34ਵਾਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ
- ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਤੇ ਪੈਰਾਮੈਡੀਕਲ ਸਟਾਫ ਨੇ ਦਿਨ-ਰਾਤ ਬਿਨਾਂ ਥੱਕੇ ਕੀਤੀ ਮਰੀਜ਼ਾਂ ਦੀ ਸਾਂਭ-ਸੰਭਾਲ, ਹਰ ਕੋਈ ਹੋਇਆ ਕਾਇਲ
Yaad-E-Murshid Free Eye Camp: ਸਰਸਾ (ਸੁਨੀਲ ਵਰਮਾ)। 34ਵਾਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ ਜਿੱਥੇ ਨੇਤਰ ਰੋਗਾਂ ਨਾਲ ਜੂਝ ਰਹੇ ਬਜ਼ੁਰਗ ਮਰੀਜ਼ਾਂ ਲਈ ਵਰਦਾਨ ਬਣਿਆ, ਉਥੇ ਦਿਨ-ਰਾਤ ਬਿਨਾਂ ਰੁਕੇ, ਬਿਨਾਂ ਥੱਕੇ ਮਰੀਜ਼ਾਂ ਦੀ ਸਾਂਭ-ਸੰਭਾਲ ਕਰਨ ਵਾਲੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਅਤੇ ਪੈਰਾਮੈਡੀਕਲ ਸਟਾਫ ਨੇ ਅਨੋਖੀ ਸੇਵਾ ਭਾਵਨਾ ਨਾਲ ਬੇਮਿਸਾਲ ਸੇਵਾ ਕੀਤੀ, ਜਿਸ ਦੀ ਬਦੌਲਤ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰ ਇਨ੍ਹਾਂ ਸੇਵਾਦਾਰਾਂ ਦੇ ਕਾਇਲ ਹੁੰਦੇ ਨਜ਼ਰ ਆਏ ਹਰ ਕੋਈ ਇਨ੍ਹਾਂ ਸੇਵਾਦਾਰਾਂ ਦੀ ਸ਼ਲਾਘਾ ਕਰਦਾ ਨਹੀਂ ਥੱਕ ਰਿਹਾ ਸੀ।
ਪੁੰਨ ਕਮਾ ਕੇ ਖਿੜੇ ਚਿਹਰੇ

ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਪੈਰਾਮੈਡੀਕਲ ਸਟਾਫ ਮੈਂਬਰ ਰਾਧੇਸ਼ਿਆਮ ਨੇ ਦੱਸਿਆ ਕਿ ਉਹ ਪਹਿਲੀ ਵਾਰ ਕੈਂਪ ’ਚ ਸੇਵਾ ਕਰ ਰਹੇ ਹਨ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਇਸ ਪੁੰਨ ਦੇ ਕੰਮ ’ਚ ਹਿੱਸੇਦਾਰੀ ਪਾਉਣ ਲਈ ਉਹ 12-12 ਘੰਟੇ ਸੇਵਾ ਕਰ ਰਹੇ ਹਨ ਇਹ ਸਭ ਪੂਜਨੀਕ ਗੁਰੂ ਜੀ ਦੀ ਰਹਿਮਤ ਨਾਲ ਹੀ ਸੰਭਵ ਹੋਇਆ ਹੈ ਇਸ ਸੇਵਾ ਦੇ ਬਦਲੇ ਉਹ ਸਾਨੂੰ ਬੇਸ਼ੁਮਾਰ ਖੁਸ਼ੀਆਂ ਬਖ਼ਸ਼ਦੇ ਹਨ। Yaad-E-Murshid Free Eye Camp
ਬਜ਼ੁਰਗਾਂ ਦਾ ਆਸ਼ੀਰਵਾਦ ਦਿੰਦਾ ਹੈ ਨਵੀਂ ਊਰਜਾ

ਡੇਰਾ ਸੱਚਾ ਸੌਦਾ ਵੱਲੋਂ ਲਾਏ ਗਏ ਆਈ ਕੈਂਪਾਂ ’ਚ ਪਿਛਲੇ 21 ਸਾਲਾਂ ਤੋਂ ਸੇਵਾਵਾਂ ਦੇ ਰਹੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਸੀਨੀਅਰ ਪੈਰਾਮੈਡੀਕਲ ਸਟਾਫ ਵਿਸ਼ੇਸ਼ਵਰ ਪਾਲ ਸਿੰਘ ਨੇ ਦੱਸਿਆ ਕਿ ਕੈਂਪ ’ਚ ਸੇਵਾ ਕਰਨ ਨਾਲ ਜੋ ਸਕੂਨ ਮਿਲਦਾ ਹੈ, ਉਸ ਦਾ ਸ਼ਬਦਾਂ ’ਚ ਵਰਣਨ ਨਹੀਂ ਕੀਤਾ ਜਾ ਸਕਦਾ ਬਜ਼ੁਰਗਾਂ ਦੀ ਸੇਵਾ ਕਰਨ ਨਾਲ ਮਿਲਣ ਵਾਲਾ ਆਸ਼ੀਰਵਾਦ ਸਾਨੂੰ ਤਰੋਤਾਜ਼ਾ ਰੱਖਦਾ ਹੈ ਅਸੀਂ ਸਤਿਗੁਰ ਜੀ ਦਾ ਤਹਿਦਿਲੋਂ ਧੰਨਵਾਦ ਕਰਦੇ ਹਾਂ ਕਿ ਜੋ ਇਸ ਸੇਵਾ ਦਾ ਮੌਕਾ ਸਾਨੂੰ ਦਿਵਾਉਂਦੇ ਹਨ।
ਸੇਵਾ ਨਾਲ ਮਿਲਦਾ ਹੈ ਸਕੂਨ

ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੀ ਏਜ਼ ਨਰਸਿੰਗ ਇੰਚਾਰਜ ਓਨੀਲਾ ਇੰਸਾਂ ਨੇ ਦੱਸਿਆ ਕਿ ਹੁਣ ਤੱਕ 30 ਕੈਂਪਾਂ ’ਚ ਸੇਵਾਵਾਂ ਦੇ ਚੁੱਕੀ ਹੈ ਉਨ੍ਹਾਂ ਨੇ ਕਿਹਾ ਕਿ ਸੇਵਾ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਜੀਵਨ ਦੇ ਦੁੱਖ ਕਸ਼ਟ ਦੁੂਰ ਹੁੰਦੇ ਹਨ। ਪੂਜਨੀਕ ਗੁਰੂ ਜੀ ਦੇ ਬਚਨਾਂ ’ਤੇ ਚੱਲ ਕੇ ਇਹ ਸੇਵਾ ਕਰਨ ਨਾਲ ਜੀਵਨ ਖੁਸ਼ੀਆਂ ਨਾਲ ਮਹਿਕ ਉਠਦਾ ਹੈ।
ਸੇਵਾ ਨਾਲ ਮਿਲੀ ਅਨੋਖੀ ਖੁਸ਼ੀ | Yaad-E-Murshid Free Eye Camp

ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਪੈਰਾਮੈਡੀਕਲ ਸਟਾਫ ਮੈਂਬਰ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਇੱਥੇ 10 ਤੋਂ 12 ਘੰਟੇ ਡਿਊਟੀ ਕੀਤੀ, ਪਰ ਸਮੇਂ ਦਾ ਪਤਾ ਹੀ ਨਹੀਂ ਲੱਗਿਆ ਇਹ ਸਭ ਪੂਜਨੀਕ ਗੁਰੂ ਜੀ ਰਹਿਮਤ ਨਾਲ ਹੀ ਸੰਭਵ ਹੈ ਸੇਵਾ ਨਾਲ ਮਨ ਨੂੰ ਸਕੂਨ ਦੇ ਨਾਲ ਖੁਸ਼ੀ ਮਿਲਦੀ ਹੈ।
68 ਸਾਲ ਦੀ ਉਮਰ ’ਚ ਥਕਾਵਟ ਦਾ ਨਾਂਅ ਨਹੀਂ

ਪੰਜਾਬ ਦੇ ਜਗਰਾਓਂ ਤੋਂ ਆਏ ਮੈਂਬਰ ਰਮੇਸ਼ ਨਾਗਪਾਲ ਨੇ ਦੱਸਿਆ ਕਿ ਉਨ੍ਹਾਂ ਦੀ ਉਮਰ 68 ਸਾਲ ਹੈ ਅਤੇ ਉਹ ਹੁਣ ਤੱਕ 32 ਆਈ ਕੈਂਪਾਂ ’ਚ ਸੇਵਾਵਾਂ ਦੇ ਚੁੱਕੇ ਹਨ ਉਹ ਇੱਥੇ 24 ਘੰਟੇ ਸੇਵਾ ਕਰਦੇ ਹਨ ਅਤੇ ਥਕਾਵਟ ਮਹਿਸੂਸ ਨਹੀਂ ਹੁੰਦੀ ਸੇਵਾ ਨਾਲ ਸਕੂਨ ਮਿਲਦਾ ਹੈ ਅਤੇ ਸਿਹਤ ਵੀ ਠੀਕ ਰਹਿੰਦੀ ਹੈ।
ਸੇਵਾ ਨਾਲ ਜੀਵਨ ਅਤੇ ਕੰਮ-ਧੰਦੇ ’ਚ ਆਈ ਬਰਕਤ

ਸੇਵਾਦਾਰ ਸਰਵਣ ਕੁਮਾਰ ਨੇ ਦੱਸਿਆ ਕਿ ਪਿਛਲੇ 26 ਸਾਲਾਂ ਤੋਂ ਆਈ ਕੈਂਪਾਂ ’ਚ ਸੇਵਾ ਕਰ ਰਹੇ ਹਨ ਸੇਵਾ ਨਾਲ ਉਨ੍ਹਾਂ ਦੇ ਘਰ-ਪਰਿਵਾਰ ’ਚ ਖੁਸ਼ਹਾਲੀ ਆਈ ਹੈ ਉਹ ਕੈਂਪ ਲਈ ਆਪਣਾ ਕੰਮ ਛੱਡ ਕੇ ਆਉਂਦੇ ਹਨ।
ਬਜ਼ੁਰਗ ਦਿੰਦੇ ਨੇ ਅਸੀਸਾਂ

ਸਰਸਾ ਜ਼ਿਲ੍ਹ੍ਹੇ ਦੇ ਪਿੰਡ ਗਿੰਦੜਾ ਵਾਸੀ ਸੀਤਾਰਾਮ ਨੇ ਦੱਸਿਆ ਕਿ ਪਿਛਲੇ 33 ਸਾਲਾਂ ਤੋਂ ਕੈਂਪ ’ਚ ਸੇਵਾ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਕੈਂਪ ’ਚ ਸੇਵਾ ਕਰਨ ਨਾਲ ਪੂਜਨੀਕ ਗੁਰੂ ਜੀ ਨੇ ਉਨ੍ਹਾਂ ਦੇ ਵੱਡੇ ਕਸ਼ਟ ਵੀ ਕੱਟੇ ਹਨ ਬਜ਼ੁਰਗਾਂ ਦੀ ਸੇਵਾ ਨਾਲ ਮਿਲਣ ਵਾਲਾ ਆਸ਼ੀਰਵਾਦ ਅਨਮੋਲ ਹੈ। Yaad-E-Murshid Free Eye Camp
ਸੇਵਾ ਨਾਲ ਮਿਲੀ ਆਤਮਿਕ ਸ਼ਾਂਤੀ ਅਤੇ ਸਿਹਤਮੰਦ ਜੀਵਨ

72 ਸਾਲ ਦੇ ਤ੍ਰਿਲੋਕੀ ਨਾਥ ਨੇ ਦੱਸਿਆ ਕਿ ਆਤਮਿਕ ਸ਼ਾਂਤੀ ਲਈ ਲੋਕ ਬਾਹਰ ਘੁੰਮਦੇ ਹਨ, ਜਦਕਿ ਉਹ ਕੈਂਪ ’ਚ ਸੇਵਾ ਕਰਕੇ ਉਹੀ ਸ਼ਾਂਤੀ ਅਤੇ ਸੁਖ ਪ੍ਰਾਪਤ ਕਰ ਰਹੇ ਹਨ ਪੂਜਨੀਕ ਗੁਰੂ ਜੀ ਤੋਂ ਪ੍ਰੇਰਿਤ ਹੋ ਕੇ ਉਹ ਇਸ ਉਮਰ ’ਚ ਵੀ ਸੇਵਾ ਕਰ ਰਹੇ ਹਨ ਅਤੇ ਸਿਹਤਮੰਦ ਜੀਵਨ ਜੀਅ ਰਹੇ ਹਨ।
ਬਜ਼ੁਰਗਾਂ ਦੇ ਆਸ਼ੀਰਵਾਦ ਨਾਲ ਮਿਲਦਾ ਹੈ ਆਤਮਿਕ ਸੁੱਖ

ਲੁਧਿਆਣਾ ਦੇ ਜਗਰਾਓਂ ਵਾਸੀ ਸੁਖਜੀਤ ਕੌਰ ਨੇ ਦੱਸਿਆ ਕਿ ਇਹ ਉਨ੍ਹਾਂ ਦਾ ਪੰਜਵਾਂ ਸੇਵਾ ਕੈਂਪ ਹੈ ਬਜ਼ੁਰਗਾਂ ਦਾ ਆਸ਼ੀਰਵਾਦ ਮਿਲਦੇ ਸਾਰ ਹੀ ਮਨ ਨੂੰ ਸਕੂਨ ਮਿਲਦਾ ਹੈ ਅਤੇ ਉਹ ਅਗਲੇ ਕੈਂਪ ਦੀ ਬੇਸਬਰੀ ਨਾਲ ਉਡੀਕ ਕਰਦੀ ਹੈ।
ਦਾਦਾ-ਦਾਦੀ ਦਾ ਪਿਆਰ ਮਹਿਸੂਸ ਹੋਇਆ

ਫਰੀਦਕੋਟ ਦੇ ਸਾਦਿਕ ਵਾਸੀ ਐੱਮਏ ਪਹਿਲਾ ਸਾਲ ਦੀ ਵਿਦਿਆਰਥਣ ਸਰਵਜੀਤ ਕੌਰ ਇੰਸਾਂ ਨੇ ਦੱਸਿਆ ਕਿ ਉਹ ਪਹਿਲੀ ਵਾਰ ਕੈਂਪ ’ਚ ਸੇਵਾ ਕਰ ਰਹੀ ਹੈ ਬਜ਼ੁਰਗਾਂ ਔਰਤਾਂ ਦੀ ਸੇਵਾ ਨਾਲ ਉਨ੍ਹਾਂ ਨੂੰ ਦਾਦਾ-ਦਾਦੀ ਦਾ ਪਿਆਰ ਮਿਲ ਰਿਹਾ ਹੈ ਅਤੇ ਨੌਜਵਾਨ ਊਰਜਾ ਸਹੀ ਦਿਸ਼ਾ ’ਚ ਲੱਗ ਰਹੀ ਹੈ। Yaad-E-Murshid Free Eye Camp
ਬਜ਼ੁਰਗਾਂ ਤੋਂ ਮਿਲਿਆ ਆਸ਼ੀਰਵਾਦ
ਬਠਿੰਡਾ ਵਾਸੀ ਮਨਪ੍ਰੀਤ ਕੌਰ ਨੇ ਦੱਸਿਆ ਕਿ ਵਿਆਹ ਨੂੰ 10 ਦਿਨ ਹੋਏ ਹਨ, ਪਰ ਕੈਂਪ ’ਚ ਸੇਵਾ ਦੀ ਤੜਫ ਉਨ੍ਹਾਂ ਨੂੰ ਇੱਥੇ ਸੇਵਾ ਕਰਨ ਲਈ ਖਿੱਚ ਲਿਆਈ ਹੈ ਪੂਰੇ ਸਮਰਪਣ ਨਾਲ ਪਿਛਲੇ ਚਾਰ ਦਿਨਾਂ ਤੋਂ ਸੇਵਾ ਕਰ ਰਹੀ ਹਾਂ ਸਹੁਰਾ ਪਰਿਵਾਰ ਨੇ ਉਨ੍ਹਾਂ ਨੂੰ ਸੇਵਾ ਲਈ ਪ੍ਰੇਰਿਤ ਕੀਤਾ ਹੈ ਅਤੇ ਬਜ਼ੁਰਗ ਔਰਤਾਂ ਤੋਂ ਮਿਲੇ ਆਸ਼ੀਰਵਾਦ ਨੂੰ ਉਹ ਸਭ ਤੋਂ ਵੱਡਾ ਧਨ ਮੰਨਦੀ ਹੈ।
ਅਪਣਾਪਣ ਅਤੇ ਸ਼ਾਂਤੀ ਨੇ ਮਨ ਜਿੱਤ ਲਿਆ

ਪਹਿਲੀ ਵਾਰ ਕੈਂਪ ’ਚ ਸੇਵਾ ਕਰ ਰਹੀ ਅਮਨਦੀਪ ਕੌਰ ਨੇ ਦੱਸਿਆ ਕਿ ਇੱਥੇ ਸੇਵਾ ਕਰਨ ਨਾਲ ਜੋ ਸ਼ਾਂਤੀ, ਸਕੂਨ ਅਤੇ ਅਪਣਾਪਣ ਮਿਲਦਾ ਹੈ, ਉਹ ਕਿਤੇ ਬਾਹਰ ਨਹੀਂ ਮਿਲਦਾ।
ਸੇਵਾ ਦੀ ਬਦੌਲਤ ਪੂਰੇ ਹੋਏ ਪਰਿਵਾਰਾਂ ਦੇ ਸੁਫਨੇ

ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੀ ਪੈਰਾਮੈਡੀਕਲ ਸਟਾਫ ਮੈਂਬਰ ਸੋਨੀਆਂ ਇੰਸਾਂ ਨੇ ਦੱਸਿਆ ਕਿ ਸੇਵਾ ਦੇ ਬਦਲੇ ਮਿਲਣ ਵਾਲੇ ਆਸ਼ੀਰਵਾਦ ਅਤੇ ਮੇਵੇ ਨਾਲ ਮੱਧ ਵਰਗੀ ਪਰਿਵਾਰਾਂ ਦੇ ਬੱਚਿਆਂ ਦੇ ਸੁਫਨੇ ਪੂਰੇ ਹੋ ਰਹੇ ਹਨ ਉਨ੍ਹਾਂ ਦੇ ਬੱਚੇ ਵਿਦੇਸ਼ਾਂ ’ਚ ਪੜ੍ਹਾਈ ਕਰ ਰਹੇ ਹਨ। Yaad-E-Murshid Free Eye Camp
ਲੱਖਾਂ ਕਮਾਉਣ ਨਾਲੋਂ ਜ਼ਿਆਦਾ ਸਕੂਨ ਸੇਵਾ ’ਚ

ਪਟਿਆਲਾ ਦੀ ਦੀਪਸ਼ਿਖਾ ਇੰਸਾਂ ਨੇ ਦੱਸਿਆ ਕਿ ਉਹ ਬੂਟੀਕ ਤੋਂ ਚੰਗੀ ਆਮਦਨੀ ਕਰਦੀ ਹੈ, ਪਰ ਜੋ ਸਕੂਨ ਇੱਥੇ ਸੇਵਾ ਕਰਕੇ ਮਿਲਦਾ ਹੈ, ਉਹ ਲੱਖਾਂ ਰੁਪਏ ਖਰਚ ਕਰਨ ’ਤੇ ਵੀ ਨਹੀਂ ਮਿਲਦਾ ਉਹ ਦਿਨ ’ਚ 21 ਘੰਟੇ ਸੇਵਾ ਕਰਦੀ ਹੈ, ਫਿਰ ਵੀ ਥਕਾਵਟ ਮਹਿਸੂਸ ਨਹੀਂ ਹੁੰਦੀ। Yaad-E-Murshid Free Eye Camp
ਬਜ਼ੁਰਗਾਂ ਦੀ ਸੇਵਾ ’ਚ ਬੱਚਿਆਂ ਵਰਗੀ ਮਮਤਾ ਦਾ ਅਹਿਸਾਸ

ਲਹਿਰਾਗਾਗਾ ਵਾਸੀ ਰੀਮਾ ਨੇ ਦੱਸਿਆ ਕਿ ਬਜ਼ੁਰਗ ਬੱਚਿਆਂ ਵਰਗੇ ਹੁੰਦੇ ਹਨ ਅਤੇ ਉਨ੍ਹਾਂ ਦੀ ਸੇਵਾ ਕਰਕੇ ਆਪਣੇ ਬੱਚਿਆਂ ਦੀ ਦੇਖਭਾਲ ਵਰਗਾ ਅਹਿਸਾਸ ਹੁੰਦਾ ਹੈ ਚਾਰ ਦਿਨਾਂ ਲਈ ਸਾਰੇ ਕੰਮ ਛੱਡ ਕੇ ਉਹ ਇਸ ਸੇਵਾ ਨੂੰ ਪੂਰੇ ਮਨ ਨਾਲ ਕਰਦੀ ਹੈ।
ਛੁੱਟੀਆਂ ਬਚਾ ਕੇ ਆਈ ਕੈਂਪ ’ਚ ਕੀਤੀ ਸੇਵਾ

ਪਟਿਆਲਾ ’ਚ ਕੰਮ ਕਰ ਰਹੇ ਸਟਾਫ ਨਰਸ ਵੀਰਪਾਲ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਯਾਦ-ਏ-ਮੁਰਸ਼ਿਦ ਆਈ ਕੈਂਪ ਦੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ ਉਹ ਆਪਣੀਆਂ ਚਾਰ ਛੁੱਟੀਆਂ ਸਿਰਫ ਕੈਂਪ ਸੇਵਾ ਲਈ ਬਚਾ ਕੇ ਰੱਖਦੀ ਹੈ ਮਰੀਜ਼ਾਂ ਦੀ ਸੇਵਾ ’ਚ ਜੋ ਸਕੂਨ ਮਿਲਦਾ ਹੈ, ਉਹ ਕਿਤੇ ਹੋਰ ਨਹੀਂ ਮਿਲਦਾ ਕੈਂਪ ’ਚ ਸੇਵਾ ਲੈਣ ਲਈ ਉਹ ਪੂਜਨੀਕ ਗੁਰੂ ਜੀ ਦੀ ਧੰਨਵਾਦੀ ਹੈ।














