ਸ਼੍ਰੀਲੰਕਾ ਦੀਂ 219 ਦੌੜਾਂ ਦੀ ਸ਼ਾਨਦਾਰ ਜਿੱਤ
ਕੋਲੰਬੋ, 24 ਅਕਤੂਬਰ
ਸ਼੍ਰੀਲੰਕਾਈ ਕ੍ਰਿਕਟ ਟੀਮ ਦੇ ਉੱਪਰਲੇ ਕ੍ਰਮ ਦੇ ਬੱਲੇਬਾਜ਼ਾਂ ਨੇ ਆਪਣੇ ਜ਼ਬਰਦਸਤ ਪ੍ਰਦਰਸ਼ਨ ਤੋਂ ਬਾਅਦ ਗੇਂਦਬਾਜ਼ਾਂ ਦੇ ਦਮ ‘ਤੇ ਆਈਸੀਸੀ ਇੱਕ ਰੋਜ਼ਾ ਰੈਂਕਿੰਗ ਦੀ ਨੰਬਰ ਇੱਕ ਟੀਮ ਇੰਗਲੈਂਡ ਨੂੰ ਪੰਜਵੇਂ ਅਤੇ ਆਖ਼ਰੀ ਇੱਕ ਰੋਜ਼ਾ ‘ਚ ਡੀਐਲ ਨਿਯਮ ਮੁਤਾਬਕ 219 ਦੌੜਾਂ ਨਾਲ ਹਰਾ ਦਿੱਤਾ ਜੋ ਇੱਕ ਰੋਜ਼ਾ ‘ਚ ਦੌੜਾਂ ਦੇ ਫ਼ਰਕ ਨਾਲ ਇਹ ਇੰਗਲੈਂਡ ਦੀ ਸਭ ਤੋਂ ਵੱਡੀ ਹਾਰ ਹੈ
ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 50 ਓਵਰਾਂ’ਚ 6 ਵਿਕਟਾਂ ‘ਤੇ 366 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ ਪਰ ਮੀਂਹ ਕਾਰਨ ਡਕਵਰਥ ਲੁਈਸ ਨਿਯਮ ਤਹਿਤ ਇੰਗਲੈਂਡ ਨੂੰ 26.1 ਓਵਰਾਂ ‘ਚ 352 ਦੌੜਾਂ ਦਾ ਟੀਚਾ ਮਿਲਿਆ ਜਿਸ ਦੇ ਜਵਾਬ ‘ਚ ਮਹਿਮਾਨ ਟੀਮ 9 ਵਿਕਟਾਂ ਗੁਆ ਕੇ 132 ਦੌੜਾਂ ਹੀ ਬਣਾ ਸਕੀ
ਇੰਗਲੈਂਡ ਆਖ਼ਰੀ ਮੈਚ ‘ਚ 3-0 ਦੀ ਅਜੇਤੂ ਲੀਡ ਨਾਲ ਖੇਡਣ ਨਿੱਤਰਿਆ ਸੀ ਅਤੇ ਉਸਨੇ ਮੈਚ ‘ਚ ਗੇਂਦਬਾਜ਼ੀ ਵਿਭਾਗ ‘ਚ ਤਿੰਨ ਫੇਰ ਬਦਲ ਕੀਤੇ ਜਦੋਂਕਿ ਨਿਯਮਤ ਕਪਤਾਨ ਇਆਨ ਮੋਰਗਨ ਨੂੰ ਆਰਾਮ ਦੇ ਕੇ ਜੋਸ ਬਟਲਰ ਨੂੰ ਕਪਤਾਨੀ ਸੌਂਪੀ ਗਈ ਸੀ ਇੰਗਲੈਂਡ ਦੀ ਖ਼ਰਾਬ ਗੇਂਦਬਾਜ਼ੀ ਨਾਲ ਸ਼੍ਰੀਲੰਕਾ ਦੇ ਚਾਰ ਸ਼ੁਰੂਆਤੀ ਬੱਲੇਬਾਜ਼ਾਂ ਓਪਨਰ ਨਿਰੋਸ਼ਨ ਡਿਕਵੇਲਾ ਨੇ 95, ਸਦੀਰਾ ਸਮਰਵਿਕਰਮਾ ਨੇ 54, ਕਪਤਾਨ ਦਿਨੇਸ਼ ਚਾਂਡੀਮਲ ਨੇ 80 ਅਤੇ ਕੁਸ਼ਲ ਮੇਂਡਿਸ ਨੇ 56 ਦੌੜਾਂ ਦੀਆਂ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡ ਕੇ ਸਕੋਰ 300 ਦੇ ਪਾਰ ਪਹੁੰਚਾ ਦਿੱਤਾ
ਇਸ ਤੋਂ ਬਾਅਦ ਸ਼੍ਰੀਲੰਕਾਈ ਗੇਂਦਬਾਜ਼ਾਂ ਨੇ ਵੀ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਮੱਧਕ੍ਰਮ ਦੇ ਬੇਨ ਸਟੋਕਸ ਹੀ 67 ਦੌੜਾਂ ਦੀ ਪਾਰੀ ਖੇਡ ਸਕੇ ਜਦੋਂਕਿ ਛੇ ਇੰਗਲਿਸ਼ ਬੱਲੇਬਾਜ਼ ਦਹਾਈ ਦੇ ਅੰਕੜੇ ਤੱਕ ਵੀ ਨਹੀਂ ਪਹੁੰਚ ਸਕੇ ਤੇਜ਼ ਗੇਂਦਬਾਜ਼ ਦੁਸ਼ਮੰਤ ਚਮੀਰਾ ਨੂੰ 20 ਦੌੜਾਂ ‘ਤੇ ਤਿੰਨ ਵਿਕਟਾਂ ਅਤੇ ਅਕੀਲਾ ਧਨੰਜੇ ਨੂੰ 19 ਦੌੜਾਂ ‘ਤੇ ਇੰਗਲੈਂਡ ਦੀਆਂ ਚਾਰ ਵਿਕਟਾਂ ਲਈਆਂ ਨਿਰੋਸ਼ਨ ਨੂੰ ਉਸਦੀ ਪਾਰੀ ਲਈ ਮੈਨ ਆਫ਼ ਦਾ ਮੈਚ ਚੁਣਿਆ ਗਿਆ
ਇੰਗਲੈਂਡ ਅਤੇ ਸ਼੍ਰੀਲੰਕਾ ਟੀਮਾਂ ਸ਼ਨਿੱਚਰਵਾਰ ਨੂੰ ਇੱਕੋ ਇੱਕ ਟੀ 20 ਮੈਚ ਖੇਡਣਗੀਆਂ ਜਦੋਂਕਿ 6 ਨਵੰਬਰ ਤੋਂ ਗਾਲੇ ‘ਚ ਤਿੰਨ ਟੈਸਟਾਂ ਦੀ ਲੜੀ ਸ਼ੁਰੂ ਹੋਵੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।