World Sight Day: ਤਲਵੰਡੀ ਭਾਈ (ਬਸੰਤ ਸਿੰਘ ਬਰਾੜ) । ਬੱਚਿਆਂ ਨੂੰ ਅੱਖਾਂ ਦੀ ਜੋਤ ਦੀ ਮਹੱਤਤਾ ਬਾਰੇ ਜਾਗਰੂਕ ਕਰਦਾ ਵਿਸ਼ਵ ਦ੍ਰਿਸ਼ਟੀ ਦਿਵਸ ਅੱਜ ਸੀਐੱਚਸੀ ਫਿਰੋਜ਼ਸ਼ਾਹ ਅਧੀਨ ਆਉਂਦੇ ਵੱਖ-ਵੱਖ ਸੈਂਟਰਾਂ ਵਿੱਚ ਮਨਾਇਆ ਗਿਆ । ਸਿਵਲ ਸਰਜਨ ਫਿਰੋਜ਼ਪੁਰ ਡਾ ਰਾਜਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ . ਰੇਖਾ ਭੱਟੀ ਦੀ ਰਹਿਨੁਮਾਈ ਹੇਠ ਵੱਖ – ਵੱਖ ਹੈਲਥ ਵੈੱਲਨੈੱਸ ਸੈੰਟਰ ਦੀਆਂ ਟੀਮਾਂ ਵੱਲੋੰ ਆਪਣੇ ਅਧੀਨ ਆਉੰਦੇ ਵੱਖ-ਵੱਖ ਸਕੂਲਾਂ ਵਿੱਚ ਵਿਸ਼ਵ ਦ੍ਰਿਸ਼ਟੀ ਦਿਵਸ ਸਬੰਧੀ ਬੱਚਿਆਂ ਨੂੰ ਜਾਣਕਾਰੀ ਦਿੱਤੀ ।
ਬਲਾਕ ਪੱਧਰੀ ਸੈਮੀਨਾਰ ਵਿੱਚ ਬੋਲਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਰੇਖਾ ਭੱਟੀ ਨੇ ਕਿਹਾ ਕਿ ਅੱਖਾਂ ਮਨੁੱਖ ਦੇ ਸਭ ਤੋੰ ਸੰਵੇਦਨਸ਼ੀਲ ਅੰਗਾਂ ਵਿੱਚੋੰ ਇੱਕ ਹਨ । ਜੇਕਰ ਅੱਖਾਂ ਸਲਾਮਤ ਹਨ ਤਾਂ ਹੀ ਸੰਸਾਰ ਦੇ ਨਜ਼ਾਰੇ ਮਾਣੇ ਜਾ ਸਕਦੇ ਹਨ । ਬੱਚਿਆਂ ਨੂੰ ਮੋਬਾਇਲ ਅਤੇ ਕੰਪਿਊਟਰ ਦੀ ਵਰਤੋੰ ਲੋੜ ਮੁਤਾਬਕ ਕਰਨ ਉੱਤੇ ਜ਼ੋਰ ਦਿੰਦਿਆਂ ਉਹਨਾਂ ਕਿਹਾ ਕਿ ਅੱਜਕੱਲ੍ਹ ਡਿਜੀਟਲ ਉਪਕਰਨਾਂ ਦੀ ਵਰਤੋੰ ਬੱਚਿਆਂ ਦੀ ਨਜ਼ਰ ਲਈ ਘਾਤਕ ਸਾਬਿਤ ਹੋ ਰਹੀ ਹੈ ਅਤੇ ਵੇਖਣ ਵਿੱਚ ਆ ਰਿਹਾ ਹੈ ਕਿ ਚੌਥੀ- ਪੰਜਵੀੰ ਜਮਾਤ ਤਕ ਪਹੁੰਚਦਿਆਂ ਹੀ ਬੱਚਿਆਂ ਦੇ ਐਨਕਾਂ ਲੱਗ ਜਾਂਦੀਆਂ ਹਨ । World Sight Day
Read Also : ਪ੍ਰਧਾਨ ਮੰਤਰੀ ਮੋਦੀ ਇਜ਼ਰਾਈਲ-ਹਮਾਸ ਸ਼ਾਂਤੀ ਸਮਝੌਤੇ ਤੋਂ ਖੁਸ਼
ਇਸ ਮੌਕੇ ਬੋਲਦਿਆਂ ਬਲਾਕ ਐਕਸਟੈੰਸ਼ਨ ਐਜੂਕੇਟਰ ਹਰਦੀਪ ਸਿੰਘ ਸੰਧੂ ਨੇ ਬੱਚਿਆਂ ਨੂੰ ਸਮਝਾਇਆ ਕਿ ਜੇਕਰ ਤੁਹਾਡੀ ਨਜ਼ਰ ਹੁਣ ਤੋੰ ਹੀ ਕਮਜ਼ੋਰ ਹੋ ਗਈ ਤਾਂ ਤੁਸੀੰ ਪੜ੍ਹਾਈ ਵਿੱਚ ਪਛੜ ਜਾਵੋਗੇ ਅਤੇ ਅਗਾਂਹ ਜਾਕੇ ਇਸਦਾ ਪ੍ਰਭਾਵ ਤੁਹਾਡੀ ਆਰਥਿਕਤਾ ਉੱਪਰ ਵੀ ਪਵੇਗਾ । ਉਹਨਾਂ ਬੱਚਿਆ ਨੂੰ ਸੋਸ਼ਲ ਮੀਡੀਆ ਦੀ ਸੀਮਿਤ ਵਰਤੋੰ ਕਰਨ ਅਤੇ ਲਗਾਤਾਰ ਅੱਖਾਂ ਦਾ ਚੈੱਕਅਪ ਕਰਨ ਦਾ ਪ੍ਰਣ ਕਰਵਾਇਆ ।
ਵੱਖ-ਵੱਖ ਸੈਂਟਰਾਂ ਤੇ ਬੋਲਦਿਆਂ ਸੀ. ਐੱਚ.ਓ , ਏ. ਐੱਨ. ਐੱਮ ਅਤੇ ਮਲਟੀਪਰਪਜ਼ ਹੈਲਥ ਵਰਕਰਾਂ ਨੇ ਬੱਚਿਆਂ ਨੂੰ ਸਮਝਾਇਆ ਕਿ ਲਗਾਤਾਰ 20 ਮਿੰਟ ਸਕਰੀਨ ਵੇਖਣ ਕਿਸੇ ਵਸਤੂ ਨੂੰ 20 ਫੁੱਟ ਦੂਰ ਰੱਖ ਕੇ ਉਸ ਉੱਪਰ 20 ਸਕਿੰਟ ਵੇਖੋ , ਜਿਸ ਨਾਲ ਤੁਹਾਡੀ ਨੇੜੇ ਦੀ ਨਜ਼ਰ ਠੀਕ ਰਹੇਗੀ । ਉਹਨਾਂ ਬੱਚਿਆਂ ਨੂੰ ਕਸਰਤ ਕਰਨ ਅਤੇ ਪੌਸ਼ਟਿਕ ਖੁਰਾਕ ਲਈ ਪ੍ਰੇਰਿਤ ਕੀਤਾ ।