ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News ਕਾਂਗਰਸ ਦੀ ਸਹਿ...

    ਕਾਂਗਰਸ ਦੀ ਸਹਿਯੋਗੀ ਪਾਰਟੀ ‘ਤੇ ਯੋਗੀ ਦਾ ਵਿਵਾਦਿਤ ਟਵੀਟ

    Yogi, Controversial, Tweet, Congress, Party

    ਲਖਨਊ | ਲੋਕ ਸਭਾ ਚੋਣਾਂ ਦੇ ਪ੍ਰਚਾਰ ਦਰਮਿਆਨ ਸਿਆਸੀ ਆਗੂਆਂ ਦਰਮਿਆਨ ਵਿਵਾਦਿਤ ਬਿਆਨਾਂ ਦਾ ਦੌਰ ਜਾਰੀ ਹੈ ਕੇਰਲ ਦੀ ਵਾਇਨਾਡ ਸੀਟ ਤੋਂ ਰਾਹੁਲ ਗਾਂਧੀ ਦੇ ਨਾਮਜ਼ਦਗੀ ਕਰਨ ਤੋਂ ਬਾਅਦ ਭਾਜਪਾ ਦੇ ਤਮਾਮ ਆਗੂ ਕਾਂਗਰਸ ਦੀ ਆਲੋਚਨਾ ਕਰ ਰਹੇ ਹਨ ਆਲੋਚਨਾ ਤੇ ਦੋਸ਼-ਅਰੋਪ ਦਰਮਿਆਨ ਯੂਪੀ ਦੇ ਸੀਐਮ ਯੋਗੀ ਆਦਿੱਤਿਆਨਾਥ ਕਾਂਗਰਸ ਦੀ ਆਲੋਚਨਾਂ ਲਈ ਕੀਤੇ ਗਏ ਟਵੀਟ ਕਾਰਨ ਵਿਵਾਦਾਂ ਦੇ ਘੇਰੇ ‘ਚ ਆ ਗਏ ਹਨ ਯੋਗੀ ਆਦਿੱਤਿਆਨਾਥ ਨੇ ਆਪਣੇ ਟਵੀਟ ‘ਚ ਸਿਆਸੀ ਪਾਰਟੀ ਮੁਸਲਿਮ ਲੀਗ ਨੂੰ ਇੱਕ ਵਾਇਰਸ ਦੇ ਸਮਾਨ ਦੱਸਿਆ ਹੈ ਬੁੱਧਵਾਰ ਰਾਤ ਆਪਣੇ ਇੱਕ ਟਵੀਟ ‘ਚ ਯੋਗੀ ਨੇ ਮੁਸਲਿਮ ਲੀਗ ਤੇ ਕਾਂਗਰਸ ਪਾਰਟੀ ‘ਤੇ ਨਿਸ਼ਾਨਾ ਵਿੰਨ੍ਹਿਆ
    ਯੋਗੀ ਨੇ ਆਪਣੇ ਟਵੀਟ ‘ਚ ਲਿਖਿਆ, ‘ਮੁਸਲਿਮ ਲੀਗ ਇੱਕ ਵਾਇਰਸ ਹੈ ਇੱਕ ਅਜਿਹਾ ਵਾਇਰਸ ਜਿਸ ਨਾਲ ਕੋਈ ਸੰਕ੍ਰਮਿਤ ਹੋ ਗਿਆ ਤਾਂ ਉਹ ਬਚ ਨਹੀਂ ਸਕਦਾ ਤੇ ਅੱਜ ਤਾਂ ਮੁੱਖ ਵਿਰੋਧੀ ਪਾਰਟੀ ਕਾਂਗਰਸ ਹੀ ਸੰਕ੍ਰਮਿਤ ਹੋ ਚੁੱਕੀ ਹੈ ਸੋਚੋ ਜੇਕਰ ਇਹ ਜਿੱਤ ਗਏ ਤਾਂ ਕੀ ਹੋਵੇਗਾ? ਇਹ ਵਾਇਰਸ ਪੂਰੇ ਦੇਸ਼ ‘ਚ ਫੈਲ ਜਾਵੇਗਾ’

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here