Free Eye Camp: ਅੱਖਾਂ ’ਚ ਪਰਤੀ ਰੌਸ਼ਨੀ, ਚਿਹਰਿਆਂ ’ਤੇ ਖੁਸ਼ੀਆਂ, ਐਤਵਾਰ ਤੱਕ 182 ਮਰੀਜ਼ਾਂ ਦੇ ਸਫ਼ਲ ਆਪ੍ਰੇਸ਼ਨ, ਜਾਂਚ ਤੇ ਆਪ੍ਰੇਸ਼ਨ ਜਾਰੀ

ਅੱਖਾਂ ’ਚ ਪਰਤੀ ਰੌਸ਼ਨੀ, ਚਿਹਰਿਆਂ ’ਤੇ ਖੁਸ਼ੀਆਂ, ਐਤਵਾਰ ਤੱਕ 182 ਮਰੀਜ਼ਾਂ ਦੇ ਸਫ਼ਲ ਆਪ੍ਰੇਸ਼ਨ, ਜਾਂਚ ਤੇ ਆਪ੍ਰੇਸ਼ਨ ਜਾਰੀ

Free Eye Camp: 34ਵਾਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ

ਸਰਸਾ (ਸੱਚ ਕਹੂੰ ਨਿਊਜ਼/ਸੁਨੀਲ ਵਰਮਾ)। ਸ਼ਾਹ ਸਤਿਨਾਮ-ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ ’ਚ ਲੱਗੇ ਚਾਰ ਦਿਨਾਂ 34ਵੇਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ ਨੇ ਅੱਖਾਂ ਦੇ ਮਰੀਜ਼ਾਂ ਦੇ ਜੀਵਨ ’ਚ ਨਵੀਂ ਰੌਸ਼ਨੀ ਭਰ ਦਿੱਤੀ ਹੈ। ਐਤਵਾਰ ਤੱਕ 182 ਮਰੀਜ਼ਾਂ ਦੇ ਸਫ਼ਲ ਆਪ੍ਰੇਸ਼ਨ ਕੀਤੇ ਜਾ ਚੁੱਕੇ ਹਨ। ਜਦੋਂ ਆਪ੍ਰੇਸ਼ਨ ਤੋਂ ਬਾਅਦ ਅੱਖਾਂ ਦੀਆਂ ਪੱਟੀਆਂ ਹਟਾਈਆਂ ਗਈਆਂ, ਤਾਂ ਮਰੀਜ਼ਾਂ ਦੀਆਂ ਅੱਖਾਂ ’ਚ ਚਮਕ ਅਤੇ ਚਿਹਰਿਆਂ ’ਤੇ ਖੁਸ਼ੀ ਸਾਫ਼ ਝਲਕ ਰਹੀ ਸੀ।

ਕਈ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਭਾਵੁਕ ਹੋ ਕੇ ਡੇਰਾ ਸੱਚਾ ਸੌਦਾ ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਦਿਲੋਂ ਧੰਨਵਾਦ ਕਰ ਰਹੇ ਸਨ। ਤੀਜੇ ਦਿਨ ਐਤਵਾਰ ਤੱਕ ਕੁੱਲ 12,278 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਹੋ ਚੁੱਕੀ ਸੀ, ਜਿਸ ’ਚ 5,233 ਪੁਰਸ਼ ਅਤੇ 7,045 ਔਰਤਾਂ ਸ਼ਾਮਲ ਸਨ। ਇਨ੍ਹਾਂ ’ਚੋਂ 281 ਮਰੀਜ਼ ਆਪ੍ਰੇਸ਼ਨ ਲਈ ਚੁਣੇ ਗਏ, ਜਿਨ੍ਹਾਂ ’ਚ 270 ਚਿੱਟਾ ਮੋਤੀਆ ਅਤੇ 11 ਕਾਲਾ ਮੋਤੀਆ ਦੇ ਮਰੀਜ਼ ਸ਼ਾਮਲ ਸਨ। Free Eye Camp

Read Also : Under-19 Asia Cup ਦੇਵੇਂਦਰਨ ਅਤੇ ਕਨਿਸ਼ਕ ਦੀ ਦਮਦਾਰ ਗੇਂਦਬਾਜ਼ੀ , ਭਾਰਤ ਨੇ ਪਾਕਿਸਤਾਨ ਨੂੰ 90 ਦੌੜਾਂ ਨਾਲ ਹਰਾਇਆ

ਕੈਂਪ ਦੇ ਤਹਿਤ ਹੁਣ ਤੱਕ 2,628 ਮਰੀਜ਼ਾਂ ਨੂੰ ਮੁਫ਼ਤ ਐਨਕਾਂ ਅਤੇ 6,709 ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾ ਚੁੱਕੀਆਂ ਹਨ। ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਮੈਡੀਕਲ ਕਾਲਜਾਂ ਤੋਂ ਆਏ 103 ਡਾਕਟਰ ਮਰੀਜ਼ਾਂ ਨੂੰ ਮੁਫ਼ਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਪਹਿਲੇ ਦਿਨ ਆਪ੍ਰੇਸ਼ਨ ਕਰਵਾਉਣ ਵਾਲੇ 101 ਮਰੀਜ਼ਾਂ ਨੂੰ ਐਤਵਾਰ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਜਦੋਂ ਮਰੀਜ਼ ਹਸਪਤਾਲ ਤੋਂ ਡਿਸਚਾਰਜ ਹੋ ਕੇ ਘਰ ਪਰਤ ਰਹੇ ਸਨ, ਤਾਂ ਉਹ ਸੇਵਾਦਾਰਾਂ ਨੂੰ ਦੁਆਵਾਂ ਦੇ ਰਹੇ ਸਨ।

ਇਹ ਕੈਂਪ ਸਿਰਫ਼ ਇਲਾਜ ਤੱਕ ਸੀਮਿਤ ਨਹੀਂ ਹੈ, ਸਗੋਂ ਲੋੜਵੰਦਾਂ ਲਈ ਨਵੀਂ ਜ਼ਿੰਦਗੀ ਦੀ ਉਮੀਦ ਅਤੇ ਖੁਸ਼ੀਆਂ ਦਾ ਵੱਡਾ ਸੰਦੇਸ਼ ਬਣ ਚੁੱਕਿਆ ਹੈ। ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਅਤਿ-ਆਧੁਨਿਕ ਆਪ੍ਰੇਸ਼ਨ ਥਿਏਟਰਾਂ ’ਚ ਡਾ. ਮੋਨਿਕਾ ਗਰਗ ਇੰਸਾਂ, ਡਾ. ਗੀਤਿਕਾ ਇੰਸਾਂ, ਸ਼ਾਹ ਸਤਿਨਾਮ ਜੀ ਜਨਰਲ ਹਸਪਤਾਲ ਸ੍ਰੀ ਗੁਰੂਸਰ ਮੋਡੀਆ ਤੋਂ ਡਾ. ਲਲਿਤ ਅਤੇ ਚੰਡੀਗੜ੍ਹ ਤੋਂ ਆਏ ਸੀਨੀਅਰ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਅਵਨੀਸ਼ ਗੁਪਤਾ ਆਪਣੀ ਟੀਮ ਨਾਲ ਆਪ੍ਰੇਸ਼ਨ ਕਰ ਰਹੇ ਹਨ।

Free Eye Camp

ਉੱਥੇ ਹੀ ਕੈਂਪ ਵਾਲੀ ਥਾਂ ’ਤੇ ਮਹਿਲਾ ਅਤੇ ਪੁਰਸ਼ਾਂ ਦੇ ਵੱਖ-ਵੱਖ ਵਾਰਡ ਬਣਾਏ ਗਏ ਹਨ, ਜਿੱਥੇ ਸਿਲਟ ਲੈਂਪ, ਵਿਜਨ ਟੈਸਟਿੰਗ, ਆਈ ਪ੍ਰੈਸ਼ਰ ਅਤੇ ਹੋਰ ਆਧੁਨਿਕ ਉਪਕਰਣਾਂ ਨਾਲ ਹਰ ਮਰੀਜ਼ ਦੀ ਬਾਰੀਕੀ ਨਾਲ ਅੱਖਾਂ ਦੇ ਡਾਕਟਰਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਆਪ੍ਰੇਸ਼ਨ ਤੋਂ ਬਾਅਦ ਚੁਣੇ ਗਏ ਮਰੀਜ਼ਾਂ ਦੀ ਵੱਖ-ਵੱਖ ਲੈਬ ਸਬੰਧੀ ਜਾਂਚ ਵੀ ਮੁਫ਼ਤ ਹੋ ਰਹੀ ਹੈ। ਆਪ੍ਰੇਸ਼ਨ ਤੋਂ ਬਾਅਦ ਮਰੀਜ਼ਾਂ ਦੀ ਦੇਖਭਾਲ ਲਈ ਹਸਪਤਾਲ ਦੇ ਮੈਡੀਕਲ ਵਾਰਡ ’ਚ ਪੈਰਾਮੈਡੀਕਲ ਸਟਾਫ਼ 24 ਘੰਟੇ ਦਵਾਈਆਂ ਅਤੇ ਹੋਰ ਮੈਡੀਕਲ ਸਹੂਲਤਾਂ ਦੇ ਨਾਲ ਤਾਇਨਾਤ ਹਨ। ਮਰੀਜ਼ਾਂ ਦੀ ਸਹੂਲਤ ਸਿਰਫ਼ ਇਲਾਜ ਤੱਕ ਸੀਮਿਤ ਨਹੀਂ ਸੀ।

ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਮਹਿਲਾ ਅਤੇ ਪੁਰਸ਼ ਸੇਵਾਦਾਰ ਭੋਜਨ, ਸਾਫ਼-ਸਫਾਈ ਅਤੇ ਆਵਾਜਾਈ ’ਚ ਪੂਰੀ ਤਨਦੇਹੀ ਨਾਲ ਸੇਵਾ ਦੇ ਰਹੇ ਹਨ। ਪਰਿਵਾਰਕ ਮੈਂਬਰ ਅਤੇ ਮਰੀਜ਼ ਉਨ੍ਹਾਂ ਦੀਆਂ ਸੇਵਾਵਾਂ ਨੂੰ ਮਾਨਵਤਾ ਦਾ ਜਿਉਂਦੀ ਮਿਸਾਲ ਦੱਸ ਰਹੇ ਹਨ। ਇਸ ਮੈਗਾ ਆਈ ਕੈਂਪ ’ਚ ਸੇਵਾਵਾਂ ਦੇਣ ਆਏ ਵੱਖ-ਵੱਖ ਮੈਡੀਕਲ ਕਾਲਜਾਂ ਦੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਵੀ ਪ੍ਰਬੰਧ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਅਤੇ ਸ਼ਲਾਘਾ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਸੁਚੱਜੇ ਢੰਗ ਨਾਲ ਅਤੇ ਵੱਡੇ ਪੱਧਰ ਦਾ ਆਈ ਕੈਂਪ ਗਰੀਬ ਅਤੇ ਲੋੜਵੰਦ ਲੋਕਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਹਰ ਮਰੀਜ਼ ਨੂੰ ਸਨਮਾਨ ਅਤੇ ਸੁਰੱਖਿਆ ਦੇ ਨਾਲ ਵਧੀਆ ਇਲਾਜ ਮਿਲ ਰਿਹਾ ਹੈ। ਇਹੀ ਇਸ ਮੈਗਾ ਆਈ ਕੈਂਪ ਦੀ ਸਭ ਤੋਂ ਵੱਡੀ ਪਛਾਣ ਬਣ ਗਈ ਹੈ।

Free Eye Camp

  • ਤੀਜੇ ਦਿਨ ਤੱਕ 12,278 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ, 281 ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਚੁਣਿਆ
  • 2628 ਮਰੀਜ਼ਾਂ ਨੂੰ ਮੁਫ਼ਤ ਐਨਕਾਂ, 6709 ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ
  • ਦੇਸ਼ ਭਰ ਦੇ 103 ਮਾਹਿਰ ਡਾਕਟਰ ਮਰੀਜ਼ਾਂ ਨੂੰ ਦੇ ਰਹੇ ਮੁਫ਼ਤ ਸੇਵਾਵਾਂ, ਸੇਵਾਦਾਰਾਂ ਦੀ ਨਿਹਸਵਾਰਥ ਸੇਵਾ, ਮਰੀਜ਼ ਅਤੇ ਪਰਿਵਾਰਕ ਮੈਂਬਰ ਦੇ ਰਹੇ ਦੁਆਵਾਂ
  • ਮੈਗਾ ਆਈ ਕੈਂਪ ਗਰੀਬ ਅਤੇ ਲੋੜਵੰਦ ਲੋਕਾਂ ਲਈ ਵਰਦਾਨ, ਹਰ ਮਰੀਜ਼ ਨੂੰ ਸਨਮਾਨ ਅਤੇ ਸੁਰੱਖਿਆ