ਸਮਾਪਤੀ ’ਤੇ ਸਿਮਰਨ ਤੋਂ ਬਾਅਦ ਸਾਧ-ਸੰਗਤ ਨੂੰ ਪ੍ਰਸ਼ਾਦ ਵੰਡਿਆ ਗਿਆ। ਬਲਾਕ ਭੰਗੀਦਾਸ ਨੇ ਨਾਮ ਚਰਚਾ ਸੁਣ ਰਹੀ ਸਾਧ-ਸੰਗਤ ਨੂੰ ਵਧਾਈ ਦਿੱਤੀ।

(ਸੱਚ ਕਹੂੰ ਨਿਊਜ਼) ਓਢਾਂ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਰਨਾਵਾ ਵਿਖੇ ਪਹੁੰਚ ਕੇ ਲਾਈਵ ਦਰਸ਼ਨ ਕਰਨ ਤੋਂ ਬਾਅਦ ਸਾਧ-ਸੰਗਤ ’ਚ ਖੁਸ਼ੀ ਦੀ ਲਹਿਰ ਹੈ। ਇਸ ਸਬੰਧੀ ਬਲਾਕ ਸ਼੍ਰੀ ਜਲਾਲਆਣਾ ਸਾਹਿਬ ਦੇ ਪਿੰਡ ਗਦਰਾਣਾ ’ਚ ਇੱਕ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ। ਜਿੱਥੇ ਸੰਗਤਾਂ ਨੇ ਲੱਡੂ ਵੰਡੇ, ਉੱਥੇ ਹੀ ਸੰਗਤਾਂ ਨੇ ਦੀਵਿਆਂ ਦੇ ਹਾਰਾਂ ਨਾਲ ਆਸ਼ਰਮ ਨੂੰ ਸਜਾਇਆ,ਉੱਥੇ ਹੀ ਭੈਣਾਂ ਨੇ ਜਾਗੋ ਕੱਢੀ। ਇਸ ਦੌਰਾਨ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੇ ਸ਼ਬਦਾਂ ’ਤੇ ਨੱਚ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਦੂਜੇ ਪਾਸੇ ਵੱਡੀ ਸਕਰੀਨ ’ਤੇ ਪੂਜਨੀਕ ਗੁਰੂ ਜੀ ਦੇ ਲਾਈਵ ਸੰਦੇਸ਼ ਨੂੰ ਦੇਖ ਕੇ ਸਾਧ-ਸੰਗਤ ਨੇ ‘ਇਲਾਹੀ’ ਨਾਅਰੇ ਦੇ ਨਾਲ ਪੂਜਨੀਕ ਗੁਰੂ ਜੀ ਦਾ ਧੰਨਵਾਦ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ