ਦੇਸ਼ ‘ਚ ਕੋਰੋਨਾ ਦੇ 86052 ਨਵੇਂ ਮਾਮਲੇ ਆਏ
ਦੇਸ਼ ‘ਚ ਇੱਕ ਦਿਨ ‘ਚ ਰਿਕਾਰਡ 14 ਲੱਖ 92 ਹਜ਼ਾਰ ਤੋਂ ਵੱਧ ਨਮੂਨਿਆਂ ਦੀ ਜਾਂਚ
ਨਵੀਂ ਦਿੱਲੀ। ਵਿਸ਼ਵ ਮਹਾਂਮਾਰੀ ਕੋਰੋਨਾ ਦਾ ਕਹਿਰ ਲਾਗਤਾਰ ਵੱਧਦਾ ਜਾ ਰਿਹਾ ਹੈ। ਕੋਰੋਨਾ ਦੀ ਰੋਕਥਾਮ ਲਈ ਰੋਜ਼ਾਨਾ ਇਸ ਦੀ ਜਾਂਚ ‘ਚ ਵੱਧ ਤੋਂ ਵੱਧ ਟੈਸਟ ਕੀਤੇ ਜਾ ਰਹੇ ਹਨ। 24 ਸਤੰਬਰ ਨੂੰ ਇੱਕ ਦਿਨ ‘ਚ ਰਿਕਾਰਡ 14 ਲੱਖ 92 ਹਜ਼ਾਰ ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਗਈ।
ਦੇਸ਼ ਭਰ ‘ਚ 24 ਘੰਟਿਆਂ ‘ਚ ਕੋਰੋਨਾ ਦੇ 86052 ਨਵੇਂ ਮਾਮਲੇ ਆਏ ਹਨ ਤੇ ਇਸ ਦੌਰਾਨ 1141 ਮਰੀਜ਼ਾਂ ਦੀ ਮੌਤ ਹੋ ਗਈ ਹੈ ਤੇ ਹੁਣ ਤੱਕ ਕੁੱਲ ਮੌਤਾਂ ਦੀ ਗਿਣਤੀ 92290 ਹੋ ਗਈ ਹੈ। ਠੀਕ ਹੋਣ ਵਾਲਿਆਂ ਦੀ ਗਿਣਤੀ ਵੀ 47 ਲੱਖ ਤੋਂ ਵੱਧ ਹੋ ਗਈ ਹੈ। ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ਆਈਸੀਐਮਆਰ) ਵੱਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ‘ਚ ਦੱਸਿਆ ਕਿ ਦੇਸ਼ ‘ਚ 24 ਸਤੰਬਰ ਨੂੰ ਕੋਰੋਨਾ ਵਾਇਰਸ ਦੇ ਰਿਕਾਰਡ 14 ਲੱਖ 92 ਹਜ਼ਾਰ 409 ਨਮੂਨਿਆਂ ਦੀ ਜਾਂਚ ਕੀਤੀ ਗਈ ਤੇ ਕੁੱਲ ਅੰਕੜਾ 6 ਕਰੋੜ 89 ਹਜ਼ਾਰ 28 ਹਜ਼ਾਰ 440 ‘ਤੇ ਪਹੁੰਚ ਗਿਆ ਹੈ। 24 ਸਤੰਬਰ ਨੂੰ ਇੱਕ ਦਿਨ ‘ਚ ਰਿਕਾਰਡ ਸਭ ਤੋਂ ਵੱਧ ਜਾਂਚ ਕੀਤੀ ਗਈ ਹੈ। ਇਸ ਤੋਂ ਪਹਿਲਾਂ 20 ਸਤੰਬਰ ਨੂੰ ਇੱਕ ਦਿਨ ‘ਚ 12 ਲੱਖ ਛੇ ਹਜ਼ਾਰ 806 ਨਮੂਨਿਆਂ ਦੀ ਰਿਕਾਰਡ ਜਾਂਚ ਕੀਤੀ ਗਈ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.