ਪਹਿਲੇ ਦਿਨ 200 ਤੋਂ ਵੱਧ ਮਰੀਜ਼ਾ ਦੀਆਂ ਅੱਖਾਂ ਦੀ ਹੋਈ ਜਾਂਚ, ਹੁਣ ਤੱਕ 1100 ਤੋਂ ਵੱਧ ਮਰੀਜਾਂ ਨੇ ਜਾਂਚ ਲਈ ਕਰਵਾਇਆ ਰਜਿਸਟ੍ਰੇਸ਼ਨ
(ਸੱਚ ਕਹੂੰ ਨਿਊਜ਼) ਸਰਸਾ। ਅੰਨ੍ਹਾ ਰਹੇ ਨਾ ਕੋਈ ਦੇਸ਼ ’ਚ, ਹੋਵੇ ਸਾਰਿਆਂ ਦੇ ਹਿਤ ’ਚ ਰੌਸ਼ਨੀ ਦੇ ਤਹਿਤ ਸਰਵਧਰਮ ਸੰਗਮ ਡੇਰਾ ਸੱਚਾ ਸੌਦਾ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਹਰ ਸਾਲ ਲਾਏ ਜਾ ਰਹੇ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਫਰੀ ਆਈ ਕੈਂਪ ਦੇ 32ਵੇਂ ਪੜਾਅ ਦੀ ਮੰਗਲਵਾਰ ਨੂੰ ਸ਼ੁਰੂਆਤ ਹੋ ਗਈ। ਕੈਂਪ ’ਚ ਮਰੀਜ਼ਾਂ ਦੀਆਂ ਪਰਚੀਆਂ ਤੇ ਜਾਂਚ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ, ਡੇਰਾ ਸੱਚਾ ਸੌਦਾ, ਸਰਸਾ ਵਿਖੇ ਸ਼ੈਡ ਹੇਠਾਂ ਕੀਤੀ ਜਾ ਰਹੀ ਹੈ ਜਿਸ ਵਿੱਚ ਮਹਿਲਾ ਤੇ ਪੁਰਸ਼ ਮਰੀਜਾਂ ਲਈ ਵੱਖ-ਵੱਖ ਕੈਬਿਨ ਬਣਾਏ ਗਏ ਹਨ। (Free Eye Camp)
ਕੈਂਪ ’ਚ ਮਰੀਜ਼ਾਂ ਦੀ ਜਾਂਚ ਦੇਸ਼ ਦੇ ਵੱਖ-ਵੱਖ ਮੈਡੀਕਲ ਕਾਲਜਾਂ ਤੋਂ ਪਹੁੰਚੇ ਅੱਖਾਂ ਦੇ ਰੋਗ ਦੇ ਮਾਹਿਰ ਡਾਕਟਰਾਂ ਵੱਲੋਂ ਕੀਤੀ ਜਾ ਰਹੀ ਹੈ ਚਾਰ ਰੋਜ਼ਾ ਕੈਂਪ ਦਾ ਲਾਭ ਉਠਾਉਣ ਲਈ ਹਰਿਆਣਾ, ਪੰਜਾਬ, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਉੱਤਰਾਖੰਡ ਸਮੇਤ ਦੇਸ਼ ਦੇ ਕਈ ਸੂਬਿਆਂ ਤੋਂ ਮਰੀਜ਼ ਪਹੁੰਚ ਰਹੇ ਹਨ ਅਤੇ ਇਹ ਕਾਰਜ 15 ਦਸੰਬਰ ਤੱਕ ਜਾਰੀ ਰਹੇਗਾ।
ਇਹ ਵੀ ਪੜ੍ਹੋ : ਸ਼ੀਤ ਲਹਿਰ ਨਾਲ ਕੰਬੇਗਾ ਉੱਤਰੀ ਭਾਰਤ, IMD ਦਾ ਅਲਰਟ
ਕੈਂਪ ’ਚ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਕੇ ਉਨ੍ਹਾਂ ਦੇ ਆਪ੍ਰੇਸ਼ਨ 13 ਦਸੰਬਰ ਬੁੱਧਵਾਰ ਤੋਂ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਸਥਿਤ ਅਤਿਆਧੁਨਿਕ ਆਪ੍ਰੇਸ਼ਨ ਥਿਏਟਰ ’ਚ ਮੁਫ਼ਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੈਂਪ ’ਚ ਮਰੀਜ਼ਾਂ ਨੂੰ ਦਵਾਈਆਂ ਤੇ ਐਨਕਾਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਕੈਂਪ ’ਚ ਹੁਣ ਤੱਕ 1100 ਤੋਂ ਵੱਧ ਮਰੀਜਾਂ ਨੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਣ ਲਈ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ ਜਦੋਂ ਕਿ ਜਾਂਚ ਦੇ ਪਹਿਲੇ ਦਿਨ 200 ਮਰੀਜਾਂ ਦੀ ਜਾਂਚ ਕੀਤੀ ਗਈ ਹੈ। (Free Eye Camp) ਓਪੀਡੀ ਦੀਆਂ ਪਰਚੀਆਂ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ, ਡੇਰਾ ਸੱਚਾ ਸੌਦਾ, ਸਰਸਾ ’ਚ 10 ਦਸੰਬਰ ਤੋਂ ਬਣਨੀਆਂ ਸ਼ੁਰੂ ਹੋ ਗਈਆਂ ਸਨ ਅਤੇ ਮਰੀਜਾਂ ਦੀ ਜਾਂਚ ਮੰਗਲਵਾਰ ਤੋਂ ਸ਼ੁਰੂ ਹੋਈ ਹੈ ਸਾਰੇ ਮਰੀਜਾਂ ਨੂੰ ਆਪਣੇ ਨਾਲ ਦੋ ਆਈਡੀ ਪਰੂਫ ਜਿਵੇਂ ਆਧਾਰ ਕਾਰਡ, ਰਾਸ਼ਨ ਕਾਰਡ ਜਾਂ ਵੋਟਰ ਕਾਰਡ ਨਾਲ ਲੈ ਕੇ ਆਉਣਾ ਜ਼ਰੂਰੀ ਹੈ ਜਦੋੋਂ ਕਿ ਹਰਿਆਣਾ ਤੋਂ ਕੈਂਪ ’ਚ ਆਉਣ ਵਾਲੇ ਮਰੀਜਾਂ ਲਈ ਫੈਮਿਲੀ ਆਈਡੀ ਲਿਆਉਣ ਜ਼ਰੂਰੀ ਹੈ।
ਇਹ ਡਾਕਟਰ ਦੇ ਰਹੇ ਹਨ ਸੇਵਾਵਾਂ (Free Eye Camp)
ਕੈਂਪ ’ਚ ਦਿੱਲੀ ਤੋਂ ਅੱਖਾਂ ਦੇ ਰੋਗ ਦੇ ਮਾਹਿਰ ਡਾ. ਪ੍ਰਦੀਪ ਸ਼ਰਮਾ, ਡਾ. ਅਨੁਰਾਧਾ ਸ਼ਰਮਾ, ਪਟਿਆਲਾ ਤੋਂ ਡਾ. ਇਕਬਾਲ, ਡਾ. ਕੁਲਭੂਸ਼ਣ, ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਤੋਂ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਮੋਨੀਕਾ ਗਰਗ ਇੰਸਾਂ, ਸ੍ਰੀਗੁਰੂਸਰ ਮੋਡੀਆ ਤੋਂ ਡਾ. ਗੀਤੀਕਾ ਗੁਲਾਟੀ ਤੋਂ ਇਲਾਵਾ ਰਾਮਾ ਮੈਡੀਕਲ ਕਾਲੇਜ ਹਾਪੁੜ, ਸਰਦਾਰ ਪਟੇਲ ਇੰਸਟੀਟਿਊਟ ਲਖਨਊ, ਅਮ੍ਰਤਾ ਹਸਪਤਾਲ ਫਰੀਦਾਬਾਦ, ਸ਼ਿਰਡੀ ਸਾਈਂ ਬਾਬਾ ਮੈਡੀਕਲ ਕਾਲਜ ਜੈਪੁਰ, ਵਰਲਡ ਮੈਡੀਕਲ ਕਾਲਜ, ਸੁਭਾਰਤੀ ਮੈਡੀਕਲ ਕਾਲਜ, ਐੈੱਸਆਰਐੱਸ ਮੈਡੀਕਲ ਕਾਲਜ ਆਗਰਾ, ਐੱਸਆਰਐੱਮਐੱਸ ਇੰਸਟੀਟਿਊਟ ਆਫ ਮੈਡੀਕਲ, ਤੀਰਥਕਰ ਮੈਡੀਕਲ ਕਾਲਜ ਤੋਂ ਡਾਕਟਰ ਆਪਣੀ ਸੇਵਾਵਾਂ ਦੇ ਰਹੇ ਹਨ।
1992 ਤੋਂ ਲਗਾਤਾਰ ਚੱਲ ਰਹੀ ਰੌਸ਼ਨੀ ਦੇਣ ਦੀ ਮੁਹਿੰਮ
ਦਰਅਸਲ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ ਅੱਖਾਂ ਦੇ ਰੋਗਾਂ ਤੋਂ ਪੀੜਤ ਲੋਕਾਂ ਨੂੰ ਇੱਕ ਸੌਗਾਤ ਦਿੰਦੇ ਹੋਏ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਮਾਰਗਦਰਸ਼ਨ ’ਚ ਡੇਰਾ ਸੱਚਾ ਸੌਦਾ ਵੱਲੋਂ ਸੰਨ 1992 ’ਚ ਯਾਦ-ਏ-ਮੁਰਸ਼ਿਦ ਫਰੀ ਆਈ ਜਾਂਚ ਕੈਂਪ ਦਾ ਆਗਾਜ਼ ਕੀਤਾ ਗਿਆ ਸੀ ਹੁਣ ਤੱਕ 31 ਜਾਂਚ ਕੈਂਪ ਲਾਏ ਜਾ ਚੁੱਕੇ ਹਨ ਜਿਨ੍ਹਾਂ ’ਚ 29 ਹਜ਼ਾਰ ਦੇ ਕਰੀਬ ਲੋਕਾਂ ਨੂੰ ਆਪ੍ਰੇਸ਼ਨ ਰਾਹੀਂ ਨਵੀਂ ਰੌਸ਼ਨੀ ਦਿੱਤੀ ਜਾਂ ਚੁੱਕੀ ਹੈ ਇਸ ਤੋਂ ਇਲਾਵਾ ਲੱਖਾਂ ਲੋਕ ਫਰੀ ’ਚ ਜਾਂਚ ਕਰਵਾ ਕੈਂਪ ਦਾ ਲਾਭ ਉਠਾ ਚੁੱਕੇ ਹਨ।