Jaiswal : ਯਸ਼ਸਵੀ ਜਾਇਸਵਾਲ ਨੇ ਤੋੜਿਆ ਇਹ ਭਾਰਤੀ ਰਿਕਾਰਡ, ਵਿਸ਼ਵ ਰਿਕਾਰਡ ਦੀ ਕੀਤੀ ਬਰਾਬਰੀ, ਜਾਣੋ

Jaiswal

ਯਸ਼ਸਵੀ ਨੇ ਜੜੇ ਰਿਕਾਰਡ 12 ਛੱਕੇ, ਸੀਰੀਜ਼ ’ਚ ਸਭ ਤੋਂ ਜ਼ਿਆਦਾ ਛੱਕੇ ਜੜਨ ਦਾ ਰਿਕਾਰਡ ਵੀ ਬਣਾਇਆ, ਰੋਹਿਤ ਨੂੰ ਪਿੱਛੇ ਛੱਡਿਆ | Jaiswal

  • ਤੀਜਾ ਮੁਕਾਬਲਾ ਭਾਰਤ ਨੇ ਰਿਕਾਰਡ ਫਰਕ ਨਾਲ ਜਿੱਤਿਆ

ਸਪੋਰਟਸ ਡੈਸਕ। ਟੀਮ ਇੰਡੀਆ ਨੇ ਰਾਜਕੋਟ ਟੈਸਟ ਰਿਕਾਰਡ 434 ਦੌੜਾਂ ਨਾਲ ਜਿੱਤ ਲਿਆ ਹੈ। 557 ਦੌੜਾਂ ਦੇ ਟੀਚੇ ਦੇ ਸਾਹਮਣੇ ਇੰਗਲੈਂਡ ਦੀ ਟੀਮ ਚੌਥੀ ਪਾਰੀ ’ਚ ਸਿਰਫ 122 ਦੌੜਾਂ ਹੀ ਬਣਾ ਸਕੀ। ਦੌੜਾਂ ਦੇ ਫਰਕ ਨਾਲ ਭਾਰਤ ਦੀ ਇਹ ਸਭ ਤੋਂ ਵੱਡੀ ਜਿੱਤ ਹੈ। ਯਸ਼ਸਵੀ ਜਾਇਸਵਾਲ ਦੇ ਦੂਹਰੇ ਸੈਂਕੜੇ ਦੀ ਬਦੌਲਤ ਭਾਰਤੀ ਟੀਮ ਇੰਗਲੈਂਡ ਨੂੰ 557 ਦੌੜਾਂ ਦਾ ਟੀਚਾ ਦੇਣ ’ਚ ਸਫਲ ਰਹੀ। ਜਾਇਸਵਾਲ ਨੇ 214 ਦੌੜਾਂ ਦੀ ਆਪਣੀ ਪਾਰੀ ’ਚ 12 ਛੱਕੇ ਲਗਾਏ, ਜੋ ਕਿਸੇ ਵੀ ਭਾਰਤੀ ਖਿਡਾਰੀ ਵੱਲੋਂ ਪਾਰੀ ’ਚ ਸਭ ਤੋਂ ਜ਼ਿਆਦਾ ਛੱਕੇ ਹਨ। ਵਸੀਮ ਅਕਰਮ (ਬਨਾਮ ਜਿੰਬਾਬਵੇ) ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਵੀ ਕੀਤੀ। ਯਸ਼ਸਵੀ ਨੇ ਸੀਰੀਜ ’ਚ 22 ਛੱਕੇ ਵੀ ਪੂਰੇ ਕੀਤੇ ਹਨ। ਇਸ ਦੇ ਨਾਲ ਹੀ ਭਾਰਤ ਨੇ ਦੋਵੇਂ ਪਾਰੀਆਂ ’ਚ ਤੀਜੀ ਵਾਰ 400 ਤੋਂ ਜ਼ਿਆਦਾ ਦੌੜਾਂ ਦਾ ਸਕੋਰ ਬਣਾਇਆ। (Jaiswal)

ਜਾਇਸਵਾਲ ਨੇ ਤੋੜਿਆ ਭਾਰਤੀ ਰਿਕਾਰਡ, ਵਿਸ਼ਵ ਰਿਕਾਰਡ ਦੀ ਵੀ ਬਰਾਬਰੀ ਕੀਤੀ

ਯਸ਼ਸਵੀ ਜਾਇਸਵਾਲ ਇੱਕ ਪਾਰੀ ’ਚ ਸਭ ਤੋਂ ਜ਼ਿਆਦਾ ਛੱਕੇ ਮਾਰਨ ਵਾਲੇ ਖਿਡਾਰੀ ਬਣ ਗਏ ਹਨ। ਯਸ਼ਸਵੀ ਨੇ ਰਾਜਕੋਟ ’ਚ ਦੂਜੀ ਪਾਰੀ ’ਚ 12 ਛੱਕੇ ਜੜੇ। ਇਸ ਨਾਲ ਉਨ੍ਹਾਂ ਨੇ ਸਾਬਕਾ ਭਾਰਤੀ ਬੱਲੇਬਾਜ ਨਵਜੋਤ ਸਿੰਘ ਸਿੱਧੂ ਤੇ ਮਯੰਕ ਅਗਰਵਾਲ ਦਾ ਰਿਕਾਰਡ ਤੋੜਿਆ। ਸਿੱਧੂ ਨੇ 1994 ’ਚ ਲਖਨਊ ’ਚ ਸ੍ਰੀਲੰਕਾ ਖਿਲਾਫ ਪਹਿਲੀ ਪਾਰੀ ’ਚ 8 ਛੱਕੇ ਜੜੇ ਸਨ। ਇਸ ਦੇ ਨਾਲ ਹੀ ਮਯੰਕ ਅਗਰਵਾਲ ਨੇ ਇੰਦੌਰ ਦੇ ਹੋਲਕਰ ਸਟੇਡੀਅਮ ’ਚ 2019 ’ਚ ਬੰਗਲਾਦੇਸ਼ ਖਿਲਾਫ 8 ਛੱਕੇ ਲਗਾਏ ਸਨ। ਜਾਇਸਵਾਲ ਨੇ ਇਸ ਵਿਸ਼ਵ ਰਿਕਾਰਡ ’ਚ ਪਾਕਿਸਤਾਨ ਦੇ ਵਸੀਮ ਅਕਰਮ ਦੀ ਬਰਾਬਰੀ ਕਰ ਲਈ ਹੈ। ਅਕਰਮ ਨੇ 1996 ’ਚ ਸ਼ੇਖੂਪੁਰਾ ਮੈਦਾਨ ’ਤੇ ਜਿੰਬਾਬਵੇ ਖਿਲਾਫ 12 ਛੱਕੇ ਜੜੇ ਸਨ, ਜੋ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਹਨ। (Jaiswal)

ਭਾਰਤੀ ਬੱਲੇਬਾਜਾਂ ਨੇ ਇੱਕ ਪਾਰੀ ’ਚ ਸਭ ਤੋਂ ਜ਼ਿਆਦਾ ਛੱਕੇ ਜੜਨ ਦਾ ਰਿਕਾਰਡ ਬਣਾਇਆ

ਭਾਰਤੀ ਬੱਲੇਬਾਜਾਂ ਨੇ ਇੱਕ ਪਾਰੀ ’ਚ ਸਭ ਤੋਂ ਜ਼ਿਆਦਾ ਛੱਕੇ ਮਾਰਨ ਦਾ ਭਾਰਤੀ ਰਿਕਾਰਡ ਵੀ ਬਣਾਇਆ। ਭਾਰਤ ਨੇ ਇੰਗਲੈਂਡ ਖਿਲਾਫ਼ ਦੂਜੀ ਪਾਰੀ ’ਚ ਕੁੱਲ 18 ਛੱਕੇ ਜੜੇ। ਇਸ ਤੋਂ ਪਹਿਲਾਂ ਭਾਰਤ ਨੇ 2009 ’ਚ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ’ਚ ਸ੍ਰੀਲੰਕਾ ਖਿਲਾਫ 15 ਛੱਕੇ ਜੜੇ ਸਨ। (Jaiswal)

20 ਤੋਂ 22 ਤੱਕ ਭਾਜਪਾ ਆਗੂਆਂ ਦੇ ਘਰਾਂ ਦੀ ਘੇਰਾਬੰਦੀ ਤੇ ਟੋਲ ਪਲਾਜ਼ੇ ਰਹਿਣਗੇ ਮੁਫ਼ਤ :  ਐੱਸਕੇਐੱਮ

ਟੈਸਟ ਲੜੀ ’ਚ ਸਭ ਤੋਂ ਜ਼ਿਆਦਾ ਛੱਕੇ ਜੜਨ ਵਾਲੇ ਬੱਲੇਬਾਜ਼ ਬਣੇ ਜਾਇਸਵਾਲ

ਯਸ਼ਸਵੀ ਜਾਇਸਵਾਲ ਭਾਰਤ ਲਈ ਇੱਕ ਟੈਸਟ ਲੜੀ ’ਚ ਸਭ ਤੋਂ ਜ਼ਿਆਦਾ ਛੱਕੇ ਜੜਨ ਵਾਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਹੁਣ ਤੱਕ 3 ਮੈਚਾਂ ’ਚ ਕੁੱਲ 22 ਛੱਕੇ ਜੜੇ ਹਨ। ਇਨ੍ਹਾਂ ’ਚੋਂ 12 ਰਾਜਕੋਟ ਟੈਸਟ ’ਚ, 7 ਛੱਕੇ ਵਿਸ਼ਾਖਾਪਟਨਮ ’ਚ ਅਤੇ 3 ਛੱਕੇ ਹੈਦਰਾਬਾਦ ਟੈਸਟ ’ਚ ਆਏ। ਉਨ੍ਹਾਂ ਨੇ ਰੋਹਿਤ ਸ਼ਰਮਾ ਦਾ ਰਿਕਾਰਡ ਵੀ ਤੋੜਿਆ।

ਘਰੇਲੂ ਸੀਰੀਜ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ ਜਾਇਸਵਾਲ

ਯਸ਼ਸਵੀ ਜਾਇਸਵਾਲ ਘਰੇਲੂ ਸੀਰੀਜ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਭਾਰਤੀ ਖੱਬੇਪੱਖੀ ਬੱਲੇਬਾਜ ਬਣ ਗਏ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਸੌਰਵ ਗਾਂਗੁਲੀ ਦੇ ਨਾਂਅ ਸੀ। ਗਾਂਗੁਲੀ ਨੇ ਪਾਕਿਸਤਾਨ ਖਿਲਾਫ 3 ਮੈਚਾਂ ਦੀ ਸੀਰੀਜ ’ਚ 534 ਦੌੜਾਂ ਬਣਾਈਆਂ ਸਨ। ਜਾਇਸਵਾਲ ਨੇ ਇੰਗਲੈਂਡ ਖਿਲਾਫ ਇਸ ਸੀਰੀਜ ’ਚ 545 ਦੌੜਾਂ ਬਣਾਈਆਂ ਹਨ।

ਭਾਰਤ ਨੇ ਸੀਰੀਜ ’ਚ ਸਭ ਤੋਂ ਜ਼ਿਆਦਾ ਛੱਕੇ ਜੜਨ ਦਾ ਆਪਣਾ ਹੀ ਰਿਕਾਰਡ ਤੋੜਿਆ

ਇਸ ਸੀਰੀਜ ’ਚ ਭਾਰਤੀ ਬੱਲੇਬਾਜ ਹੁਣ ਤੱਕ 48 ਛੱਕੇ ਜੜ ਚੁੱਕੇ ਹਨ। ਇਸ ਦੇ ਨਾਲ ਹੀ ਭਾਰਤ ਨੇ ਇੱਕ ਲੜੀ ’ਚ ਸਭ ਤੋਂ ਜ਼ਿਆਦਾ ਛੱਕੇ ਮਾਰਨ ਦਾ ਰਿਕਾਰਡ ਤੋੜਿਆ। ਇਸ ਤੋਂ ਪਹਿਲਾਂ ਵੀ ਇਹ ਰਿਕਾਰਡ ਭਾਰਤ ਦੇ ਨਾਂਅ ਹੀ ਸੀ। ਭਾਰਤੀ ਟੀਮ ਨੇ 2019 ’ਚ ਦੱਖਣੀ ਅਫਰੀਕਾ ਖਿਲਾਫ 3 ਮੈਚਾਂ ’ਚ 47 ਛੱਕੇ ਜੜੇ ਸਨ। ਇਸ ਤੋਂ ਇਲਾਵਾ ਇੰਗਲੈਂਡ ਨੇ 2023 ’ਚ ਅਸਟਰੇਲੀਆ ਖਿਲਾਫ ਸਭ ਤੋਂ ਜ਼ਿਆਦਾ ਛੱਕੇ ਜੜੇ ਸਨ। ਟੀਮ ਨੇ 5 ਮੈਚਾਂ ’ਚ ਕੁੱਲ 43 ਛੱਕੇ ਜੜੇ ਸਨ।

15 ਸਾਲਾਂ ਬਾਅਦ, ਭਾਰਤ ਨੇ ਦੋਵੇਂ ਪਾਰੀਆਂ ’ਚ 400 ਤੋਂ ਜ਼ਿਆਦਾ ਦੌੜਾਂ ਬਣਾਈਆਂ

ਭਾਰਤੀ ਟੀਮ ਨੇ 15 ਸਾਲ ਬਾਅਦ ਦੋਵੇਂ ਪਾਰੀਆਂ ’ਚ 400 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਰਾਜਕੋਟ ’ਚ ਇੰਗਲੈਂਡ ਖਿਲਾਫ਼ ਟੀਮ ਨੇ ਪਹਿਲੀ ਪਾਰੀ ’ਚ 445 ਦੌੜਾਂ ਅਤੇ ਦੂਜੀ ਪਾਰੀ ’ਚ 430 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਟੀਮ ਨੇ 2009 ’ਚ ਸ੍ਰੀਲੰਕਾ ਖਿਲਾਫ ਦੋਵੇਂ ਪਾਰੀਆਂ ’ਚ 400 ਤੋਂ ਜ਼ਿਆਦਾ ਦੌੜਾਂ ਬਣਾਈਆਂ ਸਨ।

ਲਗਾਤਾਰ 2 ਦੂਹਰੇ ਸੈਂਕੜੇ ਜੜਨ ਵਾਲੇ ਬੱਲੇਬਾਜ਼ ਬਣੇ ਜਾਇਸਵਾਲ | Jaiswal

ਯਸ਼ਸਵੀ ਜਾਇਸਵਾਲ ਲਗਾਤਾਰ ਦੋ ਟੈਸਟਾਂ ’ਚ ਦੂਹਰੇ ਸੈਂਕੜੇ ਜੜਨ ਵਾਲੇ ਤੀਜੇ ਭਾਰਤੀ ਬੱਲੇਬਾਜ ਬਣ ਗਏ ਹਨ। ਇਸ ਤੋਂ ਪਹਿਲਾਂ ਵਿਨੋਦ ਕਾਂਬਲੀ ਨੇ 1993 ’ਚ ਇੰਗਲੈਂਡ ਅਤੇ ਜਿੰਬਾਬਵੇ ਖਿਲਾਫ ਲਗਾਤਾਰ ਟੈਸਟ ਮੈਚਾਂ ’ਚ ਦੂਹਰੇ ਸੈਂਕੜੇ ਜੜੇ ਸਨ। ਉਥੇ ਹੀ ਵਿਰਾਟ ਕੋਹਲੀ ਨੇ 2017 ’ਚ ਸ੍ਰੀਲੰਕਾ ਖਿਲਾਫ ਇਹ ਉਪਲੱਬਧੀ ਹਾਸਲ ਕੀਤੀ ਸੀ। (Jaiswal)

ਡੈਬਿਊ ਮੈਚ ਦੀਆਂ ਦੋਵੇਂ ਪਾਰੀਆਂ ’ਚ ਅਰਧ ਸੈਂਕੜਾ ਜੜਨ ਵਾਲੇ ਚੌਥੇ ਭਾਰਤੀ ਬਣੇ ਸਰਫਰਾਜ਼

ਸਰਫਰਾਜ ਖਾਨ ਡੈਬਿਊ ਮੈਚ ਦੀਆਂ ਦੋਵੇਂ ਪਾਰੀਆਂ ’ਚ ਅਰਧ ਸੈਂਕੜੇ ਲਗਾਉਣ ਵਾਲੇ ਚੌਥੇ ਭਾਰਤੀ ਬੱਲੇਬਾਜ ਬਣ ਗਏ ਹਨ। ਸਰਫਰਾਜ ਤੋਂ ਪਹਿਲਾਂ ਦਿਲਵਰ ਹੁਸੈਨ ਨੇ 1934 ’ਚ ਇੰਗਲੈਂਡ ਖਿਲਾਫ਼, ਸੁਨੀਲ ਗਾਵਸਕਰ ਨੇ 1971 ’ਚ ਵੈਸਟਇੰਡੀਜ ਖਿਲਾਫ਼ ਅਤੇ ਸ੍ਰੇਅਸ ਅਈਅਰ ਨੇ 2021 ’ਚ ਨਿਊਜੀਲੈਂਡ ਖਿਲਾਫ਼ ਡੈਬਿਊ ਕਰਦਿਆਂ ਦੋ ਵਾਰ 50 ਤੋਂ ਜ਼ਿਆਦਾ ਦੌੜਾਂ ਦਾ ਸਕੋਰ ਬਣਾਇਆ ਹੈ।

ਭਾਰਤ ਨੇ ਦੂਜਾ ਸਭ ਤੋਂ ਵੱਡਾ ਟੀਚਾ ਦਿੱਤਾ | Jaiswal

ਭਾਰਤੀ ਟੀਮ ਨੇ ਟੈਸਟ ’ਚ ਇੰਗਲੈਂਡ ਨੂੰ ਦੂਜਾ ਸਭ ਤੋਂ ਵੱਡਾ ਟੀਚਾ ਦਿੱਤਾ। 2009 ’ਚ ਭਾਰਤ ਨੇ ਨਿਊਜੀਲੈਂਡ ਨੂੰ ਹੁਣ ਤੱਕ ਦਾ ਸਭ ਤੋਂ ਵੱਧ 616 ਦੌੜਾਂ ਦਾ ਟੀਚਾ ਦਿੱਤਾ ਸੀ, ਇਹ ਮੈਚ ਡਰਾਅ ਰਿਹਾ ਸੀ।