ਕੈਂਪ ’ਚ ਚੁਣੇ ਗਏ ਮਰੀਜ਼ਾਂ ਦੇ ਮੁਫ਼ਤ ਕੀਤੇ ਜਾਣਗੇ ਆਪ੍ਰੇਸ਼ਨ | Yad-e-Murshid
- ਦਵਾਈਆਂ ਵੀ ਦਿੱਤੀਆਂ ਜਾਣਗੀਆਂ ਮੁਫ਼ਤ | Yad-e-Murshid
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ 32ਵਾਂ ‘ਯਾਦ-ਏ-ਮੁਰਸ਼ਿਦ’ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ 12 ਤੋਂ 15 ਦਸੰਬਰ ਤੱਕ ਲਾਇਆ ਜਾ ਰਿਹਾ ਹੈ ਇਸ ਸਬੰਧੀ ਮਰੀਜ਼ਾਂ ਦੇ ਰਜਿਸਟ੍ਰੇਸ਼ਨ ਐਤਵਾਰ ਤੋਂ ਸ਼ੁਰੂ ਹੋ ਗਈ ਸੀ ਕੈਂਪ ’ਚ ਇਲਾਜ ਕਰਵਾਉਣ ਲਈ ਸੋਮਵਾਰ ਨੂੰ ਕੁੱਲ 743 ਮਰੀਜ਼ਾਂ ਨੇ ਰਜਿਸਟ੍ਰੇਸ਼ਨ ਕਰਵਾਈ, ਜਿਨ੍ਹਾਂ ’ਚੋਂ 495 ਪੁਰਸ਼ ਅਤੇ 248 ਔਰਤਾਂ ਸ਼ਾਮਲ ਹਨ ਇਸ ਦੇ ਨਾਲ ਹੀ ਐਤਵਾਰ ਨੂੰ ਕੁੱਲ 340 ਮਰੀਜ਼ਾਂ ਦੀ ਰਜਿਸਟ੍ਰੇਸ਼ਨ ਹੋਈ ਸੀ, ਜਿਸ ਨਾਲ ਦੋ ਦਿਨ ਅੰਦਰ 1083 ਮਰੀਜ਼ਾਂ ਦਾ ਰਜਿਸਟ੍ਰੇਸ਼ਨ ਹੋਇਆ ਹੈ। (Yad-e-Murshid)
ਪ੍ਰਾਪਤ ਜਾਣਕਾਰੀ ਅਨੁਸਾਰ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਕੌਮੀ ਅੰਨ੍ਹਾਪਣ ਕੰਟਰੋਲ ਪ੍ਰੋਗਰਾਮ ਤਹਿਤ ਇਹ ਕੈਂਪ ਅੱਜ 12 ਦਸੰਬਰ ਤੋਂ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ, ਡੇਰਾ ਸੱਚਾ ਸੌਦਾ, ਸਰਸਾ ’ਚ ਸ਼ੁਰੂ ਹੋਵੇਗਾ ਕੈਂਪ ’ਚ ਅੱਖਾਂ ਦੇ ਰੋਗਾਂ?ਦੇ ਮਾਹਿਰਾਂ ਵੱਲੋਂ ਅੱਖਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ ਚੁਣੇ ਗਏ ਮਰੀਜ਼ਾਂ ਦੇ ਲੈਂਸ ਵਾਲੇ ਆਪ੍ਰੇਸ਼ਨ, ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਅਤਿਆਧੁਨਿਕ ਆਪ੍ਰੇਸ਼ਨ ਥਿਏਟਰ ’ਚ ਮੁਫ਼ਤ ਕੀਤੇ ਜਾਣਗੇ ਕੈਂਪ ਦੀਆਂ ਪਰਚੀਆਂ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ, ਡੇਰਾ ਸੱਚਾ ਸੌਦਾ, ਸਰਸਾ ਸਥਿਤ ਡਿਸਪੈਂਸਰੀ ’ਚ ਐਤਵਾਰ ਤੋਂ ਬਣਨੀਆਂ ਸ਼ੁਰੂ ਹੋ ਗਈਆਂ ਸਨ। (Yad-e-Murshid)
ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ, ਡੇਰਾ ਸੱਚਾ ਸੌਦਾ, ਸਰਸਾ ’ਚ ਅੱਜ ਤੋਂ ਸ਼ੁਰੂ ਹੋਵੇਗੀ ਮਰੀਜ਼ਾਂ ਲਈ ਇਹ ਜ਼ਰੂਰੀ ਦਸਤਾਵੇਜ਼ : ਸਾਰੇ ਮਰੀਜ਼ਾਂ ਨੇ ਆਪਣੇ ਨਾਲ ਦੋ ਆਈਡੀ ਪਰੂਫ ਜਿਵੇਂ ਅਧਾਰ ਕਾਰਡ, ਰਾਸ਼ਨ ਕਾਰਡ ਜਾਂ ਵੋਟਰ ਕਾਰਡ ਲੈ ਕੇ ਆਉਣਾ ਹੈ (ਹਰਿਆਣਾ ਤੋਂ ਆਉਣ ਵਾਲੇ ਮਰੀਜ਼ਾਂ ਲਈ ਫੈਮਿਲੀ ਆਈਡੀ ਲਿਆਉਣਾ ਜ਼ਰੂਰੀ ਹੈ) ਇਸ ਦੇ ਨਾਲ ਹੀ ਮਰੀਜ਼ ਆਪਣੇ ਨਾਲ ਇੱਕ ਵਾਰਸ ਵੀ ਨਾਲ ਲੈ ਕੇ ਜ਼ਰੂਰ ਆਉਣ ਡਾਕਟਰਾਂ ਵੱਲੋਂ ਦੱਸੇ ਗਏ ਪਰਹੇਜ਼ਾਂ ਤੇ ਹਦਾਇਤਾਂ ਦਾ ਚੰਗੀ ਤਰ੍ਹਾਂ ਨਾਲ ਪਾਲਣ ਕਰਨ ਇਸ ਫਰੀ ਅੱਖਾਂ ਜਾਂਚ ਕੈਂਪ ਸਬੰਧੀ ਕਿਸੇ ਵੀ ਜਾਣਕਾਰੀ ਲਈ 01666-260223, 97288-60222 ’ਤੇ ਸੰਪਰਕ ਕਰ ਸਕਦੇ ਹੋ। (Yad-e-Murshid)