ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home ਸੂਬੇ ਪੰਜਾਬ ਅੰਮ੍ਰਿਤਸਰ ਜਿਲ...

    ਅੰਮ੍ਰਿਤਸਰ ਜਿਲੇ ਦੇ ਸਕੂਲਾਂ ‘ਚ ਕਰਵਾਇਆ ਯੋਗਾ

    Yoga, Conducted, Amritsar, district, School

    ਅੱਜ ਅਧਿਆਪਕਾਂ ਤੇ ਵਿਦਿਆਰਥੀਆਂ ਲਾਈ ਮੈਰਾਥਨ ਦੌੜ

    ਅੰਮ੍ਰਿਤਸਰ, (ਰਾਜ਼ਨ ਮਾਨ)। ਪੰਜਾਬ ਸਰਕਾਰ ਵਲੋਂ ਚਲਾਏ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿੱਖਿਆ ਵਿਭਾਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਅੱਜ ਅੰਮਿ੍ਤਸਰ ਜਿਲੇ ਦੇ ਸਰਕਾਰੀ ਪਾ੍ਇਮਰੀ ਸਕੂਲਾਂ ‘ਚ ਜਿਲਾ ਸਿੱਖਿਆ ਅਫ਼ਸਰ ਸ਼ਿਸ਼ੂਪਾਲ ਕੌਸ਼ਲ ਦੀ ਯੋਗ ਅਗਵਾਈ ਹੇਠ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਸਕੂਲ ਪੱਧਰੀ ਮੈਰਾਥਨ ਦੌੜ ਲਾਈ। ਜਿਸ ਵਿੱਚ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਗਰਮੀ ਦੇ ਬਾਵਜ਼ੂਦ ਵੀ ਪੂਰੀ ਦਿਲਚਸਪੀ ਵਿਖਾਈ।

    ਇਸ ਦੌਰਾਨ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਲੋਕਾਂ ਨੂੰ ਜਿੱਥੇ ਸਮਾਜ ਵਿੱਚ ਫ਼ੈਲੀ ਨਸ਼ਿਆਂ ਦੀ ਲਾਹਨਤ ਦੇ ਨੁਕਸਾਨਾਂ ਦਾ ਹਵਾਲਾ ਦਿੰਦਿਆਂ ਪੰਜਾਬ ਦੀ ਜਵਾਨੀ ਨੂੰ ਮੌਤ ਦੇ ਮੂੰਹ ਜਾਣ ਤੋਂ ਬਚਾਉਣ ਲਈ ਇਸ ਲਾਹਨਤ ਨੂੰ ਜੜੋਂ ਖਤਮ ਕਰਨ ਲਈ ਸਰਕਾਰ ਵੱਲੋਂ ਵਿੱਢੀ ਗਈ ਮਹਿੰਮ ਵਿੱਚ ਆਪਣਾ ਯੋਗਦਾਨ ਪਾਉਣ ਲਈ ਸੁਨੇਹਾ ਦਿੱਤਾ ਉੱਥੇ ਹੀ ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਰੁੱਖ ਲਾਉਣ ਦਾ ਸੁਨੇਹਾ ਵੀ ਦਿੱਤਾ। ਦੱਸਣਯੋਗ ਹੈ ਕਿ ਕਈਆਂ ਸਕੂਲਾਂ ਅੰਦਰ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਯੋਗਾ ਵੀ ਕਰਵਾਇਆ ਗਿਆ।

    LEAVE A REPLY

    Please enter your comment!
    Please enter your name here