World Senior Citizen’s Day : ਪੂਜਨੀਕ ਗੁਰੂ ਜੀ ਨੇ ਦੱਸਿਆ ਘਰ ਦੇ ਬਜ਼ੁਰਗਾਂ ਨਾਲ ਕਿੱਦਾਂ ਦਾ ਰੱਖਣਾ ਚਾਹੀਦਾ ਹੈ ਵਰਤਾਅ

MSG

ਪੂਜਨੀਕ ਗੁਰੂ ਜੀ ਨੇ ਦੱਸਿਆ ਘਰ ਦੇ ਬਜ਼ੁਰਗਾਂ ਨਾਲ ਕਿੱਦਾਂ ਦਾ ਰੱਖਣਾ ਚਾਹੀਦਾ ਹੈ ਵਰਤਾਅ

ਵਿਸ਼ਵ ਸੀਨੀਅਰ ਸਿਟੀਜ਼ਨ ਦਿਵਸ ਹਰ ਸਾਲ 21 ਅਗਸਤ ਨੂੰ ਵਿਸ਼ਵ ਪੱਧਰ ‘ਤੇ ਮਨਾਇਆ ਜਾਂਦਾ ਹੈ। ਇਹ ਦਿਨ ਬਜ਼ੁਰਗਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬਜ਼ੁਰਗਾਂ ਦੀ ਦੇਖਭਾਲ ਨੂੰ ਵਧੇਰੇ ਮਹੱਤਵ ਦਿੱਤਾ ਹੈ। ਆਓ ਜਾਣਦੇ ਹਾਂ ਪੂਜਨੀਕ ਗੁਰੂ ਜੀ ਦੇ ਰੂਹਾਨੀ ਬਚਨ..

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬਰਨਾਵਾ ਆਸ਼ਰਮ ਵਿੱਚ ਕਿਹਾ ਕਿ ਬੱਚੇ ਆਪਣੇ ਬਜ਼ੁਰਗਾਂ ਦਾ ਇਸ ਤਰ੍ਹਾਂ ਅਪਮਾਨ ਨਾ ਕਰਨ, ਉਨ੍ਹਾਂ ਨੂੰ ਅਨਾਥ ਆਸ਼ਰਮ ਵਿੱਚ ਨਾ ਭੇਜਣ, ਉਨ੍ਹਾਂ ਨੂੰ ਅਨਾਥ ਨਾ ਬਣਾਉਣ। ਤੁਸੀਂ ਜਿਉਂਦੇ ਜੀਅ ਅਜਿਹਾ ਕਰਦੇ ਹੋ ਤਾਂ ਤੁਹਾਡੇ ਨਾਲ ਜਦੋਂ ਤੁਹਾਡੇ ਬੱਚੇ ਅਜਿਹਾ ਕਰਨਗੇ ਉਦੋਂ ਕੀ ਹਾਲ ਹੋਵੇਗਾ। ਤਾਂ ਬਹੁਤ ਜ਼ਰੂਰੀ ਹੈ ਅੱਜ ਦੇ ਸਮੇਂ ’ਚ ਆਪਣੇ ਬਜ਼ੁਰਗਾਂ ਦਾ ਸਨਮਾਨ ਕਰਨਾ। ਕਿਉਂਕਿ ਤੁਸੀਂ ਉਨ੍ਹਾਂ ਦਾ ਖੂਨ ਹੋ, ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਉਨ੍ਹਾਂ ਨੂੰ ਸਤਿਕਾਰ ਨਾਲ ਆਪਣੇ ਨਾਲ ਰੱਖੋ, ਉਨ੍ਹਾਂ ਨੂੰ ਪਿਆਰ ਕਰੋ ਤਾਂ ਜੋ ਤੁਹਾਡੀ ਜ਼ਿੰਦਗੀ ਵੀ ਖੁਸ਼ਹਾਲ ਰਹੇ ਅਤੇ ਉਨ੍ਹਾਂ ਦੀ ਜ਼ਿੰਦਗੀ ਵੀ ਖੁਸ਼ਹਾਲ ਰਹੇ।

Old Age

ਜ਼ਰਾ ਸੋਚੋ ਕੇ ਦੇਖੋ ਕਦੋਂ ਤੋਂ ਉਨ੍ਹਾਂ ਨੇ ਤੁਹਾਨੂੰ ਵੱਡਾ ਕੀਤਾ, ਕਿੰਨੇ ਸੁਪਨੇ ਤੁਹਾਡੇ ਨਾਲ ਜੁੜੇ ਹੋਣਗੇ ਸਾਡੇ ਸਮੇਂ ਵਿੱਚ ਅਸੀਂ ਲੋਕ ਆਪਣੇ ਮਾਂ-ਬਾਪ ਤੋਂ ਕਦੇ ਨਹੀਂ ਪੁੱਛਦੇ ਸੀ ਕਿ ਤੁਸੀਂ ਕੀ ਕਰਦੇ ਹੋ, ਕੀ ਕੰਮ ਕਰਦੇ ਹੋ, ਤੁਸੀਂ ਕਿੰਨੇ ਪੈਸੇ ਕਮਾਏ ਹਨ, ਬਸ ਇਹੀ ਹੁੰਦਾ ਸੀ ਕਿ ਸਾਨੂੰ ਜੋ ਚਾਹੀਦਾ ਹੈ ਉਹ ਲੈ ਲਿਆ ਬਸ। ਪਰ ਅੱਜ ਦਾ ਦੌਰ ਅਜਿਹਾ ਆ ਗਿਆ ਹੈ ਕਿ ਜਿਉਂਦੇ ਜੀਅ ਲੋਕ ਆਪਣੇ ਮਾਂ-ਬਾਪ ਮਾਰ ਦਿੰਦੇ ਹਨ। ਉਨ੍ਹਾਂ ਨੂੰ ਸਿਰਫ਼ ਪੈਸਾ ਚਾਹੀਦਾ ਹੈ, ਉਹ ਹੱਦ ਤੋਂ ਵੱਧ ਪਾਗਲ ਹੋ ਜਾਂਦੇ ਹਨ ਅਤੇ ਇਸ ਪਾਗਲਪਨ ਵਿੱਚ ਉਹ ਆਪਣੇ ਮਾਤਾ-ਪਿਤਾ ਨੂੰ ਵੀ ਘਰੋਂ ਬਾਹਰ ਕੱਢ ਦਿੰਦੇ ਹਨ। ਅਤੇ ਜੋ ਬਿਰਧ ਆਸ਼ਰਮ ਬਣਾਏ ਜਾਂਦੇ ਹਨ ਉਨ੍ਹਾਂ ’ਚ ਭੇਜਣਾ ਆਸਾਨ ਹੁੰਦਾ ਹੈ। ਤਾਂ ਤੁਹਾਡੇ ਸਭ ਅੱਗੇ ਪ੍ਰਰਾਥਨਾ ਹੈ, ਤੁਸੀਂ ਜ਼ਰੂਰ ‘ਅਨਾਥ ਬਿਰਧ ਆਸ਼ਰਮ’ ਜ਼ਰੂਰ ਲਿਖੋ।

Welcome The Brightness Of Old Age

ਫਾਰਮ ‘ਤੇ ਜੋ ਵੀ ਦਸਤਖਤ ਕਰਵਾਓ, ਉਸ ‘ਤੇ ਲਿਖਿਆ ਹੋਵੇ ਇਹ ਅਨਾਥ ਹਨ, ਇਨ੍ਹਾਂ ਦਾ ਕੋਈ ਨਹੀਂ ਹੈ। ਵੈਸੇ ਤਾਂ ਅਜਿਹੀ ਨੌਬਤ ਨਹੀਂ ਆਉਣੀ ਚਾਹੀਦੀ ਸਾਡੀ ਸੰਸਕ੍ਰਿਤੀ ਵਿੱਚ, ਕਿਉਂਕਿ ਇਹ ਪੀੜ੍ਹੀ ਦਰ ਪੀੜ੍ਹੀ ਚਲਦੀ ਰਹਿੰਦੀ ਹੈ। ਮਾਪੇ ਬੱਚੇ ਦੀ ਦੇਖਭਾਲ ਕਰਦੇ ਹਨ ਅਤੇ ਜਦੋਂ ਮਾਪੇ ਬੁੱਢੇ ਹੋ ਜਾਂਦੇ ਹਨ ਤਾਂ ਬੱਚੇ ਉਨ੍ਹਾਂ ਦੀ ਦੇਖਭਾਲ ਕਰਦੇ ਹਨ। ਇਸੇ ਕਰਕੇ ਸਾਡੀ ਸੰਸਕ੍ਰਿਤੀ ਪੂਰੀ ਦੁਨੀਆਂ ਵਿੱਚ ਨੰਬਰ ਇੱਕ ਹੈ।

ਪਰ ਅੱਜ ਤੁਸੀਂ ਇਸ ਨੂੰ ਡੁੱਬੋਣ ’ਚ ਲੱਗੇ ਹੋ। ਨਸ਼ਿਆਂ ਕਾਰਨ, ਪੈਸੇ ਕਾਰਨ, ਲੋਭ-ਲਾਲਚ ਦੇ ਕਾਰਨ। ਸੋ ਪਿਆਰੀ ਸਾਧ-ਸੰਗਤ ਜੀ, ਅਸੀਂ ਤੁਹਾਡੇ ਅੱਗੇ ਹੱਥ ਜੋੜ ਕੇ ਅਰਦਾਸ ਕਰਦੇ ਹਾਂ ਕਿ ਬਜ਼ੁਰਗਾਂ ਨਾਲ ਬੱਚੇ ਆਪਸ ’ਚ ਤਾਲਮੇਲ ਬਿਠਾ ਕੇ ਚੱਲਣ। ਕਿਸੇ ਦਾ ਗਲਤ ਨਾ ਕਰੋ, ਕਿਸੇ ਦੇ ਬਹਿਕਾਵੇ ’ਚ ਨਾ ਆਓ ਸਗੋਂ ਆਪਣੇ ਬਜ਼ੁਰਗਾਂ ਦਾ ਸਾਥ ਦਿਓ, ਉਹ ਤੁਹਾਡੇ ਹਨ। ਤੁਸੀਂ ਉਨ੍ਹਾਂ ਦਾ ਖੂਨ ਹੋ। ਉਨ੍ਹਾਂ ਨੂੰ ਕਦੇ ਵੀ ਬਿਰਧ ਆਸ਼ਰਮ ਨਾ ਭੇਜੋ। ਅਸੀਂ ਮਾਲਕ ਅੱਗੇ ਦੁਆ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਉਹ ਤੁਹਾਡੀਆਂ ਝੋਲੀਆਂ ਖੁਸ਼ੀਆਂ ਨਾਲ ਜ਼ਰੂਰ ਭਰੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ