ਚਿੰਤਾਜਨਕ: ਓਮੀਕਰੋਨ ਸੰਕਰਮਣ ਇੱਕ ਹਜ਼ਾਰ ਤੋਂ ਪਾਰ, ਕੋਰੋਨਾ ਦਾ ਅੰਕੜਾ 16 ਹਜ਼ਾਰ ਤੋਂ ਪਾਰ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼) ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਦੇ ਵਧਣ ਨਾਲ ਕੋਵਿਡ ਦੇ ਨਵੇਂ ਸੰਕਰਮਣ ਓਮੀਕਰੋਨ ਨਾਲ ਸੰਕਰਮਿਤ ਵਿਅਕਤੀਆਂ ਦੀ ਗਿਣਤੀ ਇੱਕ ਹਜ਼ਾਰ ਦੇ ਪਾਰ ਹੋ ਗਈ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇੱਥੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ ਨਵੇਂ ਸੰਸਕਰਨ ਓਮੀਕਰੋਨ ਨਾਲ 23 ਰਾਜਾਂ ਵਿੱਚ 1270 ਲੋਕ ਸੰਕਰਮਿਤ ਮਿਲੇ ਹਨ ਜਿੰਨ੍ਹਾਂ ਵਿੱਚੋਂ ਮਹਾਰਾਸ਼ਰਟਰ ਵਿੱਚ ਸਭ ਤੋਂ ਵੱਧ 450, ਦਿੱਲੀ ਵਿੱਚ 320 ਅਤੇ ਕੇਰਲ ਵਿੱਚ 109 ਮਾਮਲੇ ਹਨ। ਓਮੀਕਰੋਨ ਦੇ ਸੰਕਰਮਣ ਤੋਂ 374 ਲੋਕ ਠੀਕ ਹੋ ਚੁੱਕੇ ਹਨ। ਮੰਤਰਾਲੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 66 ਲੱਖ 65 ਹਜ਼ਾਰ 290 ਕੋਵਿਡ ਟੀਕੇ ਲਗਾਏ ਗਏ ਹਨ।
ਪਿਛਲੇ 24 ਘੰਟਿਆਂ ਵਿੱਚ ਕੋਵਿਡ ਸੰਕਰਮਣ ਦੇ 16764 ਨਵੇਂ ਕੇਸ ਸਾਹਮਣੇ ਆਏ ਇਸ ਦੇ ਨਾਲ ਹੀ ਅੱਜ ਸਵੇਰੇ ਸੱਤ ਵਜੇ ਤੱਕ 144 ਕੋਰੜ 54 ਲੱਖ 16 ਹਜ਼ਾਰ 714 ਕੋਵਿਡ ਟੀਕੇ ਲਗਾਏ ਜਾ ਚੁੱਕੇ ਹਨ। ਪਿਛਲੇ 24 ਘੰਟਿਆਂ ਵਿੱਚ ਕੋਵਿਡ ਸੰਕਰਮਣ ਦੇ 16764 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਸਮੇਂ ਦੇਸ਼ ਵਿੱਚ 91 ਹਜ਼ਾਰ 361 ਕੋਵਿਡ ਰੋਗੀਆਂ ਦਾ ਇਲਾਜ਼ ਚੱਲ ਰਿਹਾ ਹੈ। ਇਹ ਸੰਕਰਮਿਤ ਮਾਮਲਿਆਂ ਦਾ 0.26 ਪ੍ਰਤੀਸ਼ਤ ਹੈ। ਦੈਨਿਕ ਸੰਕਰਮਣ ਦਰ 1.34 ਪ੍ਰਤੀਸ਼ਤ ਹੋ ਗਈ ਹੈ । ਇਸ ਮਿਆਦ ਵਿੱਚ 7585 ਲੋਕ ਕੋਵਿਡ ਤੋਂ ਮੁਕਤ ਹੋਏ ਹਨ। ਹੁਣ ਤੱਕ ਕੁੱਲ ਤਿੰਨ ਕਰੋੜ 42 ਲੱਖ 66 ਹਜ਼ਾਰ 363 ਲੋਕ ਕੋਵਿਡ ਤੋਂ ਠੀਕ ਹੋ ਚੁੱਕੇ ਹਨ। ਰਿਕਵਰੀ ਦਰ 98.36 ਫੀਸਦੀ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 12 ਲੱਖ 50 ਹਜ਼ਾਰ 837 ਕੋਵਿਡ ਟੈਸਟ ਕੀਤੇ ਗਏ ਹਨ। ਦੇਸ਼ ਵਿੱਚ ਕੁੱਲ 67 ਕਰੋੜ 78 ਲੱਖ 78 ਹਜ਼ਾਰ 255 ਕੋਵਿਡ ਟੈਸਟ ਕੀਤੇ ਗਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ