ਸੋਮਵਾਰ ਤੱਕ 265 ਲੋਕਾਂ ਦੀਆਂ ਅੱਖਾਂ ਦੇ ਹੋਏ ਆਪ੍ਰੇਸ਼ਨ | Yaad-e-Murshid Free Eye Camp
- ਆਪ੍ਰੇਸ਼ਨ ਤੋਂ ਬਾਅਦ ਘਰਾਂ ਨੂੰ ਮੁੜ ਰਹੇ ਮਰੀਜ਼ਾਂ ਦੇ ਚਿਹਰੇ ’ਤੇ ਵੱਖਰੀ ਮੁਸਕਰਾਹਟ
ਸਰਸਾ (ਸੱਚ ਕਹੂੰ ਨਿਊਜ਼)। Yaad-e-Murshid Free Eye Camp: ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊੁਂਡੇਸ਼ਨ ਵੱਲੋਂ ਲਾਏ 33ਵੇਂ ਯਾਦ-ਏ ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ ’ਚ ਆਪ੍ਰੇਸ਼ਨ ਲਈ ਚੁਣੇ ਮਰੀਜ਼ਾਂ ਦੇ ਆਪ੍ਰੇਸ਼ਨ ਦਾ ਸਿਲਸਿਲਾ ਸੋਮਵਾਰ ਨੂੰ ਵੀ ਜਾਰੀ ਰਿਹਾ ਸੋਮਵਾਰ ਨੂੰ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਕੀਤੇ ਗਏ ਸੋਮਵਾਰ ਤੱਕ ਕੈਂਪ ’ਚ 265 ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਹੋ ਚੁੱਕੇ ਹਨ ਸੋਮਵਾਰ ਨੂੰ ਵੱਡੀ ਗਿਣਤੀ ’ਚ ਅਪ੍ਰੇਸ਼ਨ ਕਰਵਾ ਚੁੱਕੇ ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰਾਂ ਲਈ ਰਵਾਨਾ ਕੀਤਾ ਗਿਆ।
ਇਹ ਖਬਰ ਵੀ ਪੜ੍ਹੋ : ਹੱਥੀਂ ਹੁਨਰ ਦੀ ਤਾਕਤ ਪਛਾਣੇ ਨੌਜਵਾਨ ਵਰਗ
ਕੈਂਪ ਦੌਰਾਨ ਆਏ ਮਰੀਜ਼ਾਂ ਦੀ ਦੇਖ-ਭਾਲ ਤੇ ਸੇਵਾ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਮੈਂਬਰਾਂ ਵੱਲੋਂ ਪੂਰੀ ਸੇਵਾ-ਭਾਵਨਾ ਨਿਭਾਈ ਆਪਣੀ ਹਨ੍ਹੇਰੀ ਜਿੰਦਗੀ ’ਚ ਮੁੜ ਤੋਂ ਨਵੀਂ ਰੌਸ਼ਨੀ ਹਾਸਲ ਕਰ ਕੇ ਅਤੇ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰਾਂ ਦੀ ਸੇਵਾ ਦੇ ਦੀਵਾਨੇ ਹੋ ਚੁੱਕੇ ਮਰੀਜ਼ ਜਦੋਂ ਆਪਣੇ ਘਰਾਂ ਨੂੰ ਜਾ ਰਹੇ ਸਨ ਤਾਂ ਉਨ੍ਹਾਂ ਦੇ ਚਿਹਰੇ ’ਤੇ ਵੱਖਰੀ ਮੁਸਕਰਾਹਟ ਤੇ ਸ਼ਰਧਾ ਭਾਵਨਾ ਸੀ ਉਹ ਆਖ ਰਹੇ ਸਨ ਕਿ ਨਾ ਤਾਂ ਉਨ੍ਹਾਂ ਨੇ ਅਜਿਹਾ ਕੈਂਪ ਕਿਤੇ ਦੇਖਿਆ ਅਤੇ ਨਾ ਹੀ ਅਜਿਹੀ ਸੇਵਾ ਉਹ ਵਾਰ-ਵਾਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਧੰਨਵਾਦ ਕਰ ਰਹੇ ਸਨ, ਜਿਨ੍ਹਾਂ ਦੀ ਪ੍ਰੇਰਨਾ ਸਦਕਾ ਹਰ ਸਾਲ ਸੈਂਕੜੇ ਲੋਕਾਂ ਦੀਆਂ ਅੱਖਾਂ ’ਚ ਉਜਾਲਾ ਆ ਰਿਹਾ ਹੈ। Yaad-e-Murshid Free Eye Camp