ਫਿਲਸਤੀਨ ਨੂੰ ਸੰਯੁਕਤ ਰਾਸ਼ਟਰ ਦਾ ਪੱਕਾ ਮੈਂਬਰ ਬਣਾਉਣ ਲਈ ਹੋਈ ਵੋਟਿੰਗ ’ਚ ਕੁੱਲ 193 ਮੈਂਬਰ ਦੇਸ਼ਾਂ ’ਚੋਂ 143 ਦੇਸ਼ਾਂ ਨੇ ਫਿਲਸਤੀਨ ਦੇ ਹੱਕ ’ਚ ਵੋਟ ਪਾ ਦਿੱਤੀ ਹੈ ਭਾਰਤ ਵੀ ਹਮਾਇਤ ਕਰਨ ਵਾਲੇ ਦੇਸ਼ਾਂ ’ਚ ਸ਼ਾਮਲ ਹੈ ਭਾਵੇਂ ਇਸ ਹਮਾਇਤ ਨਾਲ ਪੱਕਾ ਮੈਂਬਰ ਤਾਂ ਨਹੀਂ ਬਣ ਸਕਦਾ ਪਰ ਇਹ ਜ਼ਰੂਰ ਹੈ ਕਿ ਦੁਨੀਆ ਭਰ ’ਚ ਹਿੰਸਾ ਦੇ ਵਿਰੁੱਧ ਅਤੇ ਨਿਰਦੋਸ਼ ਨਾਗਰਿਕਾਂ ਦੀ ਸੁਰੱਖਿਆ ਦੇ ਹੱਕ ’ਚ ਸਪੱਸ਼ਟ ਸੰਦੇਸ਼ ਗਿਆ ਹੈ ਇਸ ਦੇ ਬਾਵਜ਼ੂਦ ਇਜ਼ਰਾਈਲ ਇਸ ਜ਼ਮੀਨੀ ਹਕੀਕਤ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ। (Palestine)
ਸੰਯੁਕਤ ਰਾਸ਼ਟਰ ’ਚ ਇਜ਼ਰਾਈਲੀ ਦੂਤ ਨੇ ਗੁੱਸੇ ’ਚ ਚਾਰਟਰ ਨੂੰ ਪਾੜ ਕੇ ਸੁੱਟ ਦਿੱਤਾ ਭਾਵੇਂ ਇਜ਼ਰਾਈਲ ਨੂੰ ਪੱਛਮ ਦੀ ਹਮਾਇਤ ਹੈ ਫਿਰ ਵੀ ਇਹ ਸੱਚਾਈ ਇਜ਼ਰਾਈਲ ਨੂੰ ਸਵੀਕਾਰ ਕਰਨੀ ਹੀ ਪੈਣੀ ਹੈ ਕਿ ਅੱਤਵਾਦ ਤੇ ਆਮ ਨਾਗਰਿਕਾਂ ਨੂੰ ਇੱਕ ਕਰਕੇ ਨਹੀਂ ਵੇਖਿਆ ਜਾ ਸਕਦਾ ਇਜ਼ਰਾਈਲੀ ਹਮਲਿਆਂ ’ਚ ਹਮਾਸ ਦੇ ਨੁਕਸਾਨ ਦੀ ਕੋਈ ਵੀ ਹਮਾਇਤ ਨਹੀਂ ਕਰ ਰਿਹਾ ਹੈ। ਪਰ ਵੱਡਾ ਨੁਕਸਾਨ ਆਮ ਨਿਰਦੋਸ਼ ਫਲਸਤੀਨੀਆਂ ਦਾ ਹੋਇਆ ਹੈ। ਜਿੱਥੋਂ ਤੱਕ ਭਾਰਤ ਦੇ ਸਟੈਂਡ ਦਾ ਸਬੰਧ ਹੈ ਭਾਰਤ ਹਮਾਸ ਸਮੇਤ ਕਿਸੇ ਵੀ ਅੱਤਵਾਦੀ ਕਾਰਵਾਈ ਦੇ ਵਿਰੁੱਧ ਹੈ ਤੇ ਨਾਲ ਹੀ ਭਾਰਤ ਨੇ ਪੀੜਤ ਫਲਸਤੀਨੀਆਂ ਲਈ ਰਾਹਤ ਸਮੱਗਰੀ ਵੀ ਭੇਜੀ ਹੈ। (Palestine)
ਭਾਰਤ ਇਨਸਾਨੀਅਤ ’ਤੇ ਪਹਿਰਾ ਦੇ ਰਿਹਾ ਹੈ। ਇਹ ਸਿਧਾਂਤ ਹੀ ਭਾਰਤ ਦੀ ਸ਼ਾਨ ਹੈ ਅੰਤਰਰਾਸ਼ਟਰੀ ਪ੍ਰਸਥਿਤੀਆਂ ਦੇ ਬਾਵਜੂਦ ਭਾਰਤ ਲਈ ਅਮਨ ਤੇ ਖੁਸ਼ਹਾਲੀ ਹੀ ਵੱਡੀਆਂ ਤਰਜ਼ੀਹਾਂ ਹਨ ਹੋਰ ਬਾਕੀ ਜ਼ਿਆਦਾ ਦੇਸ਼ ਫਿਲਸਤੀਨੀ ਨਾਗਰਿਕਾਂ ਨਾਲ ਖੜ੍ਹੇ ਹਨ ਭਾਵੇਂ ਅਮਰੀਕਾ ਸੁਰੱਖਿਆ ਪ੍ਰੀਸ਼ਦ ’ਚ ਇਜ਼ਰਾਈਲ ਦੇ ਹੱਕ ’ਚ ਭੁਗਤ ਰਿਹਾ ਹੈ ਪਰ ਤਾਜ਼ਾ ਘਟਨਾਚੱਕਰ ਇਸ ਗੱਲ ਦਾ ਸੰਕੇਤ ਦੇ ਰਿਹਾ ਹੈ ਕਿ ਪੱਛਮੀ ਦੇਸ਼ਾਂ ਨੂੰ ਆਮ ਨਾਗਰਿਕਾਂ ਦੇ ਨੁਕਸਾਨ ਬਾਰੇ ਆਪਣੀ ਜਿੰਮੇਵਾਰੀ ਦਾ ਅਹਿਸਾਸ ਕਰਨਾ ਹੀ ਪੈਣਾ ਹੈ ਪੱਛਮ ਨੂੰ ਆਪਣੇ ਫੈਸਲਿਆਂ ’ਤੇ ਮੁੜ ਚਿੰਤਨ ਮੰਥਨ ਕਰਨ ਦੀ ਗੁੰਜਾਇਸ਼ ਹੈ। (Palestine)