ਸਟਾਫ਼ ਦੀ ਵੱਡੀ ਘਾਟ ਪੰਜਾਬ ਸਰਕਾਰ ਦੇ ਦਾਅਵਿਆ ’ਤੇ ਸਵਾਲਿਆਂ ਨਿਸ਼ਾਨ | Ferozepur News
- ਕਦੋਂ ਪੂਰੀਆਂ ਹੋਣਗੀਆਂ ਖਾਲੀ ਪੋਸਟਾਂ?
- ਇੱਕ ਮੈਡੀਕਲ ਅਫ਼ਸਰ ਸਹਾਰੇ ਸਾਰਾ ਹਸਪਤਾਲ
- ਕੀ ਕਰੂ ਸਰਕਾਰ ਹੁਣ ਇਸ ਵੱਲ ਧਿਆਨ | Ferozepur News
ਫਿਰੋਜਪੁਰ (ਸਤਪਾਲ ਥਿੰਦ)। ਪੰਜਾਬ ਦੀ ਮਾਨ ਸਰਕਾਰ ਨੇ ਸਤਾ ਵਿੱਚ ਆਉਣ ਤੋਂ ਪਹਿਲਾਂ ਵੱਡੇ ਦਾਅਵੇ ਕੀਤੇ ਸਨ ਕਿ ਪੰਜਾਬ ਸੀ ਸਿਹਤ ਸਹੂਲਤਾਂ ਤੇ ਸਿੱਖਿਆ ਵਿੱਚ ਸੁਧਾਰ ਲਿਆਂਦਾ ਜਾਵੇਗਾ ਪਰ ਦਾਅਵਿਆਂ ਦੀ ਪੋਲ ਖੁਲ੍ਹਦੀ ਅੱਜ ਦਿਖਾਈ ਦਿੱਤੀ। ਜ਼ਿਲ੍ਹਾ ਫਿਰੋਜ਼ਪੁਰ (Ferozepur News) ਦੇ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਵਿੱਚ ਜਿੱਥੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਬਿਲਡਿੰਗ ਬਿਨਾਂ ਸਟਾਫ਼ ਤੋਂ ਚਿੱਟਾ ਹਾਥੀ ਸਾਬਤ ਹੋ ਰਹੀ ਹੈ ਜਿਸ ’ਤੇ ਪਿਛਲੀ ਕਾਂਗਰਸ ਸਰਕਾਰ ਸਮੇਂ ਕੈਬਨਿਟ ਮੰਤਰੀ ਨੇ ਕਰੋੜਾਂ ਦੀ ਲਾਗਤ ਨਾਲ ਟਰੋਮਾ ਸੈਂਟਰ ਦੀ ਬਿਲਡਿੰਗ ਜੋ 24 ਘੰਟੇ ਸਰਵਿਸ ਦੇਣ ਦਾ ਉਦਘਾਟਨ ਕੀਤਾ ਸੀ ਪਰ ਡਾਕਟਰੀ ਅਮਲਾ ਨਾ ਹੋਣ ਕਾਰਨ ਮਰੀਜਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਜਾਂ ਫਿਰੋਜਪੁਰ ਸਿਰਫ਼ ਰੈਫਰ ਕੀਤਾ ਜਾਂਦਾ ਹੈ।
10 ਪੋਸਟਾਂ ਖਾਲੀ, ਇੱਕ ਮੈਡੀਕਲ ਅਫ਼ਸਰ ਸਹਾਰੇ ਚੱਲਦਾ ਹਸਪਤਾਲ
ਗੁਰੂਹਰਸਹਾਏ ਦੇ ਸਿਵਲ ਹਸਪਤਾਲ ਦਾ ਸੱਚ ਕਹੂੰ ਵੱਲੋਂ ਦੌਰਾ ਕੀਤਾ ਗਿਆ ਤਾਂ ਅਸਲ ਤਸਵੀਰ ਪੇਸ਼ ਹੋ ਗਈ। ਜਦ ਐੱਸਐੱਮਓ ਕਰਨਵੀਰ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਨਲਾਈਨ ਕੈਮਰੇ ਸਾਹਮਣੇ ਇਹ ਗੱਲ ਕਬੂਲੀ ਕਿ 5 ਸਪੈਸ਼ਲਿਸਟ, 5 ਈਐੱਮਓ ਦੀਆਂ ਪੋਸਟਾਂ ’ਤੇ ਡਾਕਟਰ ਨਹੀਂ ਹਨ। ਇਸ ਸਬੰਧੀ ਕਈ ਵਾਰ ਉਹ ਪੰਜਾਬ ਸਰਕਾਰ ਤੇ ਸਿਹਤ ਮੰਤਰੀ ਤੱਕ ਲਿਖ ਚੁੱਕੇ ਹਨ। ਉਨ੍ਹਾਂ ਕਿਹਾ ਜਿੱਥੇ 7.30 ਦਾ ਸਮਾ ਸਰਕਾਰ ਨੇ ਨਿਰਧਾਰਿਤ ਕੀਤਾ ਉਹ ਸਹੀ ਹੈ ਪਰ ਜੇ ਕੋਈ ਸਫ਼ਾਟ ਰਾਤ ਦੀ ਡਿਊਟੀ ਕਰਦਾ ਹੈ ਤਾਂ ਉਹ ਸਵੇਰੇ 7:30 ਵਜੇ ਦੁਬਾਰਾ ਡਿਊਟੀ ਕਿਵੇ ਪੁੱਜ ਸਕਦਾ ਹੈ। ਸਰਕਾਰ ਪੋਸਟਾਂ ’ਤੇ ਡਾਕਟਰ ਤਾਂ ਤਾਇਨਾਤ ਕਰੇ ਤਾਂ ਸਾਡੇ ’ਤੇ ਵੀ ਬੋਝ ਘਟੇ।
ਕਿਹੜੇ ਕਿਹੜੇ ਮੁਲਾਜ਼ਮਾ ਨੂੰ ਹਾਜ਼ਰ ਹੋਣ ਦਾ ਹੁਕਮ ਹੈ 7.30 ਵਜੇ ਹਸਪਤਾਲ? | Ferozepur News
ਪੁੱਛੇ ਜਾਣ ’ਤੇ ਕਰਨਵੀਰ ਕੌਰ ਨੇ ਕਿਹਾ ਕਿ ਦਫਤਰੀ ਅਮਲਾ ਨੂੰ ਹੀ 7:30 ਵਜੇ ਹਾਜ਼ਰ ਹੋਣਾ ਜ਼ਰੂਰੀ ਹੈ ਜਦਕਿ ਬਾਕੀ ਸਟਾਫ਼ ਦਾ ਸਮਾਂ 8:00 ਵਜੇ ਦਾ ਹੀ ਹੈ।