WTC Final ਅਫਰੀਕਾ ਪਹਿਲੀ ਵਾਰ ਖੇਡ ਰਿਹਾ
- ਕੰਗਾਰੂਆਂ ਨੇ ਪਿਛਲੀ ਵਾਰ ਭਾਰਤ ਨੂੰ ਹਰਾ ਕੇ ਜਿੱਤਿਆ ਸੀ ਇਹ ਖਿਤਾਬ
ਸਪੋਰਟਸ ਡੈਸਕ। WTC Final 2025: ਵਿਸ਼ਵ ਟੈਸਟ ਚੈਂਪੀਅਨਸ਼ਿਪ 2025 ਦਾ ਫਾਈਨਲ 11 ਤੋਂ 15 ਜੂਨ ਤੱਕ ਕੰਗਾਰੂਆਂ ਤੇ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਅੱਜ ਲੰਡਨ ਦੇ ਲਾਰਡਜ਼ ਕ੍ਰਿਕੇਟ ਸਟੇਡੀਅਮ ’ਚ ਸ਼ੁਰੂ ਹੋਵੇਗਾ। ਦੋਵੇਂ ਟੀਮਾਂ ਵਿਸ਼ਵ ਟੈਸਟ ਚੈਂਪੀਅਨਸ਼ਿਪ 2023-25 ਚੱਕਰ ਦੇ ਅੰਕ ਸੂਚੀ ’ਚ ਸਿਖਰਲੇ-2 ਸਥਾਨ ’ਤੇ ਰਹੀਆਂ ਹਨ। ਦੋਵੇਂ 2 ਸਾਲਾਂ ਬਾਅਦ ਪਹਿਲੀ ਵਾਰ ਟੈਸਟ ’ਚ ਇੱਕ- ਦੂਜੇ ਦਾ ਸਾਹਮਣਾ ਕਰਨਗੀਆਂ। ਇਸ ਤੋਂ ਪਹਿਲਾਂ ਉਹ 2022-23 ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਚੱਕਰ ਸੀਜ਼ਨ ’ਚ ਭਿੜੇ ਸਨ। WTC Final 2025
ਇਹ ਖਬਰ ਵੀ ਪੜ੍ਹੋ : Sonam Raghuvanshi: ਸੋਨਮ ਨੂੰ ਲੈ ਕੇ ਸ਼ਿਲਾਂਗ ਪਹੁੰਚੀ ਮੇਘਾਲਿਆ ਪੁਲਿਸ, ਹੋ ਸਕਦਾ ਹੈ ਸੀਨ ਰਿਕਰੀਮੈਂਟ !
ਅਸਟਰੇਲੀਆ ਪਿਛਲੀ ਵਾਰ ਦੀ ਚੈਂਪੀਅਨ ਹੈ। ਕੰਗਾਰੂਆਂ ਨੇ ਪਿਛਲੀ ਵਾਰ ਭਾਰਤੀ ਟੀਮ ਨੂੰ ਹਰਾ ਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਸੀ। ਇਸ ਦੇ ਨਾਲ ਹੀ, ਦੱਖਣੀ ਅਫਰੀਕਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਜਿੱਤਣ ਵਾਲੀ ਤੀਜੀ ਟੀਮ ਬਣਨਾ ਚਾਹੇਗਾ। ਭਾਰਤ ਪਹਿਲੇ ਦੋ ਫਾਈਨਲਾਂ ’ਚ ਉਪ ਜੇਤੂ ਰਿਹਾ ਹੈ। ਨਿਊਜ਼ੀਲੈਂਡ 2021 ’ਚ ਚੈਂਪੀਅਨ ਬਣਿਆ ਤੇ ਅਸਟਰੇਲੀਆ 2023 ’ਚ ਇਹ ਖਿਤਾਬ ਜਿੱਤਿਆ ਸੀ।
ਮੈਚ ਸਬੰਧੀ ਜਾਣਕਾਰੀ | WTC Final 2025
- ਟੂਰਨਾਮੈਂਟ : ਵਿਸ਼ਵ ਟੈਸਟ ਚੈਂਪੀਅਨਸ਼ਿਪ
- ਮੈਚ : ਫਾਈਨਲ ਮੁਕਾਬਲਾ
- ਟੀਮਾਂ : ਦੱਖਣੀ ਅਫਰੀਕਾ ਬਨਾਮ ਅਸਟਰੇਲੀਆ
- ਮਿਤੀ : 11 ਤੋਂ 15 ਜੂਨ
- ਸਟੇਡੀਅਮ : ਲਾਰਡਜ਼ ਕ੍ਰਿਕੇਟ ਸਟੇਡੀਅਮ, ਲੰਡਨ
- ਸਮਾਂ : ਟਾਸ, ਦੁਪਹਿਰ 2:30 ਵਜੇ, ਮੈਚ ਸ਼ੁਰੂ : ਦੁਪਹਿਰ 3:00 ਵਜੇ
ਅੱਜ ਤੱਕ ਦੋਵਾਂ ਟੀਮਾਂ ਵਿਚਕਾਰ ਹੋਏ 101 ਟੈਸਟ ਮੈਚ
ਪਹਿਲਾ ਟੈਸਟ 1902 ’ਚ ਅਸਟਰੇਲੀਆ ਤੇ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਗਿਆ ਸੀ। ਹੁਣ ਤੱਕ, 123 ਸਾਲਾਂ ’ਚ ਦੋਵਾਂ ਟੀਮਾਂ ਵਿਚਕਾਰ 101 ਟੈਸਟ ਮੈਚ ਖੇਡੇ ਗਏ ਹਨ। ਜਿਸ ਵਿੱਚ ਕੰਗਾਰੂਆਂ ਦਾ ਪੱਲਾ ਭਾਰੀ ਰਿਹਾ ਹੈ, ਅਸਟਰੇਲੀਆ ਨੇ 54 ਮੈਚ ਜਿੱਤੇ, ਜਦੋਂ ਕਿ ਦੱਖਣੀ ਅਫਰੀਕਾ ਨੇ 26 ਮੈਚ ਜਿੱਤੇ। 21 ਟੈਸਟ ਡਰਾਅ ਰਹੇ ਹਨ।
WTC 2025 ਫਾਈਨਲ ਦਾ ਜੇਤੂ ਇਨਾਮ 30 ਕਰੋੜ ਰੁਪਏ
ਆਈਸੀਸੀ ਨੇ ਹਾਲ ਹੀ ਵਿੱਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲਿਸਟਾਂ ਲਈ ਇਨਾਮੀ ਰਾਸ਼ੀ ’ਚ ਭਾਰੀ ਵਾਧੇ ਦਾ ਐਲਾਨ ਕੀਤਾ ਹੈ। ਚੈਂਪੀਅਨ ਨੂੰ 3.6 ਮਿਲੀਅਨ ਅਮਰੀਕੀ ਡਾਲਰ (30 ਕਰੋੜ ਰੁਪਏ) ਮਿਲਣਗੇ। ਉਪ ਜੇਤੂ ਨੂੰ 2.16 ਮਿਲੀਅਨ ਅਮਰੀਕੀ ਡਾਲਰ (18.49 ਕਰੋੜ) ਮਿਲਣਗੇ।
ਮੌਸਮ ਸਬੰਧੀ ਜਾਣਕਾਰੀ | WTC Final 2025
ਪਹਿਲੇ ਦਿਨ ਭਾਵ 11 ਜੂਨ ਨੂੰ ਲੰਡਨ ’ਚ ਹਲਕੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ, ਪਰ ਦੂਜੇ ਦਿਨ ਭਾਵ 12 ਜੂਨ ਨੂੰ ਮੀਂਹ ਪੈਣ ਦੀ 65 ਫੀਸਦੀ ਸੰਭਾਵਨਾ ਹੈ। 13 ਜੂਨ ਨੂੰ ਵੀ ਕੁਝ ਮੀਂਹ ਪੈਣ ਦੀ ਸੰਭਾਵਨਾ ਹੈ। ਅਗਲੇ ਦੋ ਦਿਨਾਂ ਤੱਕ ਧੁੱਪ ਨਿਕਲਣ ਦੀ ਸੰਭਾਵਨਾ ਹੈ।
ਪਿੱਚ ਬਾਰੇ ਜਾਣਕਾਰੀ | WTC Final 2025
ਲਾਰਡਜ਼ ਕ੍ਰਿਕੇਟ ਮੈਦਾਨ ਦੀ ਪਿੱਚ ਹਮੇਸ਼ਾ ਤੋਂ ਹੀ ਤੇਜ਼ ਗੇਂਦਬਾਜ਼ਾਂ ਲਈ ਮਦਦਗਾਰ ਰਹੀ ਹੈ। ਇੱਥੇ ਤੇਜ਼ ਗੇਂਦਬਾਜ਼ਾ ਨੂੰ ਚੰਗਾ ਉਛਾਲ ਤੇ ਸਵਿੰਗ ਮਿਲਦਾ ਹੈ। ਇਸ ਮੈਚ ’ਚ ਜਿਸ ਟੀਮ ਦੀ ਗੇਂਦਬਾਜ਼ੀ ਬਿਹਤਰ ਹੋਵੇਗੀ ਉਹ ਜਿੱਤੇਗੀ। ਹੁਣ ਤੱਕ ਇੱਥੇ 147 ਟੈਸਟ ਮੈਚ ਖੇਡੇ ਜਾ ਚੁੱਕੇ ਹਨ, ਜਿਨ੍ਹਾਂ ’ਚੋਂ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ 53 ਵਾਰ ਤੇ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ 43 ਵਾਰ ਜਿੱਤੀ ਹੈ।
16 ਜੂਨ ਨੂੰ ਰਿਜ਼ਰਵ ਦਿਨ
ਡਬਲਯੂਟੀਸੀ 2025 ਫਾਈਨਲ ਲਈ ਰਿਜ਼ਰਵ ਡੇ 16 ਜੂਨ ਨੂੰ ਰੱਖਿਆ ਗਿਆ ਹੈ। ਇਸ ਦਿਨ ਮੈਚ ਸਿਰਫ਼ ਤਾਂ ਹੀ ਹੋਵੇਗਾ ਜੇਕਰ ਪੰਜ ਦਿਨਾਂ ’ਚ ਖਰਾਬ ਮੌਸਮ ਕਾਰਨ ਸਮਾਂ ਬਰਬਾਦ ਹੁੰਦਾ ਹੈ ਤੇ ਇਸ ਦੀ ਭਰਪਾਈ ਪੰਜ ਦਿਨਾਂ ’ਚ ਨਹੀਂ ਕੀਤੀ ਜਾਂਦੀ ਤੇ ਇਸ ਕਾਰਨ ਪੰਜਵੇਂ ਦਿਨ ਦੇ ਅੰਤ ਤੱਕ ਕੋਈ ਨਤੀਜਾ ਨਹੀਂ ਨਿਕਲਿਆ ਫਿਰ ਹੀ ਰਿਜ਼ਰਵ ਡੇ ’ਚ ਮੈਚ ਕਰਵਾਇਆ ਜਾਵੇਗਾ।
ਦੋਵੇਂ ਟੀਮਾਂ ਦੀ ਪਲੇਇੰਗ-11 | WTC Final 2025
ਅਸਟਰੇਲੀਆ : ਪੈਟ ਕਮਿੰਸ (ਕਪਤਾਨ), ਉਸਮਾਨ ਖਵਾਜਾ, ਮਾਰਨਸ ਲਾਬੂਸ਼ਾਨੇ, ਕੈਮਰਨ ਗ੍ਰੀਨ, ਸਟੀਵ ਸਮਿਥ, ਟ੍ਰੈਵਿਸ ਹੈੱਡ, ਐਲੇਕਸ ਕੈਰੀ (ਵਿਕਟਕੀਪਰ), ਬਿਊ ਵੈਬਸਟਰ, ਮਿਸ਼ੇਲ ਸਟਾਰਕ, ਜੋਸ਼ ਹੇਜ਼ਲਵੁੱਡ ਤੇ ਨਾਥਨ ਲਿਓਨ।
ਦੱਖਣੀ ਅਫਰੀਕਾ : ਟੇਂਬਾ ਬਾਵੁਮਾ (ਕਪਤਾਨ), ਏਡੇਨ ਮਾਰਕਰਮ, ਰਿਆਨ ਰਿਕਲਟਨ, ਵਿਆਨ ਮਲਡਰ, ਟ੍ਰਿਸਟਨ ਸਟੱਬਸ, ਕਾਇਲ ਵੇਰਿਅਨ (ਵਿਕਟਕੀਪਰ), ਡੇਵਿਡ ਬੇਡਿੰਘਮ, ਮਾਰਕੋ ਜੈਨਸਨ, ਕੇਸ਼ਵ ਮਹਾਰਾਜ, ਕਾਗੀਸੋ ਰਬਾਡਾ, ਲੁੰਗੀ ਨਗੀਡੀ।
WTC ਫਾਈਨਲ ਕਿੱਥੇ ਵੇਖ ਸਕਦੇ ਹਾਂ?
ਅਸਟਰੇਲੀਆ ਤੇ ਦੱਖਣੀ ਅਫਰੀਕਾ ’ਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦਾ ਭਾਰਤ ’ਚ ਸਟਾਰ ਸਪੋਰਟਸ ਨੈੱਟਵਰਕ ’ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ, ਜਦੋਂ ਕਿ ਲਾਈਵ ਸਟ੍ਰੀਮਿੰਗ ਜਿਓਹੌਟਸਟਾਰ ਐਪ ’ਤੇ ਕੀਤੀ ਜਾਵੇਗੀ।