ਸਾਡੇ ਨਾਲ ਸ਼ਾਮਲ

Follow us

13.2 C
Chandigarh
Tuesday, January 20, 2026
More
    Home Breaking News ਭਾਰਤ-ਕੈਨੇਡਾ ਦ...

    ਭਾਰਤ-ਕੈਨੇਡਾ ਦੇ ਖਰਾਬ ਹੁੰਦੇ ਸਬੰਧ ਚਿੰਤਾਜਨਕ

    India-Canada Relation

    ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ’ਤੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਦੋਸ਼ ਲਾ ਕੇ ਵਿਵਾਦ ਖੜ੍ਹਾ ਕਰ ਦਿੱਤਾ ਹੈ ਪਾਕਿਸਤਾਨ ਤੋਂ ਬਾਅਦ ਕੈਨੇਡਾ ਇਸ ਤਰ੍ਹਾਂ ਦੇ ਦੋਸ਼ ਲਾਉਣ ਵਾਲਾ ਦੂਜਾ ਦੇਸ਼ ਹੈ ਹਾਲਾਂਕਿ ਭਾਰਤ ਅਤੇ ਕੈਨੇਡਾ ਦੇ ਸਬੰਧ ਪਹਿਲਾਂ ਵੀ ਚੰਗੇ ਨਹੀਂ ਰਹੇ ਜਸਟਿਨ ਟਰੂਡੋ ਦੇ ਪਿਤਾ ਪਿਅਰੇ ਟਰੂਡੋ ਦੇ ਸਮੇਂ ਤੋਂ ਹੀ ਭਾਰਤ-ਕੈਨੇਡਾ ਰਿਸ਼ਤਿਆਂ ’ਚ ਕੜਵਾਹਟ ਸ਼ੁਰੂ ਹੋਈ ਸੀ, ਉਸ ਸਮੇਂ ਕੈਨੇਡਾ ਨੇ ਭਾਰਤ ਦੇ ਵੱਖਵਾਦੀ ਸੰਗਠਨਾਂ ਨੂੰ ਹੱਲਾਸ਼ੇਰੀ ਦੇਣੀ ਸ਼ੁਰੂ ਕੀਤੀ ਸੀ ਜਸਟਿਨ ਟਰੂਡੋ ਨੇ ਵੀ ਆਪਣੇ ਪਿਤਾ ਦੇ ਨਕਸ਼ੇ-ਕਦਮ ’ਤੇ ਕੱਟੜਪੰਥੀ ਖਾਲਿਸਤਾਨ ਸਮੱਰਥਕਾਂ ਨੂੰ ਸ਼ਹਿ ਦਿੱਤੀ ਹੋਈ ਹੈ ਭਾਰਤ ਕੈਨੇਡਾ ਦੇ ਸਾਹਮਣੇ ਕਈ ਵਾਰ ਇਹ ਚਿੰਤਾ ਪ੍ਰਗਟਾ ਚੁੱਕਾ ਹੈ ਪਰ ਇਹ ਪਹਿਲੀ ਵਾਰ ਹੈ। (India-Canada Relation)

    ਕਿ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਖੁੱਲ੍ਹੇ ਤੌਰ ’ਤੇ ਖਾਲਿਸਤਾਨੀ ਅੱਤਵਾਦੀ ਨਿੱਝਰ ਦੇ ਕਤਲ ਦਾ ਦੋਸ਼ ਭਾਰਤ ’ਤੇ ਲਾਇਆ ਹੈ ਜੀ-20 ਦੀ ਸਫ਼ਲਤਾ ਅਤੇ ਭਾਰਤ ਦੇ ਵਿਸ਼ਵ ’ਚ ਵਧਦੇ ਮਾਣ ਨਾਲ ਸ਼ਾਇਦ ਕੈਨੇਡਾਈ ਦੇ ਪ੍ਰਧਾਨ ਮੰਤਰੀ ਬੁਖਲਾਹਟ ’ਚ ਹਨ ਜੀ-20 ਸਮਿਟ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਸਟਿਨ ਟਰੂਡੋ ਦੀ ਦੁਵੱਲੀ ਗੱਲਬਾਤ ਹੋਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੀਟਿੰਗ ਦੌਰਾਨ ਕੈਨੇਡਾ ’ਚ ਭਾਰਤੀ ਨਾਗਰਿਕਾਂ ਅਤੇ ਅਧਿਕਾਰੀਆਂ ਦੀ ਸੁਰੱਖਿਆ ਅਤੇ ਉੱਥੇ ਪੈਦਾ ਹੋ ਰਹੀਆਂ ਖਾਲਿਸਤਾਨੀ ਗਤੀਵਿਧੀਆਂ ’ਤੇ ਸਖ਼ਤ ਚਿੰਤਾ ਜਾਹਿਰ ਕੀਤੀ ਇਹ ਮੀਟਿੰਗ ਬੇਹੱਦ ਤਲਖ ਰਹੀ ਇਸ ਮੀਟਿੰਗ ਤੋਂ ਬਾਅਦ ਮੁਕਤ ਵਪਾਰ ਸਮਝੌਤੇ ’ਤੇ ਚੱਲ ਰਹੀ ਗੱਲਬਾਤ ’ਤੇ ਕੈਨੇਡਾ ਨੇ ਰੋਕ ਲਾ ਦਿੱਤੀ ਸੀ। (India-Canada Relation)

    ਇਹ ਵੀ ਪੜ੍ਹੋ : ਮਹਿਲਾ ਰਾਖਵਾਂਕਰਨ ਬਿੱਲ ਲੋਕ ਸਭਾ ’ਚ ਪਾਸ

    ਕੈਨੇਡਾ ਭਾਰਤ ਦਾ 10ਵਾਂ ਸਭ ਤੋਂ ਵੱਡਾ ਟੇ੍ਰਨਿੰਗ ਪਾਰਟਨਰ ਹੈ ਭਾਰਤ ਕੈਨੈਡਾ ਨੂੰ ਦਵਾਈਆਂ ਨਿਰਯਾਤ ਕਰਦਾ ਹੈ ਅਤੇ ਕੈਨੇਡਾ ਤੋਂ ਪੇਪਰ ਅਤੇ ਖੇਤੀ ਉਤਪਾਦ ਆਯਾਤ ਕਰਦਾ ਹੈ ਦੂਜੇ ਪਾਸੇ ਕੱਨਾਡਾ ’ਚ ਲਗਭਗ 15 ਲੱਖ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ, ਜਿਨ੍ਹਾਂ ’ਚ ਬਹੁਗਿਣਤੀ ਪੰਜਾਬ ਦੇ ਲੋਕਾਂ ਦੀ ਹੈ ਅਜਿਹੇ ’ਚ ਵਿਗੜਦੇ ਸਬੰਧਾਂ ਨਾਲ ਕੈਨੇਡਾ ’ਚ ਰਹਿ ਰਹੇ ਭਾਰਤੀਆਂ ’ਤੇ ਵੀ ਪ੍ਰਤੱਖ ਜਾਂ ਅਪ੍ਰਤੱਖ ਪ੍ਰਭਾਵ ਪੈਣਾ ਲਾਜ਼ਮੀ ਹੈ ਚਾਹੇ ਖਾਲਿਸਤਾਨ ਅੱਤਵਾਦੀ ਦੇ ਕਤਲ ਦਾ ਦੋਸ਼ ਭਾਰਤ ’ਤੇ ਲਾਉਣਾ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਕੋਈ ਰਣਨੀਤਿਕ ਹਿੱਤ ਰਿਹਾ ਹੋਵੇ ਪਰ ਕੂਟਨੀਤਿਕ ਤੌਰ ’ਤੇ ਕੈਨੇਡਾ ਦਾ ਇਹ ਕਦਮ ਦੋਵਾਂ ਦੇਸ਼ਾਂ ਲਈ ਨੁਕਸਾਨਦੇਹ ਹੀ ਹੋਵੇਗਾ ਕੈਨੇਡਾ ਦੀ ਭਾਰਤ ’ਤੇ ਵਿਰੋਧੀ ਪਾਰਟੀਆਂ ਨੂੰ ਰਾਜਨੀਤਿਕ ਸਵਾਰਥ ਨਾਲ ਭਾਰਤ ’ਤੇ ਲਾਏ ਇਨ੍ਹਾਂ ਦੋਸ਼ਾਂ ਦੀ ਸਖ਼ਤ ਨਿੰਦਾ ਕਰਨੀ ਚਾਹੀਦੀ ਹੈ ਵੋਟ ਦੀ ਰਾਜਨੀਤੀ ਲਈ ਕਿਸੇ ਦੇਸ਼ ਨਾਲ ਸਬੰਧ ਵਿਗਾੜਨਾ ਨਾ ਤਾਂ ਦੇਸ਼ ਦੇ ਹਿੱਤ ’ਚ ਅਤੇ ਨਾ ਹੀ ਵਿਸ਼ਵ ਹਿੱਤ ’ਚ।

    LEAVE A REPLY

    Please enter your comment!
    Please enter your name here