ਭਵਿੱਖ ਦੀ ਚਿੰਤਾ ਬਣੀ ਚਿਤਾ

Death, Future, Anxiety

ਜੀਐਨਐਮ ਟ੍ਰੇਨਿੰਗ ਸਕੂਲ ਸਿਵਲ ਹਸਪਤਾਲ ਬਠਿੰਡਾ ‘ਚ ਲੜਕੀ ਨੇ ਲਿਆ ਫਾਹਾ | Future

  • ਸੁਸਾਇਡ ਨੋਟ ‘ਚ ਦੱਸਿਆ ਖੁਦਕੁਸ਼ੀ ਦਾ ਕਾਰਨ | Future

ਬਠਿੰਡਾ, (ਅਸ਼ੋਕ ਵਰਮਾ)। ਸਥਾਨਕ ਜੀਐਨਐਮ ਟ੍ਰੇਨਿੰਗ ਸਕੂਲ ਸਿਵਲ ਹਸਪਤਾਲ ਬਠਿੰਡਾ ਵਿਖੇ ਭਵਿੱਖ ਦੀ ਚਿੰਤਾ ਨੂੰ ਲੈ ਕੇ ਇੱਕ ਲੜਕੀ ਵੱਲੋਂ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਸਪ੍ਰੀਤ ਕੌਰ ਨਾਂਅ ਦੀ ਇਸ ਲੜਕੀ ਦੁਆਰਾ ਫਾਹਾ ਲੈਣ ਤੋਂ ਪਹਿਲਾਂ ਲਿਖਿਆ ਸੁਸਾਇਡ ਨੋਟ ਪੁਲਿਸ ਨੇ ਬਰਾਮਦ ਕਰ ਲਿਆ ਹੈ ਜਿਸ ਵਿੱਚ ਉਸ ਨੇ ਖੁਦਕੁਸ਼ੀ ਦੇ ਕਾਰਨ ਬਾਰੇ ਦੱਸਿਆ ਹੈ।ਸੁਸਾਇੰਡੀ ਨੋਟ ਅਨੁਸਾਰ ‘ਮੈਂ ਜਸਪ੍ਰੀਤ ਕੌਰ ਪੁੱਤਰੀ ਕੁਲਦੀਪ ਸਿੰਘ ਆਪਣਾ ਇਹ ਆਖਰੀ ਬਿਆਨ ਕਰਦੀ ਹਾਂ ਕਿ ਮੈਂ ਜੋ ਵੀ ਮੌਤ ਜਾਂ ਜਿੰਦਗੀ ਦਾ ਫੈਸਲਾ ਕੀਤਾ ਉਹ ਆਪਣੇ ਪੂਰੇ ਹੋਸ਼ ਵਿੱਚ ਕੀਤਾ। (Future)

ਇਸ ਵਿੱਚ ਮੇਰੇ ਸਕੂਲ ਜਾਂ ਹੋਸਟਲ ਜਾਂ ਫੈਮਲੀ ਤੋਂ ਕੁਝ ਵੀ ਨਾ ਪੁੱਛਿਆ ਜਾਵੇ। ਅਤੇ ਨਾ ਹੀ ਉਹ ਇਸ ਗੱਲ ਤੋਂ ਜਾਣੂ ਹਨ। ਇਹ ਫੈਸਲਾ ਮੇਰਾ ਆਪਣਾ ਹੈ। ਮੈਨੂੰ ਮੇਰੇ  ਭਵਿੱਖ ਦੀ ਚਿੰਤਾ ਸੀ ਕਿ ਮੈਂ ਆਪਣੇ ਟੀਚੇ ‘ਚ ਕਾਮਯਾਬ ਹੋਣਾ ਕੇ ਨਹੀਂ। ਇਸੇ ਵਿਸ਼ੇ ‘ਚ ਕੋਈ ਵੀ ਪੁਲਿਸ ਕਾਰਵਾਈ ਨਾ ਕੀਤੀ ਜਾਵੇ। ਅਤੇ ਮੇਰੀ ਲਾਸ਼ ਨੂੰ ਮੇਰੇ ਘਰਦਿਆਂ ਨੂੰ ਦੇ ਦਿੱਤਾ ਜਾਵੇ। ਕ੍ਰਿਪਾ ਕਰਕੇ ਕਿਸੇ ਤਰ੍ਹਾਂ ਦੀ ਪੁੱਛ ਗਿੱਛ ਜਾਂ ਕਾਰਵਾਈ ਨਾ ਹੋਵੇ ਕਿਉਂਕਿ ਇਹ ਮੇਰਾ ਆਪਣਾ ਫੈਸਲਾ। ਮੈਨੂੰ ਜਿੰਨਾ ਵੀ ਪਿਆਰ ਇਸ ਸਕੂਲ ਹੋਸਟਲ ‘ਚੋਂ ਮਿਲਿਆ ਉਹ ਮੈਨੂੰ ਮਰਨ ਤੋਂ ਬਾਅਦ ਵੀ ਯਾਦ ਰਹਿਣਾ।’  ਇਸ ਤੋਂ ਬਿਨਾ ਉਕਤ ਵਿਦਿਆਰਥਣ ਨੇ ਆਪਣੀਆਂ ਕਲਾਸ ਮੇਟ ਅਤੇ ਮਾਤਾ ਪਿਤਾ ਬਾਰੇ ਕੁਝ ਗੱਲਾਂ ਕਹੀਆਂ ਗਈਆਂ ਹਨ, ਜਿਸ ਤੋਂ ਬਾਅਦ ਜਸਪ੍ਰੀਤ ਨੇ ਆਪਣੀ ਜਿੰਦਗੀ ਨੂੰ ਸਮਾਪਤ ਕਰ ਲਿਆ। ਸਥਾਨਕ ਪੁਲਿਸ ਇਸ ਮਾਮਲੇ ‘ਚ ਜਾਂਚ ਕਰ ਰਹੀ ਹੈ। (Future)

LEAVE A REPLY

Please enter your comment!
Please enter your name here