ਸਾਡੇ ਨਾਲ ਸ਼ਾਮਲ

Follow us

13.8 C
Chandigarh
Wednesday, February 11, 2026
More
    Home Breaking News ਵਿਸ਼ਵ ਯੋਗ ਦਿਵਸ...

    ਵਿਸ਼ਵ ਯੋਗ ਦਿਵਸ : ਦੁਨੀਆ ਨੇ ਪੜ੍ਹਿਆ ਯੋਗ ਦਾ ਪਾਠ

    word yoga day:dr msg with his family

    ਏਜੰਸੀ, ਲਖਨਊ/ਕਾਂਗੜਾ, 21 ਜੂਨ:ਕੌਮਾਂਤਰੀ ਯੋਗ ਦਿਵਸ ਦੀ ਖੁਸ਼ੀ ‘ਚ ਕਾਂਗੜਾ (ਹਿਮਾਚਲ ਪ੍ਰਦੇਸ਼) ਦੇ ਚਚੀਆ ਨਗਰੀ ਸਥਿੱਤ ਸ਼ਾਹ ਸਤਿਨਾਮ ਜੀ ਸੱਚਖੰਡ ਧਾਮ ਡੇਰਾ ਸੱਚਾ ਸੌਦਾ ‘ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਦਰਯੋਗ ਸ਼ਾਹੀ ਪਰਿਵਾਰ ਦੇ ਮੈਂਬਰਾਂ ਨਾਲ ਯੋਗ ਕੀਤਾ ਪੂਜਨੀਕ ਗੁਰੂ ਜੀ ਦੀਆਂ ਚਾਰ ਪੀੜ੍ਹੀਆਂ ਨੇ ਇਕੱਠਿਆਂ ਯੋਗ ਅਭਿਆਸ ਕਰਕੇ ਇੱਕ ਅਨੋਖੀ ਮਿਸਾਲ ਪੇਸ਼ ਕੀਤੀ ਪੂਜਨੀਕ ਗੁਰੂ ਜੀ ਦੇ ਪਰਿਵਾਰਕ ਮੈਂਬਰਾਂ ‘ਚ ਪੂਜਨੀਕ ਗੁਰੂ ਜੀ ਦੇ ਪੂਜਨੀਕ ਮਾਤਾ ਜੀ, ਸਾਹਿਬਜ਼ਾਦਾ-ਸਾਹਿਬਜ਼ਾਦੀਆਂ, ਪੋਤੇ-ਨਾਤੀ ਤੇ ਦਾਮਾਦ ਸ਼ਾਮਲ ਸਨ

    54522 ਵਿਅਕਤੀਆਂ ਨੇ ਇਕੱਠੇ ਇੱਕੋ ਸਮੇਂ ਯੋਗ ਕਰਕੇ ਬਣਾਇਆ ਰਿਕਾਰਡ

    ਦੂਜੇ ਪਾਸੇ ਲਖਨਊ ਦੇ 50 ਹਜ਼ਾਰ ਤੋਂ ਵੱਧ ਵਾਸੀਆਂ ਨੇ ਇਕੱਠਿਆਂ ਯੋਗ ਅਭਿਆਸ ਕਰਕੇ ਨਿਰੋਗ ਕਾਇਆ ਤੇ ਤੰਦਰੁਸਤ ਜੀਵਨ ਲਈ ਯੋਗ ਨੂੰ ਜ਼ਿੰਦਗੀ ਦਾ ਹਿੱਸਾ ਬਣਾਉਣ ਦਾ ਮੰਤਰ ਪੂਰੀ ਦੁਨੀਆ ਨੂੰ ਦੇ ਕੇ ਇਤਿਹਾਸ ਸਿਰਜ ਦਿੱਤਾ ਸਵੇਰੇ 3 ਵਜੇ ਪੈ ਰਹੇ ਮੀਂਹ ਦੇ ਬਾਵਜ਼ੂਦ ਰਮਾਬਾਈ ਅੰਬੇਦਕਰ ਮੈਦਾਨ ‘ਚ ਲੱਗਿਆ ਯੋਗ ਕੈਂਪ ਪੰਜ ਵੱਜਦੇ ਸਾਰ ਹੀ ਪੂਰੀ ਤਰ੍ਹਾਂ ਨਾਲ ਭਰ ਗਿਆ  ਸੀ ਇਸਦੇ ਬਾਵਜ਼ੂਦ ਯੋਗ ਕੈਂਪ ‘ਚ ਹਿੱਸਾ ਲੈਣ ਆਉਣ ਵਾਲੇ ਵਿਅਕਤੀਆਂ ਦੇ ਉਤਸ਼ਾਹ ‘ਚ ਕੋਈ ਕਮੀ ਨਹੀਂ ਆ ਰਹੀ ਸੀ

    LEAVE A REPLY

    Please enter your comment!
    Please enter your name here