ਨਵੀਂ ਦਿੱਲੀ (ਏਜੰਸੀ)। Yamuna Expressway: ਜੇਕਰ ਤੁਸੀਂ ਆਉਣ ਵਾਲੇ ਦਿਨਾਂ ’ਚ ਯਮੁਨਾ ਐਕਸਪ੍ਰੈਸਵੇਅ ਤੋਂ ਯਾਤਰਾ ਕਰਨ ਬਾਰੇ ਸੋਚ ਰਹੇ ਹੋ, ਤਾਂ ਇਹ ਜਾਣਕਾਰੀ ਤੁਹਾਡੇ ਲਈ ਖਾਸ ਤੌਰ ’ਤੇ ਲਾਭਦਾਇਕ ਹੋਵੇਗੀ। ਸਰਦੀਆਂ ’ਚ ਧੁੰਦ ਪੈਣ ਦੀ ਸੰਭਾਵਨਾ ਦੇ ਮੱਦੇਨਜ਼ਰ ਯਮੁਨਾ ਐਕਸਪ੍ਰੈਸਵੇਅ ਅਥਾਰਟੀ ਨੇ ਵਾਹਨਾਂ ਦੀ ਸਪੀਡ ਲਿਮਟ ’ਚ ਬਦਲਾਅ ਕੀਤਾ ਹੈ। ਸ਼ਨਿੱਚਰਵਾਰ ਰਾਤ 12 ਵਜੇ ਤੋਂ ਲਾਗੂ ਹੋਏ ਨਵੇਂ ਨਿਯਮ ਮੁਤਾਬਕ ਭਾਰੀ ਵਾਹਨਾਂ ਲਈ ਜ਼ਿਆਦਾ ਤੋਂ ਜ਼ਿਆਦਾ ਸਪੀਡ ਸੀਮਾ 60 ਕਿਲੋਮੀਟਰ ਪ੍ਰਤੀ ਘੰਟਾ ਤੇ ਹਲਕੇ ਵਾਹਨਾਂ ਲਈ 75 ਕਿਲੋਮੀਟਰ ਪ੍ਰਤੀ ਘੰਟਾ ਤੈਅ ਕੀਤੀ ਗਈ ਹੈ। ਪਿਛਲੇ ਨਿਯਮਾਂ ਅਨੁਸਾਰ ਹਲਕੇ ਵਾਹਨਾਂ ਲਈ ਸਪੀਡ ਸੀਮਾ 100 ਕਿਲੋਮੀਟਰ ਪ੍ਰਤੀ ਘੰਟਾ ਤੇ ਭਾਰੀ ਵਾਹਨਾਂ ਲਈ 80 ਕਿਲੋਮੀਟਰ ਪ੍ਰਤੀ ਘੰਟਾ ਸੀ। ਇਹ ਨਵਾਂ ਨਿਯਮ 15 ਫਰਵਰੀ ਤੱਕ ਸਾਰੇ ਡਰਾਈਵਰਾਂ ’ਤੇ ਲਾਗੂ ਰਹੇਗਾ। Yamuna Expressway
ਇਹ ਖਬਰ ਵੀ ਪੜ੍ਹੋ : Expressway News: ਇਹ ਸੂਬੇ ’ਚ ਬਣਨ ਜਾ ਰਹੇ ਹਨ 3 ਐਕਸਪ੍ਰੈੱਸਵੇਅ, ਜਾਣੋ ਕਿੱਥੋ-ਕਿੱਥੋ ਦਾ ਸਫਰ ਹੋਵੇਗ ਆਸਾਨ…
ਧੁੰਦ ਕਾਰਨ ਵੱਧਦਾ ਸੁਰੱਖਿਆ ਖਤਰਾ
ਸਰਦੀਆਂ ਦੌਰਾਨ ਧੁੰਦ ਕਾਰਨ ਯਮੁਨਾ ਐਕਸਪ੍ਰੈਸ ਵੇਅ ’ਤੇ ਅਕਸਰ ਸੜਕ ਹਾਦਸਿਆਂ ਦੀਆਂ ਘਟਨਾਵਾਂ ਵਧ ਜਾਂਦੀਆਂ ਹਨ। ਕਈ ਵਾਰ ਕਈ ਵਾਹਨਾਂ ਦੇ ਇੱਕੋ ਸਮੇਂ ਟਕਰਾਉਣ ਦੇ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਯਮੁਨਾ ਅਥਾਰਟੀ ਨੇ ਐਕਸਪ੍ਰੈਸਵੇਅ ਪ੍ਰਬੰਧਨ ਨੂੰ ਰਫ਼ਤਾਰ ਸੀਮਾ ਘਟਾਉਣ ਲਈ ਰਿਪੋਰਟ ਭੇਜੀ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਧੁੰਦ ਦੌਰਾਨ ਸਾਵਧਾਨ ਰਹਿ ਕੇ ਸਫ਼ਰ ਕਰਨਾ ਸੁਰੱਖਿਅਤ ਰਹਿ ਸਕਦਾ ਹੈ।
ਅਨੁਸੂਚਿਤ ਚਲਾਨ | Yamuna Expressway
ਸਪੀਡ ਲਿਮਟ ਦੀ ਉਲੰਘਣਾ ਕਰਨ ’ਤੇ ਡਰਾਈਵਰਾਂ ਨੂੰ 2,000 ਤੋਂ 4,000 ਰੁਪਏ ਦੇ ਭਾਰੀ ਚਲਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦਿਸ਼ਾ ’ਚ ਜਾਗਰੂਕਤਾ ਫੈਲਾਉਣ ਲਈ, ਯਮੁਨਾ ਐਕਸਪ੍ਰੈਸ ਵੇਅ ’ਤੇ ਵੱਖ-ਵੱਖ ਥਾਵਾਂ ’ਤੇ ਗਤੀ ਸੀਮਾ ਸੂਚਕ ਬੋਰਡ ਲਾਏ ਗਏ ਹਨ। ਇਸ ਤੋਂ ਇਲਾਵਾ ਟੋਲ ਪਲਾਜ਼ਿਆਂ ’ਤੇ ਮਾਈਕ ਲਾ ਕੇ ਤੇ ਰਸਤੇ ’ਚ ਲੱਗੇ ਸਾਈਨ ਬੋਰਡਾਂ ਰਾਹੀਂ ਵੀ ਲੋਕਾਂ ਨੂੰ ਨਵੀਂ ਸਪੀਡ ਲਿਮਟ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ।
ਯਮੁਨਾ ਐਕਸਪ੍ਰੈਸਵੇਅ ਦੀ ਮਹੱਤਤਾ
ਯਮੁਨਾ ਐਕਸਪ੍ਰੈਸਵੇਅ, ਜੋ ਕਿ 2012 ’ਚ ਆਮ ਲੋਕਾਂ ਲਈ ਖੋਲ੍ਹਿਆ ਗਿਆ ਸੀ, 6 ਲੇਨ ਚੌੜਾ ਤੇ 165.5 ਕਿਲੋਮੀਟਰ ਲੰਬਾ ਹੈ। ਇਹ ਐਕਸਪ੍ਰੈੱਸ ਵੇਅ ਆਗਰਾ ਤੇ ਦਿੱਲੀ ਨੂੰ ਜੋੜਦਾ ਹੈ, ਜਿੱਥੇ ਯਾਤਰਾ ਦਾ ਸਮਾਂ ਲਗਭਗ ਦੋ ਤੋਂ ਢਾਈ ਘੰਟੇ ਲੱਗਦਾ ਹੈ।