Yaad-E-Murshid Free Eye Camp ’ਚ ਅੱਖਾਂ ਦੀ ਰੌਸ਼ਨੀ ਪ੍ਰਾਪਤ ਕਰਕੇ ਮਰੀਜ਼ਾਂ ਨੇ ਆਖੇ ਸ਼ਾਨਦਾਰ ਸ਼ਬਦ, ਆਓ ਪੜ੍ਹੀਏ ਕੀ ਕੁੱਝ ਕਿਹਾ…
- ਕੈਂਪ ਦੀਆਂ ਸਹੂਲਤਾਂ, ਪ੍ਰਬੰਧਾਂ ਤੇ ਸੇਵਾਦਾਰਾਂ ਦੀ ਸੇਵਾ ਭਾਵਨਾ ਨੂੰ ਵੀ ਸਲਾਹਿਆ
Yaad-E-Murshid Free Eye Camp: ਸਰਸਾ (ਸੱਚ ਕਹੂੰ ਨਿਊਜ਼/ਸੁਨੀਲ ਵਰਮਾ)। ਅੱਖਾਂ ਦੀ ਰੌਸ਼ਨੀ ਮੱਧਮ ਪੈਣ ਕਾਰਨ ਕੱਲ੍ਹ ਤੱਕ ਜਿਨ੍ਹਾਂ ਚਿਹਰਿਆਂ ’ਤੇ ਮਜ਼ਬੂਰੀ, ਮਾਯੂਸੀ ਤੇ ਪਰੇਸ਼ਾਨੀ ਦੇ ਭਾਵ ਝਲਕ ਰਹੇ ਸਨ, ਅੱਜ ਉਨ੍ਹਾਂ ਚਿਹਰਿਆਂ ’ਤੇ ਇੱਕ ਅਨੋਖੀ ਮੁਸਕਰਾਹਟ ਖਿੜੀ ਹੋਈ ਸੀ। ਜੀ, ਹਾਂ ਅਸੀਂ ਗੱਲ ਕਰ ਰਹੇ ਹਾਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ ’ਚ ਅੱਖਾਂ ਦੇ ਆਪ੍ਰੇਸ਼ਨ ਕਰਵਾ ਚੁੱਕੇ ਮਰੀਜ਼ਾਂ ਦੀ , ਜਿੱਥੇ ਹਰ ਜ਼ੁਬਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਸ਼ੁਕਰਾਨਾ ਕਰਦੇ-ਕਰਦੇ ਨਹੀਂ ਥੱਕ ਰਹੀ ਸੀ। ਰਾਜਸਥਾਨ ਦੇ ਰਾਮਪੁਰਾ ਮਟੋਰੀਆ ਤੋਂ ਪਹੁੰਚੇ ਪਾਲਾਰਾਮ ਨੇ ਦੱਸਿਆ ਕਿ ਬਾਬਾ ਜੀ (ਪੂਜਨੀਕ ਗੁਰੂ ਜੀ) ਦੀ ਮਿਹਰ ਨਾਲ ਉਨ੍ਹਾਂ ਦਾ ਇੱਥੇ ਸਫਲ ਆਪ੍ਰੇਸ਼ਨ ਹੋ ਗਿਆ ਹੈ। ਪੂਜਨੀਕ ਗੁਰੂ ਜੀ ਨੂੰ ਵਾਰ-ਵਾਰ ਨਮਨ ਕਰਦਾ ਹਾਂ। Yaad-E-Murshid Free Eye Camp
ਇਹ ਖਬਰ ਵੀ ਪੜ੍ਹੋ : Free Eye Camp Sirsa: ਮਰੀਜ਼ਾਂ ਨੁੰ ਮਿਲ ਰਹੀਆਂ ਸਹੂਲਤਾਂ ਲਈ ਅੱਖਾਂ ਦੇ ਮਾਹਿਰ ਡਾਕਟਰਾਂ ਦੇ ਸ਼ਾਨਦਾਰ ਸ਼ਬਦ, ਤੁਸੀਂ ਵੀ …
ਅੱਜ ਦੇ ਦੌਰ ’ਚ ਮੁਸ਼ਕਲ ਸਮੇਂ ’ਚ ਜਿੱਥੇ ਆਪਣੇ ਵੀ ਕਿਨਾਰਾ ਕਰ ਲੈਂਦੇ ਹਨ, ਅਜਿਹੇ ਸਮੇਂ ’ਚ ਪੂਜਨੀਕ ਗੁਰੂ ਜੀ ਮੇਰੇ ਵਰਗੇ ਲੋਕਾਂ ਦੀ ਬਾਂਹ ਫੜ ਕੇ ਬਿਨਾਂ ਇੱਕ ਨਵਾਂ ਪੈਸਾ ਲਵਾਏ ਮੁਫ਼ਤ ਆਪ੍ਰੇਸ਼ਨ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਇੱਥੇ ਨਾ ਤਾਂ ਕਿਸੇ ਤਰ੍ਹਾਂ ਦਾ ਖਰਚਾ ਲੱਗਾ ਤੇ ਨਾ ਹੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੋਈ, ਸਗੋਂ ਉਨ੍ਹਾਂ ਨੂੰ ਐਨਕਾਂ ਤੇ ਦਵਾਈਆਂ ਵੀ ਪੂਰੀ ਤਰ੍ਹਾਂ ਮੁਫ਼ਤ ਉਪਲੱਬਧ ਕਰਵਾਈਆਂ ਗਈਆਂ। ਪਾਲਾਰਾਮ ਨੇ ਦੱਸਿਆ ਕਿ ਬਾਹਰ ਆਪ੍ਰੇਸ਼ਨ ਕਰਵਾਉਣ ’ਚ ਬਹੁਤ ਜ਼ਿਆਦਾ ਖਰਚਾ ਆਉਂਦਾ ਹੈ, ਜੋ ਉਨ੍ਹਾਂ ਲਈ ਸੰਭਵ ਨਹੀਂ ਸੀ। ਉਨ੍ਹਾਂ ਨੇ ਸੇਵਾਦਾਰਾਂ ਦੀ ਸੇਵਾ ਭਾਵਨਾ ਦੀ ਵੀ ਜੰਮ ਕੇ ਸ਼ਲਾਘਾ ਕੀਤੀ।
ਇਨ੍ਹਾਂ ਤੋਂ ਇਲਾਵਾ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਰੂੜੀਕੇ ਕਲਾਂ ਪਿੰਡ ਨਿਵਾਸੀ ਦਰਸ਼ਨ ਸਿੰਘ, ਸਰਸਾ ਦੇ ਪ੍ਰੇਮ ਨਗਰ ਨਿਵਾਸੀ ਵਿਨੈ ਕੁਮਾਰ, ਰਾਜਸਥਾਨ ਦੇ ਭਾਦਰਾ ਤਹਿਸੀਲ ਦੇ ਪਿੰਡ ਘੇਊ ਤੋਂ ਪਹੁੰਚੇ 80 ਸਾਲਾ ਸ੍ਰੀਚੰਦ, ਰਾਮਸਰਾ ਨਿਵਾਸੀ ਸੰਤੋਸ਼, ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਨਿਹਾਲ ਸਿੰਘ ਵਾਲਾ ਨਿਵਾਸੀ ਕਰਮਜੀਤ ਕੌਰ, ਮਾਨਸਾ ਜ਼ਿਲ੍ਹੇ ਦੇ ਲੋਹਗੜ੍ਹ ਪਿੰਡ ਨਿਵਾਸੀ ਕੁਲਵੰਤ ਕੌਰ ਤੇ ਜਲੰਧਰ ਤੋਂ ਆਈ ਸ਼ੀਲੋ ਬਾਈ ਸਮੇਤ ਅਨੇਕਾਂ ਬਜ਼ੁਰਗਾਂ ਔਰਤਾਂ-ਪੁਰਸ਼ਾਂ ਨੇ ਤਹਿ ਦਿਲੋਂ ਪੂਜਨੀਕ ਗੁਰੂ ਜੀ, ਡੇਰਾ ਸੱਚਾ ਸੌਦਾ ਮੈਨੇਜ਼ਮੈਂਟ ਕਮੇਟੀ ਮੈਂਬਰ ਤੇ ਸੇਵਾਦਾਰਾਂ ਦੀ ਸੇਵਾ ਭਾਵਨਾ ਦੀ ਦਿਲ ਖੋਲ੍ਹ ਕੇ ਪ੍ਰਸੰਸਾ ਕੀਤੀ।
ਰੋਜ਼ਾਨਾ ਜੀਵਨ ’ਚ ਆਉਂਦੀ ਸੀ ਬਹੁਤ ਪਰੇਸ਼ਾਨੀ
ਰਾਮਸਰਾ ਨਿਵਾਸੀ ਸੰਤੋਸ਼ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਨੇੜੇ ਤੋਂ ਵੀ ਠੀਕ ਤਰ੍ਹਾਂ ਦਿਖਾਈ ਨਹੀਂ ਦਿੰਦਾ ਸੀ, ਜਿਸ ਕਾਰਨ ਰੋਜ਼ਾਨਾ ਜੀਵਨ ’ਚ ਬਹੁਤ ਪਰੇਸ਼ਾਨੀ ਹੋ ਰਹੀ ਸੀ। ਇਸ ਆਈ ਕੈਂਪ ’ਚ ਆ ਕੇ ਉਨ੍ਹਾਂ ਦਾ ਸਫਲ ਆਪ੍ਰੇਸ਼ਨ ਕੀਤਾ ਗਿਆ, ਜਿਸ ਤੋਂ ਬਾਅਦ ਹੁਣ ਉਨ੍ਹਾਂ ਨੂੰ ਕਾਫ਼ੀ ਸਪੱਸ਼ਟ ਦਿਖਾਈ ਦੇਣ ਲੱਗਾ ਹੈ। ਸੰਤੋਸ਼ ਨੇ ਭਾਵੁਕ ਹੋ ਕੇ ਕਿਹਾ ਕਿ ਉਹ ਪੂਜਨੀਕ ਗੁਰੂ ਜੀ ਦਾ ਦਿਲੋਂ ਧੰਨਵਾਦ ਕਰਦੀ ਹੈ, ਜਿਨ੍ਹਾਂ ਨੇ ਸਾਡੇ ਵਰਗੇ ਬਜ਼ੁਰਗਾਂ ਦਾ ਵੀ ਪੂਰਾ ਖਿਆਲ ਰੱਖਿਆ ਤੇ ਨਿਰਸਵਾਰਥ ਭਾਵ ਨਾਲ ਬਿਹਤਰ ਇਲਾਜ ਦੀ ਸਹੂਲਤ ਉਪਲੱਬਧ ਕਰਵਾਈ। Yaad-E-Murshid Free Eye Camp
ਇੰਨੇ ਸਾਲਾਂ ਬਾਅਦ ਸਾਫ ਦਿਖਾਈ ਦਿੱਤਾ
ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਰੂੜੀਕੇ ਕਲਾਂ ਪਿੰਡ ਨਿਵਾਸੀ ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਸਾਲਾਂ ਤੋਂ ਅੱਖਾਂ ਦੀ ਰੌਸ਼ਨੀ ਨਾ ਹੋਣ ਕਾਰਨ ਹਨ੍ਹੇਰੇ ’ਚ ਜੀਵਨ ਜੀ ਰਹੇ ਸਨ ਤੇ ਦੋ ਫੁੱਟ ਦੂਰ ਤੱਕ ਵੀ ਉਨ੍ਹਾਂ ਨੂੰ ਕੁਝ ਦਿਖਾਈ ਨਹੀਂ ਦਿੰਦਾ ਸੀ। ਆਈ ਕੈਂਪ ’ਚ ਮੁਫ਼ਤ ਮੋਤੀਆਬਿੰਦ ਆਪ੍ਰੇਸ਼ਨ ਬਾਅਦ ਜਦੋਂ ਉਨ੍ਹਾਂ ਦੀਆਂ ਅੱਖਾਂ ਦੀ ਪੱਟੀ ਖੋਲ੍ਹੀ ਗਈ, ਤਾਂ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ। ਭਾਵੁਕ ਹੋ ਕੇ ਦਰਸ਼ਨ ਸਿੰਘ ਨੇ ਕਿਹਾ ਕਿ ਅੱਜ ਇੰਨੇ ਸਾਲਾਂ ਬਾਅਦ ਉਨ੍ਹਾਂ ਨੂੰ ਫਿਰ ਸਾਫ ਦਿਖਾਈ ਦੇਣ ਲੱਗਾ ਹੈ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਉਨ੍ਹਾਂ ਲਈ ਭਗਵਾਨ ਸਮਾਨ ਹਨ, ਜਿਨ੍ਹਾਂ ਨੇ ਉਨ੍ਹਾਂ ਦੀ ਜ਼ਿੰਦਗੀ ’ਚ ਦੁਬਾਰਾ ਰੌਸ਼ਨੀ ਭਰ ਦਿੱਤੀ।
ਇਹੋ ਜਿਹੀ ਸੇਵਾ ਤਾਂ ਆਪਣੇ ਬੱਚੇ ਵੀ ਨਹੀਂ ਕਰਦੇ
ਮਾਨਸਾ ਦੇ ਲੋਹਗੜ੍ਹ ਨਿਵਾਸੀ ਕੁਲਵੰਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਅੱਖ ਦਾ ਸਫਲ ਆਪ੍ਰੇਸ਼ਨ ਹੋਇਆ ਹੈ ਤੇ ਹੁਣ ਉਨ੍ਹਾਂ ਨੂੰ ਸਭ ਕੁਝ ਠੀਕ ਤਰ੍ਹਾਂ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਵਾਹਿਗੁਰੂ ਅੱਗੇ ਅਰਦਾਸ ਕਰਦੀ ਹੈ ਕਿ ਇਸ ਸੇਵਾ ਕੈਂਪ ਨੂੰ ਲਾਉਣ ਵਾਲਿਆਂ ਨੂੰ ਲੰਮੀ ਉਮਰ ਤੇ ਸਿਹਤ ਬਖ਼ਸ਼ੇ। ਕੁਲਵੰਤ ਕੌਰ ਨੇ ਸੇਵਾਦਾਰਾਂ ਦੀ ਸੇਵਾ ਭਾਵਨਾ ਦੀ ਖ਼ਾਸ ਤੌਰ ’ਤੇ ਸ਼ਲਾਘਾ ਕਰਦਿਆਂ ਕਿਹਾ ਕਿ ਇੱਥੇ ਸੇਵਾਦਾਰ ਇੰਨੀ ਨਿਰਸਵਾਰਥ ਸੇਵਾ ਕਰ ਰਹੇ ਹਨ, ਜਿੰਨੀ ਸੇਵਾ ਤਾਂ ਆਪਣੇ ਬੱਚੇ ਵੀ ਨਹੀਂ ਕਰਦੇ। ਉਨ੍ਹਾਂ ਭਾਵੁਕ ਹੋ ਕੇ ਕਿਹਾ ਕਿ ਇੱਥੋਂ ਦਾ ਮਾਹੌਲ ਤੇ ਵਿਵਸਥਾ ਬਿਲਕੁਲ ਵੱਖਰੀ ਹੈ ਤੇ ਇਹ ਥਾਂ ਸੱਚਮੁੱਚ ਇਨਸਾਨੀਅਤ ਦੀ ਮਿਸਾਲ ਹੈ।
ਜਿਵੇਂ ਨਵੀਂ ਜ਼ਿੰਦਗੀ ਮਿਲ ਗਈ | Yaad-E-Murshid Free Eye Camp
ਸਰਸਾ ਦੇ ਪ੍ਰੇਮ ਨਗਰ ਨਿਵਾਸੀ ਵਿਨੈ ਕੁਮਾਰ ਨੇ ਦੱਸਿਆ ਕਿ ਪਿਛਲੇ 7-8 ਮਹੀਨਿਆਂ ਤੋਂ ਉਨ੍ਹਾਂ ਨੂੰ ਧੁੰਦਲਾ ਦਿਖਾਈ ਦੇ ਰਿਹਾ ਸੀ। ਐਤਵਾਰ ਨੂੰ ਉਨ੍ਹਾਂ ਦਾ ਸਫਲ ਆਪ੍ਰੇਸ਼ਨ ਕੀਤਾ ਗਿਆ, ਜਿਸ ਤੋਂ ਬਾਅਦ ਹੁਣ ਉਨ੍ਹਾਂ ਨੂੰ ਸਾਫ ਦਿਖਾਈ ਦੇਣ ਲੱਗਾ ਹੈ। ਵਿਨੈ ਕੁਮਾਰ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸੇਵਾ ਭਾਵਨਾ ਬਾਰੇ ਉਨ੍ਹਾਂ ਨੇ ਪਹਿਲਾਂ ਵੀ ਬਹੁਤ ਸੁਣਿਆ ਸੀ, ਪਰ ਇੱਥੇ ਆ ਕੇ ਜੋ ਅਨੁਭਵ ਮਿਲਿਆ, ਉਹ ਉਨ੍ਹਾਂ ਦੀ ਕਲਪਨਾ ਤੋਂ ਕਿਤੇ ਵੱਧ ਹੈ। ਉਹ ਵਾਰ-ਵਾਰ ਪੂਜਨੀਕ ਗੁਰੂ ਜੀ ਦਾ ਧੰਨਵਾਦ ਕਰਦੇ ਹਨ।
ਆਰਥਿਕ ਤੰਗੀ ਕਾਰਨ ਨਹੀਂ ਕਰਵਾ ਪਾ ਰਿਹਾ ਸੀ ਅੱਖਾਂ ਦਾ ਆਪ੍ਰੇਸ਼ਨ
ਰਾਜਸਥਾਨ ਦੇ ਭਾਦਰਾ ਤਹਿਸੀਲ ਦੇ ਪਿੰਡ ਘੇਊ ਤੋਂ ਪਹੁੰਚੇ 80 ਸਾਲਾ ਸ੍ਰੀਚੰਦ ਨੇ ਦੱਸਿਆ ਕਿ ਉਹ ਆਰਥਿਕ ਤੌਰ ’ਤੇ ਕਮਜ਼ੋਰ ਹਨ ਤੇ ਅੱਖਾਂ ਦੀ ਸਮੱਸਿਆ ਕਾਰਨ ਉਨ੍ਹਾਂ ਨੂੰ ਵੇਖਣ ’ਚ ਬਹੁਤ ਪਰੇਸ਼ਾਨੀ ਹੋ ਰਹੀ ਸੀ। ਬਾਹਰ ਇਲਾਜ ਜਾਂ ਆਪ੍ਰੇਸ਼ਨ ਕਰਵਾਉਣ ਦੀ ਸਥਿਤੀ ’ਚ ਨਹੀਂ ਸਨ। ਉਨ੍ਹਾਂ ਦੱਸਿਆ ਕਿ ਇਸ ਆਈ ਕੈਂਪ ’ਚ ਉਨ੍ਹਾਂ ਦਾ ਸਫਲ ਆਪ੍ਰੇਸ਼ਨ ਕੀਤਾ ਗਿਆ ਹੈ, ਜਿਸ ਬਾਅਦ ਹੁਣ ਉਨ੍ਹਾਂ ਨੂੰ ਸਭ ਕੁਝ ਸਾਫ ਦਿਖਾਈ ਦੇ ਰਿਹਾ ਹੈ। ਸ੍ਰੀਚੰਦ ਨੇ ਕਿਹਾ ਕਿ ਉਹ ਇਸ ਕੈਂਪ ਲਈ ਡੇਰਾ ਸੱਚਾ ਸੌਦਾ ਦਾ ਦਿਲੋਂ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਇੱਥੇ ਸਾਰੇ ਸੇਵਾਦਾਰ ਪੂਰੇ ਤਨ-ਮਨ ਤੇ ਆਪਣੇਪਣ ਨਾਲ ਮਰੀਜ਼ਾਂ ਦੀ ਸੇਵਾ ਕਰ ਰਹੇ ਹਨ।
ਨਿਹਸਵਾਰਥ ਸੇਵਾ ਦਾ ਕਦੇ ਵੀ ਕਰਜ਼ ਨਹੀਂ ਚੁਕਾ ਸਕਾਂਗੀ
ਜਲੰਧਰ ਤੋਂ ਆਈ ਸ਼ੀਲੋ ਬਾਈ ਨੇ ਦੱਸਿਆ ਕਿ ਇੱਥੇ ਉਨ੍ਹਾਂ ਦਾ ਆਪ੍ਰੇਸ਼ਨ ਪੂਰੀ ਤਰ੍ਹਾਂ ਮੁਫ਼ਤ ਕੀਤਾ ਗਿਆ ਹੈ ਤੇ ਇਸ ਦੇ ਨਾਲ-ਨਾਲ ਸੇਵਾਦਾਰ ਉਨ੍ਹਾਂ ਦੀ ਪੂਰੀ ਸਾਂਭ-ਸੰਭਾਲ ਵੀ ਬਹੁਤ ਚੰਗੀ ਤਰ੍ਹਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਖਾਣਾ ਖੁਆਉਣ ਤੋਂ ਲੈ ਕੇ ਕੱਪੜੇ ਬਦਲਣ ਤੱਕ ਹਰ ਛੋਟੀ-ਵੱਡੀ ਲੋੜ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਸ਼ੀਲੋ ਬਾਈ ਨੇ ਭਾਵੁਕ ਹੋ ਕੇ ਕਿਹਾ ਕਿ ਪੂਜਨੀਕ ਗੁਰੂ ਜੀ ਤੇ ਸੇਵਾਦਾਰਾਂ ਵੱਲੋਂ ਕੀਤੀ ਜਾ ਰਹੀ ਇਸ ਨਿਹਸਵਾਰਥ ਸੇਵਾ ਦਾ ਕਰਜ਼ ਉਹ ਕਦੇ ਚੁਕਾ ਨਹੀਂ ਸਕੇਗੀ
ਪਹਿਲਾਂ ਬੋਝ ਬਣ ਗਈ ਸੀ ਜ਼ਿੰਦਗੀ | Yaad-E-Murshid Free Eye Camp
ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਨਿਹਾਲ ਸਿੰਘ ਵਾਲਾ ਨਿਵਾਸੀ ਕਰਮਜੀਤ ਕੌਰ ਨੇ ਦੱਸਿਆ ਕਿ ਅੱਖਾਂ ਤੋਂ ਠੀਕ ਤਰ੍ਹਾਂ ਨਾ ਦਿਖਾਈ ਦੇਣ ਕਾਰਨ ਉਨ੍ਹਾਂ ਦੀ ਜਿੰਦਗੀ ਬੋਝ ਬਣ ਗਈ ਸੀ। ਉਨ੍ਹਾਂ ਨੂੰ ਤੁਰਨ-ਫਿਰਨ ਤੋਂ ਲੈ ਕੇ ਉੱਠਣ-ਬੈਠਣ ਤੱਕ ਹਰ ਕੰਮ ’ਚ ਮੁਸ਼ਕਲ ਆ ਰਹੀ ਸੀ। ਉਨ੍ਹਾਂ ਕਿਹਾ ਕਿ ਭਗਵਾਨ ਨੇ ਉਨ੍ਹਾਂ ਦੀ ਸੁਣ ਲਈ ਤੇ ਡੇਰਾ ਸੱਚਾ ਸੌਦਾ ’ਚ ਉਨ੍ਹਾਂ ਦਾ ਸਫਲ ਆਪ੍ਰੇਸ਼ਨ ਹੋ ਗਿਆ। ਆਪ੍ਰੇਸ਼ਨ ਤੋਂ ਬਾਅਦ ਹੁਣ ਉਨ੍ਹਾਂ ਨੂੰ ਕਾਫ਼ੀ ਰਾਹਤ ਮਿਲੀ ਹੈ। ਕਰਮਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਲਈ ਗੁਰੂ ਜੀ ਰੱਬ ਸਮਾਨ ਹਨ। ਜਿਨ੍ਹਾਂ ਦੀ ਬਦੌਲਤ ਉਨ੍ਹਾਂ ਨੂੰ ਦੁਬਾਰਾ ਰੌਸ਼ਨੀ ਮਿਲੀ ਹੈ।




















