ਯਸ਼ਾਸਵਿਨੀ ਨੇ ਜਿੱਤਿਆ ਆਈਐਸਐਸਐਫ਼ ਵਿਸ਼ਵ ਕੱਪ ’ਚ ਪਹਿਲਾ ਸੌਨ ਤਮਗਾ
ਨਵੀਂ ਦਿੱਲੀ। ਯਸ਼ਾਸਵਿਨੀ ਦੇਸ਼ਵਾਲ ਨੇ ਇਥੇ ਡਾ. ਕਰਣੀ ਸਿੰਘ ਨਿਸ਼ਾਨੇਬਾਜ਼ੀ ਰੇਂਜ ਵਿਖੇ ਅੰਤਰਰਾਸ਼ਟਰੀ ਸ਼ੂਟਿੰਗ ਸਪੋਰਟ ਫੈਡਰੇਸ਼ਨ (ਆਈਐਸਐਸਐਫ) ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿਚ ਔਰਤਾਂ ਦੀ 10 ਮੀਟਰ ਏਅਰ ਪਿਸਟਲ ਮੁਕਾਬਲਾ ਜਿੱਤ ਕੇ ਭਾਰਤ ਨੂੰ ਪਹਿਲਾ ਸੋਨ ਤਗਮਾ ਦਿੱਤਾ। ਜਦੋਂ ਕਿ ਉਸ ਦੀ ਹਮਵਤਨ ਮਨੂ ਭਾਕਰ ਨੇ ਚਾਂਦੀ ਅਤੇ ਬੇਲਾਰੂਸ ਦੀ ਵਿਕਟੋਰੀਆ ਚੈਖਾ ਨੇ ਕਾਂਸੀ ਦਾ ਤਗਮਾ ਜਿੱਤਿਆ। ਭਾਰਤ ਨੇ ਤਿੰਨ ਹੋਰ ਤਮਗੇ ਵੀ ਜਿੱਤੇ, ਜਿਨ੍ਹਾਂ ਵਿਚ ਦਿਵਯਾਂਸ਼ੂ ਸਿੰਘ ਪੰਵਾਰ ਨੇ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਵਿਚ ਕਾਂਸੇ ਦਾ ਤਗਮਾ ਜਿੱਤਿਆ ਅਤੇ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਵਿਚ ਕ੍ਰਮਵਾਰ ਸੌਰਭ ਚੌਧਰੀ ਅਤੇ ਅਭਿਸ਼ੇਕ ਵਰਮਾ ਨੇ ਚਾਂਦੀ ਅਤੇ ਕਾਂਸੀ ਦਾ ਤਗਮਾ ਜਿੱਤਿਆ। ਔਰਤਾਂ ਦੀ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਯਸ਼ਾਸਵਿਨੀ ਨੇ ਕੁਆਲੀਫਾਈ ਕੀਤਾ ਪਰ ਟੌਪ ਵੀ ਰਹੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.