Wrestlers Protest Today : ਪਹਿਲਵਾਨਾਂ ਸਬੰਧੀ ਆਈ ਮੌਕੇ ਦੀ ਵੱਡੀ ਖ਼ਬਰ

Wrestlers Protest Today

ਨਵੀਂ ਦਿੱਲੀ। ਭਾਜਪਾ ਸਾਂਸਦ ਅਤੇ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬਿ੍ਰਜ ਭੂਸ਼ਣ ਸਰਨ ਸਿੰਘ ਖਿਲਾਫ਼ ਅੰਦੋਲਨ (Wrestlers Protest Today) ਕਰ ਰਹੇ ਪਹਿਲਵਾਨਾਂ ਨੇ ਖੇਡ ਮੰਤਰੀ ਅਨੁਰਾਗ ਠਾਕੁਰ ਨੂੰ ਮਿਲਣ ਲਈ ਸਹਿਮਤੀ ਦਿੱਤੀ ਹੈ। ਹਾਲਾਂਕਿ ਸਮਾਂ ਅਤੇ ਸਥਾਨ ਅਜੇ ਤੈਅ ਨਹੀਂ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਹਿਲਵਾਨਾਂ ਨੇ 3 ਜੂਨ ਭਾਵ ਸ਼ਨਿੱਚਰਵਾਰ ਰਾਤ ਨੂੰ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ ਸੀ।

ਪਹਿਲਵਾਨ ਰੇਲਵੇ ਦੀ ਨੌਕਰੀ ’ਤੇ ਪਰਤੇ, ਅੰਦੋਲਨ ਜਾਰੀ ਰਹੇਗਾ | Wrestlers Protest Today

ਇਸ ਤੋਂ ਪਹਿਲਾਂ ਭਾਰਤੀ ਕੁਸਤੀ ਮਹਾਸੰਘ (ਡਬਲਯੂਐੱਫਆਈ) ਦੇ ਸਾਬਕਾ ਪ੍ਰਧਾਨ ਬਿ੍ਰਜ ਭੂਸਣ ਸਰਨ ਸਿੰਘ ਵਿਰੁੱਧ ਪ੍ਰਦਰਸ਼ਨ ਕਰ ਰਹੇ ਪਹਿਲਵਾਨ ਬਜਰੰਗ ਪੂਨੀਆ, ਸਾਕਸੀ ਮਲਿਕ ਅਤੇ ਵਿਨੇਸ ਫੋਗਾਟ ਉੱਤਰੀ ਰੇਲਵੇ ਵਿੱਚ ਆਪਣੀਆਂ-ਆਪਣੀਆਂ ਨੌਕਰੀਆਂ ’ਤੇ ਪਰਤ ਆਏ ਹਨ। ਉੱਤਰੀ ਰੇਲਵੇ ਨੇ ਇਹ ਜਾਣਕਾਰੀ ਦਿੱਤੀ ਹੈ। ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਦੀਪਕ ਕੁਮਾਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਪਹਿਲਵਾਨਾਂ ਨੇ 30 ਅਤੇ 31 ਮਈ ਨੂੰ ਵਿਸੇਸ ਡਿਊਟੀ (ਓਐਸਡੀ) ਵਜੋਂ ਆਪਣੀ ਡਿਊਟੀ ਸੰਭਾਲ ਲਈ ਹੈ। ਇਸ ਦੌਰਾਨ, ਸਾਕਸੀ ਨੇ ਕਿਹਾ ਕਿ ਬਿ੍ਰਜ ਭੂਸਣ ਵਿਰੁੱਧ ਉਸਦਾ ਅੰਦੋਲਨ ਜਾਰੀ ਰਹੇਗਾ ਅਤੇ ਉਹ ‘‘ਤਿਆਗ੍ਰਹਿ ਦੇ ਨਾਲ’’ ਰੇਲਵੇ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨੂੰ ਸੰਭਾਲੇਗੀ।

ਅੰਦੋਲਨ (Wrestlers Protest Today) ਤੋਂ ਹਟਣ ਦੀਆਂ ਗੁੰਮਰਾਹਕੁੰਨ ਖਬਰਾਂ ਦਾ ਖੰਡਨ ਕਰਦੇ ਹੋਏ ਸਾਕਸ਼ੀ ਨੇ ਟਵੀਟ ਕੀਤਾ, ‘ਇਹ ਖਬਰ ਬਿਲਕੁਲ ਗਲਤ ਹੈ। ਇਨਸਾਫ਼ ਦੀ ਲੜਾਈ ਵਿੱਚ ਨਾ ਤਾਂ ਸਾਡੇ ਵਿੱਚੋਂ ਕਿਸੇ ਨੇ ਪਿੱਛੇ ਹਟਿਆ ਹੈ ਅਤੇ ਨਾ ਹੀ ਹਟੇਗਾ। ਸੱਤਿਆਗ੍ਰਹਿ ਦੇ ਨਾਲ-ਨਾਲ ਮੈਂ ਰੇਲਵੇ ਵਿੱਚ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ। ਇਨਸਾਫ ਮਿਲਣ ਤੱਕ ਸਾਡੀ ਲੜਾਈ ਜਾਰੀ ਰਹੇਗੀ। ਕਿਰਪਾ ਕਰਕੇ ਕੋਈ ਵੀ ਗਲਤ ਖਬਰ ਨਾ ਫੈਲਾਓ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੂੰ ਜਾਰੀ ਹੋਇਆ ਤੀਜਾ ਨੋਟਿਸ

ਬਜਰੰਗ ਨੇ ਟਵੀਟ ਕੀਤਾ ਕਿ ‘ਅੰਦੋਲਨ ਵਾਪਸ ਲੈਣ ਦੀ ਖਬਰ ਅਫਵਾਹ ਹੈ। ਇਹ ਖਬਰਾਂ ਸਾਨੂੰ ਨੁਕਸਾਨ ਪਹੁੰਚਾਉਣ ਲਈ ਫੈਲਾਈਆਂ ਜਾ ਰਹੀਆਂ ਹਨ। ਅਸੀਂ ਨਾ ਤਾਂ ਪਿੱਛੇ ਹਟੇ ਅਤੇ ਨਾ ਹੀ ਅਸੀਂ ਅੰਦੋਲਨ ਵਾਪਸ ਲਿਆ ਹੈ। ਮਹਿਲਾ ਪਹਿਲਵਾਨਾਂ ਵੱਲੋਂ ਐਫਆਈਆਰ ਦਰਜ ਕਰਨ ਦੀ ਖਬਰ ਵੀ ਝੂਠੀ ਹੈ। ਇਨਸਾਫ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ।

ਜ਼ਿਕਰਯੋਗ ਹੈ ਕਿ ਓਲੰਪਿਕ ਤਮਗਾ ਜੇਤੂ ਪੂਨੀਆ, ਸਾਕਸੀ ਅਤੇ ਏਸੀਅਨ ਚੈਂਪੀਅਨ ਵਿਨੇਸ ਫੋਗਾਟ ਬਿ੍ਰਜਭੂਸਣ ਦੀ ਗਿ੍ਰਫਤਾਰੀ ਦੀ ਮੰਗ ਕਰ ਰਹੇ ਹਨ। ਸਾਬਕਾ ਪ੍ਰਧਾਨ ’ਤੇ ਇੱਕ ਨਾਬਾਲਗ ਸਮੇਤ ਸੱਤ ਮਹਿਲਾ ਪਹਿਲਵਾਨਾਂ ਦਾ ਜਿਨਸੀ ਸੋਸ਼ਣ ਕਰਨ ਦਾ ਦੋਸ਼ ਹੈ। ਦਿੱਲੀ ਪੁਲਿਸ ਨੇ ਬਿ੍ਰਜ ਭੂਸਣ ਖਿਲਾਫ਼ ਦੋ ਐਫਆਈਆਰ ਦਰਜ ਕੀਤੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਪੋਕਸੋ (ਨਾਬਾਲਗਾਂ ਦੀ ਜਿਨਸੀ ਅਪਰਾਧਾਂ ਤੋਂ ਸੁਰੱਖਿਆ) ਨਾਲ ਸਬੰਧਤ ਹੈ। ਕੈਸਰਗੰਜ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਬਿ੍ਰਜ ਭੂਸ਼ਣ ਨੂੰ ਹਾਲਾਂਕਿ ਅਜੇ ਤੱਕ ਗਿ੍ਰਫਤਾਰ ਨਹੀਂ ਕੀਤਾ ਗਿਆ ਹੈ।