ਸਾਡੇ ਨਾਲ ਸ਼ਾਮਲ

Follow us

11.5 C
Chandigarh
Tuesday, January 20, 2026
More
    Home Breaking News WWE ਰੈਸਲਰ ਜਾਨ...

    WWE ਰੈਸਲਰ ਜਾਨ ਸੀਨਾ ਹੋਏ Sidhu Moose Wala ਦੇ ਫੈਨ, ਕੀਤਾ ਟਵਿਟਰ ’ਤੇ ਫਾਲੋ

    John Cena

    ਇਸ ਸਮੇਂ ਟਵਿਟਰ ’ਤੇ ਹੋਏ 3.79 ਲੱਖ ਫਾਲੋਅਰ | John Cena

    ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬੀ ਸਿੰਗਰ ਸ਼ੁਭਦੀਪ ਸਿੰਘ (Sidhu Moose Wala) ਸਿੱਧੂ ਮੂਸੇਵਾਲਾ ਕੇ ਕਤਲ ਤੋਂ ਬਾਅਤ ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਸੂਚੀ ਲਗਾਤਾਰ ਵੱਧਦੀ ਜਾ ਰਹੀ ਹੈ। ਸੋਸ਼ਲ ਮੀਡੀਆ ’ਤੇ ਹੁਣ ਉਨ੍ਹਾ ਨੂੰ ਫਾਲੋ ਕਰਨ ਵਾਲੀ ਸੂਚੀ ’ਚ ਹਾਲੀਵੁੱਡ ਐਕਟਰ ਅਤੇ ਰੈਸਲਰ ਦੇ ਮਸ਼ਹੂਰ ਜਾਨ ਸੀਨਾ ਦਾ ਨਾਂਅ ਵੀ ਜੁੜ ਗਿਆ ਹੈ। ਜਾਨ ਸੀਨਾ ਨੇ ਟਵਿਟਰ ’ਤੇ ਸਿੱਧੂ ਮੂਸੇਵਾਲਾ ਨੂੰ ਫਾਲੋ ਕੀਤਾ ਹੈ। ਸਿੱਧੂ ਮੂਸੇਵਾਲਾ ਦੇ ਟਵਿਰਟਰ ’ਤੇ ਇਸ ਸਮੇਂ 3.79 ਲੱਖ ਫਾਲੋਅਰ ਹਨ।

    ਟਵਿਟਰ ’ਤੇ ਮੂਸੇਵਾਲਾ ਦੀ ਫਾਲੋਅਰਸ ਸੂਚੀ ’ਚ ਜਾਨ ਸੀਨਾ | John Cena

    Sidhu Moose Wala John Cena

    ਪੂਰੇ ਵਿਸ਼ਵ ’ਚ ਰੈਸਲਿੰਗ ’ਚ ਮਸ਼ਹੂਰ ਜਾਨ ਸੀਨਾ ਨੇ ਰਿੰਗ ’ਚ ਸ਼ਾਇਦ ਹੀ ਕੋਈ ਅਜਿਹਾ ਰੈਸਲਰ ਛੱਡਿਆ ਹੋਵੇਗਾ, ਜਿਸ ਨੂੰ ਉਨ੍ਹਾਂ ਨੇ ਹਰਾਇਆ ਨਾ ਹੋਵੇ। ਉਨ੍ਹਾਂ ਦੇ ਮੂਵ ਦੇ ਪੂਰੇ ਵਿਸ਼ਵ ’ਚ ਲੋਕ ਫੈਨ ਹਨ। ਅਜਿਹਾ ’ਚ ਉਨ੍ਹਾਂ ਦਾ ਸਿੱਧੂ ਮੂਸੇਵਾਲਾ ਨੂੰ ਫਾਲੋ ਕਰਨਾ ਇੱਕ ਵੱਡੀ ਗੱਲ ਹੈ। ਅਜੇ ਪਿਛਲੇ ਮਹੀਨੇ ਹੀ ਸਿੱਧੂ ਮੂਸੇਵਾਲਾ ਕੇ ਕਤਲ ਨੂੰ ਅਜੇ ਸਾਲ ਹੀ ਹੋਇਆ ਹੈ। ਕੁਝ ਦਿਨ ਪਹਿਲਾਂ ਹੀ ਸਿੱਧੂ ਮੂਸੇਵਾਲਾ ਦਾ ਜਨਮਦਿਨ ਵੀ ਬਣਾਇਆ ਗਿਆ । ਇਸ ਮੌਕੇ ’ਤੇ ਕਨੇਡਿਅਨ ਰੈਪਰ ਰਟੇਡਲਾਨ ਡਾਨ ਉਨ੍ਹਾਂ ਦੇ ਿਪੰਡ ਮੂਸਾ ਪਹੁੰਚੀ ਸੀ ਅਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨਾਲ ਮੁਲਾਕਾਤ ਵੀ ਕੀਤੀ ਸੀ।

    ਆਉਣ ਵਾਲੇ 11 ਸਾਲਾਂ ਤੱਕ ਆਂਉਣਗੇ ਸਿੱਧੂ ਮੂਸੇਵਾਲਾ ਦੇ ਗਾਣੇ

    ਪੰਜਾਬੀ ਸਿੰਗਰ ਸਿੱਧੂ (Sidhu Moose Wala) ਮੂਸੇਵਾਲਾ ਦੇ ਕਤਲ ਹੋਏ ਨੂੰ ਇੱਕ ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਪਰ ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦਾ ਗਾਣਾ ‘ਮੇਰਾ ਨਾਂਅ’ ਰਿਲੀਜ਼ ਕੀਤਾ ਗਿਆ ਸੀ। ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਸਿੱਧੂ ਦੇ ਉਨ੍ਹਾਂ ਕੋਲ ਇਨ੍ਹੇਂ ਗਾਣੇ ਹਨ ਕਿ ਆਉਣ ਵਾਲੇ 10-11 ਸਾਲ ਉਨ੍ਹਾਂ ਦੇ ਚਾਹੁਣ ਵਾਲੇ ਨਵੇਂ ਗੀਤ ਸੁਣਦੇ ਰਹਿਣਗੇ।

    29 ਮਈ 2022 ਨੂੰ ਹੋਇਆ ਸੀ ਸਿੱਧੂ ਮੂਸੇਵਾਲਾ ਦਾ ਕਤਲ | Sidhu Moose Wala

    ਸਿੱਧੂ (Sidhu Moose Wala) ਮੂਸੇਵਾਲਾ ਦੇ ਨਾਂਅ ਨਾਲ ਮਸ਼ਹੂਰ ਸ਼ੁਭਦੀਪ ਸਿੰਘ ਸਿੱਧੂ ਦਾ 29 ਮਈ 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੰਜਾਬ ਸਰਕਾਰ ਮੁਤਾਬਿਕ ਹੁਣ ਤੱਕ ਇਸ ਮਾਮਲੇ ’ਚ 29 ਲੋਕਾਂ ਨੂੰ ਗਿ੍ਰਫਤਾਰ ਕੀਤਾ ਜਾ ਚੁਕਿਆ ਹੈ, ਦੋ ਮੁਲਜ਼ਮ ਮੁਠਭੇੜ ’ਚ ਮਾਰੇ ਗਏ ਅਤੇ 5 ਨੂੰ ਭਾਰਤ ਦੇ ਬਾਹਰੋਂ ਲਿਆਇਆ ਜਾਣਾ ਹੈ।

    ਇਹ ਵੀ ਪੜ੍ਹੋ : ਡਿਫਾਲਟਰਾਂ ਲਈ ਆਰਬੀਆਈ ਵੱਲੋਂ ਇੱਕ ਮੌਕਾ, ਨਵੇਂ ਨਿਯਮ ਹੋਏ ਲਾਗੂ

    LEAVE A REPLY

    Please enter your comment!
    Please enter your name here