ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News World Music D...

    World Music Day 2025: ਖੁਦ ਲਿਖਣਾ, ਧੁਨ ਬਣਾਉਣੀ, ਨਿਰਦੇਸ਼ਨ ਕਰਨਾ ਤੇ ਖੁਦ ਹੀ ਗਾਉਣਾ, ਮਸਤ ਹੋ ਕੇ ਝੂਮ ਉੱਠਦੇ ਨੇ ਸਰੋਤੇ

    World Music Day 2025
    World Music Day 2025: ਖੁਦ ਲਿਖਣਾ, ਧੁਨ ਬਣਾਉਣੀ, ਨਿਰਦੇਸ਼ਨ ਕਰਨਾ ਤੇ ਖੁਦ ਹੀ ਗਾਉਣਾ, ਮਸਤ ਹੋ ਕੇ ਝੂਮ ਉੱਠਦੇ ਨੇ ਸਰੋਤੇ

    World Music Day 2025: ਸੰਗੀਤ ਦੀਆਂ ਸਾਰੀਆਂ ਵਿਧਾਵਾਂ ’ਚ ਮਾਹਿਰ ਹਨ Saint Dr MSG

    • ਇੱਕ ਹੀ ਗਾਣੇ ਨੂੰ ਵੱਖ-ਵੱਖ ਭਾਸ਼ਾਵਾਂ ’ਚ ਗਾਉਣ ਦੀ ਮੁਹਾਰਤ | World Music Day 2025

    World Music Day 2025: ਸਰਸਾ (ਸੱਚ ਕਹੂੰ ਨਿਊਜ਼)। ਰੂਹਾਨੀ ਸੰਤ ਦੇ ਰੂਪ ’ਚ ਕਰੋੜਾਂ ਲੋਕਾਂ ਦਾ ਮਾਰਗਦਰਸ਼ਨ ਕਰਨ ਵਾਲੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਹੁਪੱਖੀ ਵਿਅਕਤੀਤਵ ਦੀਆਂ ਵਿਸ਼ੇਸ਼ਤਾਵਾਂ ’ਚ ਇੱਕ ਵਿਸ਼ੇਸ਼ਤਾ ਉਨ੍ਹਾਂ ਦਾ ਸੰਗੀਤ ’ਚ ਮਾਹਿਰ ਹੋਣਾ ਵੀ ਹੈ। ਦੁਨੀਆ ’ਚ ਸ਼ਾਇਦ ਹੀ ਕੋਈ ਅਜਿਹੀ ਸ਼ਖ਼ਸੀਅਤ ਹੋਵੇ ਜੋ ਲੇਖਨ, ਨਿਰਦੇਸ਼ਨ, ਗਾਇਨ ਆਦਿ ਸਾਰੇ ਕੰਮ ਖੁਦ ਹੀ ਕਰੇ।

    ਪੂਜਨੀਕ ਗੁਰੂ ਜੀ ਦੀ ਅਵਾਜ਼ ਵਿਚ ਉਹ ਰੂਹਾਨੀ ਖਿੱਚ ਹੈ ਕਿ ਬੱਚੇ, ਨੌਜਵਾਨ, ਬਜ਼ੁਰਗ ਸਾਰੇ ਮਸਤੀ ’ਚ ਝੂਮ ਉੱਠਦੇ ਹਨ। ਉਨ੍ਹਾਂ ਦੇ ਅਦਭੁੱਤ ਮਿਊਜ਼ਿਕ ਕੰਸਰਟ ‘ਰੂਹਾਨੀ ਰੂ-ਬ-ਰੂ ਨਾਈਟ’ ਦੇ ਚਰਚੇ ਭਾਰਤ ’ਚ ਹੀ ਨਹੀਂ ਸਗੋਂ ਵਿਦੇਸ਼ਾਂ ’ਚ ਵੀ ਹਨ। ਇਨ੍ਹਾਂ ਮਿਊਜ਼ੀਕਲ ਨਾਈਟਸ ’ਚ ਪੂਜਨੀਕ ਗੁਰੂ ਜੀ ਦੇ ਭਜਨਾਂ ’ਤੇ ਇਕੱਠੇ ਲੱਖਾਂ ਲੋਕ ਜਦੋਂ ਮਸਤੀ ’ਚ ਝੂਮਦੇ ਹਨ ਤਾਂ ਵੱਖਰਾ ਹੀ ਨਜ਼ਾਰਾ ਹੁੰਦਾ ਹੈ। ਇਨ੍ਹਾਂ ਮਿਊਜ਼ਿਕ ਕੰਸਰਟਸ ਜਰੀਏ ਨੌਜਵਾਨ ਨਾ ਸਿਰਫ਼ ਰਾਮ ਨਾਮ ਦੀਆਂ ਧੁਨਾਂ ’ਤੇ ਰਾਤ-ਰਾਤ ਭਰ ਨੱਚਦੇ ਸਗੋਂ ਨਸ਼ੇ, ਮਾਸਾਹਾਰ ਵਰਗੀਆਂ ਬੁਰਾਈਆਂ ਤਿਆਗਣ ਦਾ ਵੀ ਸੰਕਲਪ ਲੈਂਦੇ।

    ਸੰਗੀਤ ਤੋਂ ਨਹੀਂ ਪਰਿਵਾਰਕ ਪਿਛੋਕੜ ਪਰ ਜਾਣਦੇ ਹਨ ਸੰਗੀਤ ਦੀ ਹਰ ਵਿਧਾ

    ਪੂਜਨੀਕ ਗੁਰੂ ਜੀ ਰਾਜਸਥਾਨ ਦੇ ਸ੍ਰੀਗੁਰੂਸਰ ਮੋਡੀਆ ਦੇ ਜਿਮੀਂਦਾਰ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੇ ਪਰਿਵਾਰ ਵਿਚ ਕੋਈ ਵੀ ਸੰਗੀਤ ਜਾਂ ਗਾਉਣ-ਵਜਾਉਣ ਨਾਲ ਸਬੰਧ ਨਹੀਂ ਰੱਖਦਾ ਪਰ ਜਦੋਂ ਪੂਜਨੀਕ ਗੁਰੂ ਜੀ ਸਟੇਜ ’ਤੇ ਲਾਈਵ ਪਰਫਾਰਮ ਕਰਦੇ ਹਨ ਤਾਂ ਵੱਡੇ-ਵੱਡੇ ਕਲਾਕਾਰ ਹੈਰਾਨ ਰਹਿ ਜਾਂਦੇ ਹਨ। ਇੱਕ ਹੀ ਗਾਣੇ ਦੌਰਾਨ ਵੱਖ-ਵੱਖ ਧੁਨਾਂ, ਭਾਸ਼ਾਵਾਂ ਅਤੇ ਅੰਦਾਜ ਦੇਖ ਕੇ ਉਹ ਹੈਰਾਨ ਹੋ ਜਾਂਦੇ ਹਨ ਕੀ ਇਹ ਸੰਭਵ ਹੈ ਕਿ ਇੱਕ ਹੀ ਇਨਸਾਨ ਇਹ ਸਭ ਕਰ ਸਕਦਾ ਹੈ।

    World Music Day 2025

    ਉਹ ਉਦੋਂ ਤਾਂ ਹੋਰ ਵੀ ਜ਼ਿਆਦਾ ਹੈਰਾਨ ਹੋ ਜਾਂਦੇ ਹਨ ਜਦੋਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਗੀਤ ਦੇ ਬੋਲ ਵੀ ਪੂਜਨੀਕ ਗੁਰੂ ਜੀ ਨੇ ਹੀ ਲਿਖੇੇ ਹਨ ਅਤੇ ਧੁਨ ਵੀ ਪੂਜਨੀਕ ਗੁਰੂ ਜੀ ਨੇ ਹੀ ਬਣਾਈ ਹੈ। ਗਾਣੇ ’ਚ ਵੱਖ-ਵੱਖ ਸਾਜ਼ ਵਜਾਉਣ ਵਾਲੇ ਮਿਊਜ਼ੀਸ਼ੀਅਨਾਂ ਨੂੰ ਵੀ ਪੂਜਨੀਕ ਗੁਰੂ ਜੀ ਹੀ ਗਾਇਡ ਕਰਦੇ ਹਨ ਕਿ ਕਦੋਂ ਕਿਹੜਾ ਸਾਜ ਵੱਜੇਗਾ। ਲਾਈਵ ਪਰਫਾਰਮੈਂਸ ਦੌਰਾਨ ਪੂਜਨੀਕ ਗੁਰੂ ਜੀ ਵੱਲੋਂ ਮੂੰਹ ਤੋਂ ਵੱਖ-ਵੱਖ ਸਾਜਾਂ ਦੀਆਂ ਆਵਾਜ਼ਾਂ ਸੁਣ ਕੇ ਵੀ ਹਰ ਕੋਈ ਉਨ੍ਹਾਂ ਦੀ ਪ੍ਰਤਿਭਾ ਦਾ ਕਾਇਲ ਹੋ ਜਾਂਦਾ ਹੈ।

    ਲਗਾਤਾਰ 10-10 ਘੰਟੇ ਲਾਈਵ ਪਰਫਾਰਮੈਂਸ, ਹਰ ਭਾਸ਼ਾ ’ਚ ਇੰਜ ਗਾਉਂਦੇ ਹਨ ਮੰਨੋ ਉਨ੍ਹਾਂ ਦੀ ਮਾਂ-ਬੋਲੀ ਹੋਵੇ

    ਅਕਸਰ ਲਾਈਵ ਪਰਫਾਰਮੈਂਸ ’ਚ ਜ਼ਿਆਦਾਤਰ ਕਲਾਕਾਰ ਰਿਕਾਰਡਿਡ ਗੀਤਾਂ ’ਤੇ ਹੀ ਆਪਣਾ ਪ੍ਰੋਗਰਾਮ ਦਿੰਦੇ ਹਨ ਪਰ ਪੂਜਨੀਕ ਗੁਰੂ ਜੀ ਦਾ ਅੰਦਾਜ਼ ਨਿਰਾਲਾ ਹੈ। ਰਾਤ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਲਾਈਵ ਪ੍ਰੋਗਰਾਮ ਚੱਲਦਾ ਰਹਿੰਦਾ ਹੈ ਅਤੇ ਇਸ ਪੂਰੇ ਪ੍ਰੋਗਰਾਮ ’ਚ ਪੂਜਨੀਕ ਗੁਰੂ ਜੀ ਇਕੱਲੇ ਹੀ ਪਰਫਾਰਮ ਕਰਦੇ ਹਨ। ਸੱਤ ਤੋਂ ਅੱਠ ਗੀਤਾਂ ’ਤੇ ਅਧਾਰਿਤ ਮਿਊਜ਼ੀਕਲ ਨਾਈਟ ’ਚ ਹਿੰਦੀ, ਪੰਜਾਬੀ, ਹਰਿਆਣਵੀ, ਅੰਗਰੇਜ਼ੀ ਤੋਂ ਇਲਾਵਾ ਮਰਾਠੀ ਅਤੇ ਹੋਰ ਭਾਸ਼ਾਵਾਂ ਸ਼ਾਮਲ ਹੁੰਦੀਆਂ ਹਨ।

    ਹਰ ਭਾਸ਼ਾ ’ਚ ਲਾਈਵ ਪਰਫਾਰਮੈਂਸ ਦੌਰਾਨ ਇੰਜ ਲੱਗਦਾ ਹੈ ਕਿ ਇਹ ਭਾਸ਼ਾ ਤਾਂ ਮੰਨੋ ਪੂਜਨੀਕ ਗੁਰੂ ਜੀ ਦੀ ਮਾਂ-ਬੋਲੀ ਹੈ। ਭਜਨ ‘ਦੁੱਧੁੂ ਮਿਲਕ ਜਿਹਾ ਤੂੰ’ ਵਿੱਚ ਜਦੋਂ ਪੂਜਨੀਕ ਗੁਰੂ ਜੀ ਨੇ ਛੋਟੇ ਬੱਚੇ ਦੀ ਅਵਾਜ਼ ’ਚ ਲਾਈਵ ਪਰਫਾਰਮੈਂਸ ਦਿੱਤੀ ਤਾਂ ਹਰ ਕੋਈ ਹੈਰਾਨ ਹੋ ਗਿਆ ਕਿ ਇਹ ਬੱਚਾ ਕੌਣ ਗਾ ਰਿਹਾ ਹੈ। ਬਾਅਦ ’ਚ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਤਾਂ ਪੂਜਨੀਕ ਗੁਰੂ ਜੀ ਦਾ ਅੰਦਾਜ਼ ਹੈ।

    ਗੀਤਾਂ ਜ਼ਰੀਏ ਨੌਜਵਾਨਾਂ ਨੂੰ ਰਾਮ-ਨਾਮ ਨਾਲ ਜੋੜਿਆ

    ਰੂਹਾਨੀ ਰੂ-ਬ-ਰੂ ਨਾਈਟਸ ’ਚ ਲੱਖਾਂ ਦਰਸ਼ਕਾਂ ’ਚ ਵੱਡੀ ਗਿਣਤੀ ਨੌਜਵਾਨਾਂ ਦੀ ਹੁੰਦੀ ਹੈ। ਪੂਜਨੀਕ ਗੁਰੂ ਜੀ ਦੇ ਅੰਦਾਜ਼ ਅਤੇ ਗਾਣਿਆਂ ਨੂੰ ਸੁਣਨ ਲਈ ਨੌਜਵਾਨਾਂ ਦੀ ਭੀੜ ਖਿੱਚੀ ਤੁਰੀ ਆਉਂਦੀ ਹੈ। ਪੂਜਨੀਕ ਗੁਰੂ ਜੀ ਵੱਲੋਂ ਸਰਸਾ ਤੋਂ ਇਲਾਵਾ ਦਿੱਲੀ, ਗੁਰੂਗ੍ਰਾਮ ਅਤੇ ਵੱਖ-ਵੱਖ ਥਾਵਾਂ ’ਤੇ ਕੀਤੀਆਂ ਗਈਆਂ ਮਿਊਜ਼ੀਕਲ ਨਾਈਟਸ ਨੂੰ ਲੈ ਕੇ ਨੌਜਵਾਨਾਂ ’ਚ ਵੱਖਰਾ ਹੀ ਉਤਸ਼ਾਹ ਹੁੰਦਾ।

    ਆਧੁਨਿਕਤਾ ਅਤੇ ਪੁਰਾਤਨ ਸੰਗੀਤ ਦਾ ਅਨੋਖਾ ਮੇਲ

    ਪੂਜਨੀਕ ਗੁਰੂ ਜੀ ਦੇ ਗੀਤ-ਸੰਗੀਤ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਕਿ ਇਨ੍ਹਾਂ ’ਚ ਆਧੁਨਿਕਤਾ ਦਾ ਪੁਟ ਹੈ ਤਾਂ ਪੁਰਾਤਨ ਸ਼ੈਲੀ ਵੀ ਹੈ। ਪੰਜਾਬੀ ਦੇ ਗੀਤ ਟੱਪੇ, ਠੇਠ ਹਰਿਆਣਵੀ ਸ਼ਬਦਾਵਲੀ ਦੇ ਨਾਲ-ਨਾਲ ਵੈਸਟਰਨ ਮਿਊਜ਼ਿਕ ਦੀ ਸ਼ੈਲੀ ਦਾ ਅਨੋਖਾ ਮਿਸ਼ਰਣ ਕਮਾਲ ਦਾ ਹੈ। ਪੂਜਨੀਕ ਗੁਰੂ ਜੀ ਰੈਪ, ਜੈਜ, ਹਿਪਹਾਪ ਨੂੰ ਵੀ ਉਸੇ ਅੰਦਾਜ਼ ’ਚ ਗਾਉਂਦੇ ਹਨ ਜਿਵੇਂ ਉਹ ਹਰਿਆਣਵੀ ਜਾਂ ਪੰਜਾਬੀ ’ਚ ਗਾਉਂਦੇ ਹਨ। ਪੂਜਨੀਕ ਗੁਰੂ ਜੀ ਵੱਲੋਂ ਗਾਈਆਂ ਗਈਆਂ ਕੱਵਾਲੀਆਂ ਵਿੱਚ ਵੱਖਰਾ ਹੀ ਅੰਦਾਜ਼ ਨਜ਼ਰ ਆਉਂਦਾ ਹੈ।

    ਗੀਤਾਂ ’ਚ ਬੁਰਾਈਆਂ ਛੱਡ ਅਧਿਆਤਮ ਦੇ ਰਸਤੇ ’ਤੇ ਚੱਲਣ ਦਾ ਸੱਦਾ

    ਪੂਜਨੀਕ ਗੁਰੂ ਜੀ ਦੇ ਗੀਤ-ਸੰਗੀਤ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਹ ਸਭ ਰੂਹਾਨੀਅਤ ਨਾਲ ਜੋੜਨ ਵਾਲੇ ਹਨ। ਨਸ਼ਿਆਂ, ਮਾਸਾਹਾਰ, ਅਨੈਤਿਕਤਾ ਵਰਗੀਆਂ ਬੁਰਾਈਆਂ ’ਚ ਫਸੇ ਨੌਜਵਾਨਾਂ ਨੂੰ ਅਧਿਆਤਮ ਨਾਲ ਜੋੜਨ ਲਈ ਪੂਜਨੀਕ ਗੁਰੂ ਜੀ ਨੇ ‘ਰੂਹਾਨੀ ਰੂ-ਬ-ਰੂ ਨਾਈਟਸ’ ਦਾ ਅਨੋਖਾ ਰਸਤਾ ਕੱਢਿਆ, ਜਿਸ ਨੂੰ ਪੂਜਨੀਕ ਗੁਰੂ ਜੀ ਨੇ ‘ਸ਼ੂਗਰ ਕੋਟਿਡ ਕੂਨੀਨ’ ਕਿਹਾ ਹੈ। ਭਾਵ ਹੈ ਤਾਂ ਇਹ ਆਧੁਨਿਕ ਗੀਤ-ਸੰਗੀਤ ਪਰ ਇਸ ਦਾ ਰਸਤਾ ਦੁਨਿਆਵੀ ਨਾ ਹੋ ਕੇ ਰੂਹਾਨੀਅਤ ਦਾ ਹੈ। ‘ਜਾਗੋ ਦੁਨੀਆ ਦੇ ਲੋਕੋ…’ ਗੀਤ ਜ਼ਰੀਏ ਪੂਜਨੀਕ ਗੁਰੂ ਜੀ ਨੇ ਨਸ਼ਾ ਛੱਡਣ ਦਾ ਸੁਨੇਹਾ ਦਿੱਤਾ ਹੈ ‘ਯੂ ਆਰ ਮਾਈ ਲਵ ਚਾਰਜ਼ਰ’ ਰੂਹਾਨੀਅਤ ਦੇ ਰੰਗ ਨਾਲ ਰੰਗਿਆ ਹੈ।

    ਪੂਜਨੀਕ ਗੁਰੂ ਜੀ ਦੇ ਐਲਬਮਸ ਵੀ ਖੂਬ ਪਸੰਦ ਕੀਤੇ ਗਏ

    ਪੂਜਨੀਕ ਗੁਰੂ ਜੀ ਵੱਲੋਂ ਗਾਏ ਗਏ ਭਜਨਾਂ ਅਤੇ ਗੀਤ-ਸੰਗੀਤ ’ਤੇ ਅਧਾਰਿਤ ਐਲਬਮਸ ਵੀ ਖੂਬ ਪਸੰਦ ਕੀਤੇ ਗਏ ਹਨ। ਸੋਸ਼ਲ ਮੀਡੀਆ ’ਤੇ ਇਨ੍ਹਾਂ ਗੀਤਾਂ ਦੀ ਗੂੰਜ ਵਿਦੇਸ਼ਾਂ ’ਚ ਵੀ ਸੁਣਾਈ ਦਿੱਤੀ ਹੈ ਅਤੇ ਇਨ੍ਹਾਂ ਨੂੰ ਕਰੋੜਾਂ ਲੋਕਾਂ ਨੇ ਸੁਣਿਆ ਹੈ। ਲਵ ਚਾਰਜ਼ਰ, ਹਾਈਵੇ, ਬ੍ਰਹਮ ਮਹੂਰਤ ਆਦਿ ਖੂਬ ਪਸੰਦ ਕੀਤੇ ਗਏ ਹਨ। ਪੂਜਨੀਕ ਗੁਰੂ ਜੀ ਵੱਲੋਂ ਅਭਿਨੀਤ ਅਤੇ ਨਿਰਦੇਸ਼ਿਤ ਅੱੈਮਐੱਸਜੀ ਸੀਰੀਜ਼ ਦੀਆਂ ਫਿਲਮਾਂ ’ਚ ਵੀ ਪੂਜਨੀਕ ਗੁਰੂ ਜੀ ਵੱਲੋਂ ਬਣਾਏ ਗਏ ਗਾਣੇ ਹਨ ਜਿਨ੍ਹਾਂ ਨੂੰ ਵਾਲੀਵੁੱਡ ’ਚ ਵੀ ਸਲਾਹਿਆ ਗਿਆ ਹੈ।

    ਆਈਐੱਫਪੀਆਈ ਇੰਡੀਆ ਨੇ ਪੂਜਨੀਕ ਗੁਰੂ ਜੀ ਨੂੰ ਦਿੱਤੀਆਂ ਚਾਰ ਗੋਲਡ ਪਲੇਟਿਡ ਤਖ਼ਤੀਆਂ

    ਇੰਟਰਨੈਸ਼ਨਲ ਫੈਡਰੇਸ਼ਨ ਆਫ਼ ਫੋਨੋਗ੍ਰਾਫਿਕ ਇੰਡਸਟ੍ਰੀ, ਜੋ ਰਿਕਾਰਡਿੰਗ ਉਦਯੋਗ ਦੀ ਆਤਮਾ ਹੈ, 1300 ਤੋਂ ਜ਼ਿਆਦਾ ਰਿਕਾਰਡਿੰਗ ਕੰਪਨੀਆਂ ਦੀ ਨੁਮਾਇੰਦਗੀ ਕਰਦੀ ਹੈ। ਆਈਐੱਫਪੀਆਈ ਇੰਡੀਆ ਦੇ ਜਨਰਲ ਸਕੱਤਰ ਡਿਸੂਜ਼ਾ ਨੇ ਪੂਜਨੀਕ ਗੁਰੂ ਜੀ ਨੂੰ ਉਨ੍ਹਾਂ ਦੀਆਂ ਉੱਚ ਸੰਗੀਤਕ ਪੇਸ਼ਕਾਰੀਆਂ ਲਈ ਚਾਰ ਪਲੈਟੀਨਮ ਤਖਤੀਆਂ ਭੇਂਟ ਕੀਤੀਆਂ ਹਨ, ਜਿਨ੍ਹਾਂ ਵਿੱਚ ਸਰਵਸ੍ਰੇਸ਼ਠ ਗਾਇਨ, ਸਰਵਸ੍ਰੇਸ਼ਠ ਗੀਤ, ਸਰਵਸ੍ਰੇਸ਼ਠ ਰਚਨਾ ਅਤੇ ਸਰਵਸ੍ਰੇਸ਼ਠ ਸੰਗੀਤ ਨਿਰਦੇਸ਼ਨ ਸ਼ਾਮਲ ਹੈ।

    ਇਸ ਮੌਕੇ ’ਤੇ ਸੋਨੀ ਮਿਊਜ਼ਿਕ ਕੰਪਨੀ ਨੇ ਵੀ ਵਿਸ਼ਵ ਨੂੰ ਸ਼ਾਨਦਾਰ ਸੰਗੀਤ ਦੇਣ ਲਈ ਪੂਜਨੀਕ ਗੁਰੂ ਜੀ ਦੇ ਮਹਾਨ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ, ਜਿਸ ਦੇ ਨਤੀਜੇ ਵਜੋਂ ਸੋਨੀ ਕੰਪਨੀ ਨੂੰ ਇੰਟਰਨੈਸ਼ਨਲ ਫੈਡਰੇਸ਼ਨ ਆਫ਼ ਫੋਨੋਗ੍ਰਾਫਿਕ ਇੰਡਸਟ੍ਰੀ ਵੱਲੋਂ ਸਨਮਾਨ ਪ੍ਰਾਪਤ ਹੋਇਆ। ਸੋਨੀ ਡੀਏਡੀਸੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਰਜਤ ਕੱਕੜ ਨੇ ਵੀ ਐੱਮਐੱਸਜੀ-ਦ-ਮੈਸੇਂਜ਼ਰ 1 ਦੀ ਸਫਲਤਾ ਲਈ ਗਲੋਬਲ ਲਾਇਸੈਂਸ ਬਿਜ਼ਨਸ ਦੇ ਪ੍ਰਮੁੱਖ ਵੱਲੋ ਪੂਜਨੀਕ ਗੁਰੂ ਜੀ ਨੂੰ ਇੱਕ ਤਖ਼ਤੀ ਨਾਲ ਸਨਮਾਨਿਤ ਕੀਤਾ, ਕਿਉਂਕਿ ਇਸ ਫਿਲਮ ਦੀ ਸੀਡੀ ਅਤੇ ਡੀਵੀਡੀ ਦੀ ਵਿੱਕਰੀ 10 ਲੱਖ ਤੋਂ ਜ਼ਿਆਦਾ ਹੋ ਗਈ ਹੈ।

    Read Also : ਜਨਮਦਿਨ ਦੀ ਖੁਸ਼ੀ ਬੇਜੁਬਾਨ ਪੰਛੀਆਂ ਨਾਲ ਕੀਤੀ ਸਾਂਝੀ