11 ਜੂਨ ਤੋਂ ਲਾਰਡਸ ’ਚ ਖੇਡਿਆ ਜਾਵੇਗਾ ਮੁਕਾਬਲਾ | WTC Final 2025
- ਇੰਗਲੈਂਡ ਤੀਜੀ ਵਾਰ ਕਰੇਗਾ ਮੇਜ਼ਬਾਨੀ
- 16 ਜੂਨ ਰਿਜ਼ਰਵ ਦਿਨ ਵੀ ਰੱਖਿਆ ਗਿਆ
ਸਪੋਰਟਸ ਡੈਸਕ। WTC Final 2025: ਵਿਸਵ ਟੈਸਟ ਚੈਂਪੀਅਨਸ਼ਿਪ ਦੇ ਮੌਜ਼ੂਦਾ ਸੈਸ਼ਨ ਦਾ ਫਾਈਨਲ ਮੈਚ ਅਗਲੇ ਸਾਲ 11 ਤੋਂ 15 ਜੂਨ ਤੱਕ ਲਾਰਡਸ ਸਟੇਡੀਅਮ ’ਚ ਖੇਡਿਆ ਜਾਵੇਗਾ। ਆਈਸੀਸੀ ਨੇ ਮੰਗਲਵਾਰ ਨੂੰ ਖਿਤਾਬੀ ਮੈਚ ਦੀ ਤਰੀਕ ਤੇ ਜਗ੍ਹਾ ਦਾ ਐਲਾਨ ਕੀਤਾ ਹੈ। 16 ਜੂਨ ਨੂੰ ਰਿਜਰਵ-ਦਿਨ ਵਜੋਂ ਰੱਖਿਆ ਗਿਆ ਹੈ। ਲੰਡਨ ਦਾ ਲਾਰਡਜ ਸਟੇਡੀਅਮ ਪਹਿਲੀ ਵਾਰ ਡਬਲਯੂਟੀਸੀ ਫਾਈਨਲ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਫਾਈਨਲ ਮੈਚ ਅੰਕ ਸੂਚੀ ਦੀਆਂ ਚੋਟੀ ਦੀਆਂ 2 ਟੀਮਾਂ ਵਿਚਕਾਰ ਹੋਵੇਗਾ। ਇਸ ਸਮੇਂ ਭਾਰਤੀ ਟੀਮ 68.52 ਫੀਸਦੀ ਅੰਕਾਂ ਨਾਲ ਸਿਖਰ ’ਤੇ ਹੈ। ਜਦਕਿ ਅਸਟਰੇਲੀਆ (62.50 ਫੀਸਦੀ) ਦੂਜੇ ਸਥਾਨ ’ਤੇ ਹੈ।
ICC ਨੇ X ਪੋਸਟ ਰਾਹੀਂ ਕੀਤਾ ਤਰੀਕ ਦਾ ਐਲਾਨ
ਭਾਰਤ WTC ਅੰਕ ਸੂਚੀ ’ਚ ਨੰਬਰ-1 ’ਤੇ | WTC Final 2025
ਭਾਰਤ ਇਸ ਸਮੇਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਅੰਕ ਸੂਚੀ ’ਚ ਪਹਿਲੇ ਸਥਾਨ ’ਤੇ ਹੈ। ਭਾਰਤ ਦਾ 68.52 ਫੀਸਦੀ ਅੰਕ ਪ੍ਰਤੀਸ਼ਤ ਹੈ, ਜਦਕਿ ਅਸਟਰੇਲੀਆ 62.50 ਫੀਸਦੀ ਅੰਕ ਪ੍ਰਤੀਸ਼ਤਤਾ ਨਾਲ ਦੂਜੇ ਸਥਾਨ ’ਤੇ ਹੈ। ਬੰਗਲਾਦੇਸ਼ ਨੇ ਪਾਕਿਸਤਾਨ ਖਿਲਾਫ ਟੈਸਟ ਸੀਰੀਜ ਜਿੱਤ ਕੇ ਇਸ ਡਬਲਯੂਟੀਸੀ ਚੱਕਰ ’ਚ ਆਪਣੀ ਤੀਜੀ ਜਿੱਤ ਦਰਜ ਕੀਤੀ ਹੈ। ਟੀਮ ਦੇ ਹੁਣ 6 ਟੈਸਟਾਂ ’ਚ 3 ਜਿੱਤਾਂ ਤੇ 3 ਹਾਰਾਂ ਨਾਲ 33 ਅੰਕ ਹੋ ਗਏ ਹਨ। ਟੀਮ ਨੇ ਹੁਣ ਵੈਸਟਇੰਡੀਜ, ਪਾਕਿਸਤਾਨ ਤੇ ਸ਼੍ਰੀਲੰਕਾ ਨੂੰ ਪਛਾੜ ਦਿੱਤਾ ਹੈ। ਸ਼੍ਰੀਲੰਕਾ 33.33 ਫੀਸਦੀ ਅੰਕਾਂ ਨਾਲ 7ਵੇਂ, ਪਾਕਿਸਤਾਨ 22.22 ਫੀਸਦੀ ਅੰਕਾਂ ਨਾਲ 8ਵੇਂ ਤੇ ਵੈਸਟਇੰਡੀਜ 18.52 ਫੀਸਦੀ ਅੰਕਾਂ ਨਾਲ 9ਵੇਂ ਸਥਾਨ ’ਤੇ ਹੈ।
Read This : WTC Final 2025: ਇਸ ਵਾਰ WTC ਦਾ ਫਾਈਨਲ ਪਾਰ! ਭਾਰਤ ਨੇ ਕੀਤੀ ਹਰ ਦੇਸ਼ ਦੀ ਚੁਣੌਤੀ ਸਵੀਕਾਰ
ਤੀਜੀ ਵਾਰ WTC ਫਾਈਨਲ ਦੀ ਮੇਜ਼ਬਾਨੀ ਕਰੇਗਾ ਇੰਗਲੈਂਡ | WTC Final 2025
ਇੰਗਲੈਂਡ ਤੀਜੀ ਵਾਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਚੈਂਪੀਅਨਸ਼ਿਪ ਦਾ ਪਹਿਲਾ ਫਾਈਨਲ ਸਾਊਥੈਂਪਟਨ ਦੇ ਰੋਜ ਬਾਊਲ ਮੈਦਾਨ ’ਤੇ ਖੇਡਿਆ ਗਿਆ, ਜਦਕਿ ਦੂਜਾ ਫਾਈਨਲ ਲੰਡਨ ਦੇ ਓਵਲ ਮੈਦਾਨ ’ਤੇ ਖੇਡਿਆ ਗਿਆ।
ਭਾਰਤ ਦੇ ਦੋਵੇਂ ਵਾਰ ਫਾਈਨਲ ਖੇਡੇ, ਨਿਊਜੀਲੈਂਡ ਤੋਂ ਬਾਅਦ ਅਸਟਰੇਲੀਆ ਨੇ ਹਰਾਇਆ
ਭਾਰਤੀ ਟੀਮ ਟੈਸਟ ਚੈਂਪੀਅਨਸ਼ਿਪ ਦੇ ਦੋਵੇਂ ਫਾਈਨਲ ਖੇਡੀ ਹੈ, ਹਾਲਾਂਕਿ ਟੀਮ ਨੂੰ ਦੋਵੇਂ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। 2021 ’ਚ ਖੇਡੇ ਗਏ ਫਾਈਨਲ ਮੈਚ ’ਚ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੂੰ ਨਿਊਜੀਲੈਂਡ ਨੇ 8 ਵਿਕਟਾਂ ਨਾਲ ਹਰਾਇਆ ਸੀ। ਜਦੋਂ ਕਿ 2023 ’ਚ ਅਸਟਰੇਲੀਆ ਨੇ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੂੰ 209 ਦੌੜਾਂ ਨਾਲ ਹਰਾਇਆ ਸੀ। WTC Final 2025
2023 ‘ਚ ਫਾਈਨਲ ਤੋਂ ਬਾਅਦ ਨਿਰਾਸ਼ ਭਾਰਤੀ ਸਾਬਕਾ ਕਪਤਾਨ ਵਿਰਾਟ ਕੋਹਲੀ।