6 ਸੋਨ ਤਮਗਿਆ ਸਮੇਤ 13 ਤਮਗਿਆਂ ਨਾਲ ਟੀਮ ਪਹਿਲੇ ਸਥਾਨ ਂਤੇ
ਨਵੀਂ ਦਿੱਲੀ, 15 ਸਤੰਬਰ
ਭਾਰਤ ਦੀਆਂ ਜੂਨੀਅਰ ਮੁੱਕੇਬਜ਼ਾਂ ਨੇ ਪੋਲੈਂਡ ਦੇ ਗਲੀਵਾਈਸ ‘ਚ ਹੋਈ 13ਵੀਂ ਅੰਤਰਰਾਸ਼ਟਰੀ ਸਿਲੇਸਿਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 6 ਸੋਨ, 6 ਚਾਂਦੀ ਅਤੇ 1 ਕਾਂਸੀ ਤਮਗੇ ਸਮੇਤ ਕੁੱਲ 13 ਤਮਗੇ ਜਿੱਤੇ ਇਸ ਟੂਰਨਾਮੈਂਟ ‘ਚ ਕੁੱਲ 17 ਦੇਸ਼ਾਂ ਦੀਆਂ ਮੁੱਕੇਬਾਜ਼ਾਂ ਨੇ ਹਿੱਸਾ ਲਿਆ ਭਾਰਤੀ ਮੁੱਕੇਬਾਜ਼ਾਂ ਨੇ ਸਭ ਤੋਂ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਕੁੱਲ 12 ਵਰਗਾਂ ਦੇ ਫਾਈਨਲ ‘ਚ ਜਗ੍ਹਾ ਬਣਾਈ ਅਤੇ ਇਹਨਾਂ ਵਿੱਚ ਛੇ ਸੋਨ ਤਮਗੇ ਹਾਸਲ ਕੀਤੇ
ਸੋਨ ਤਮਗਾ ਜਿੱਤਣ ਵਾਲਿਆਂ ‘ਚ ਭਾਰਤੀ, ਤਿੰਗਮਿਲਾ, ਸੰਦੀਪ ਕੌਰ, ਨੇਹਾ, ਅਰਸ਼ੀ ਅਤੇ ਕੋਮਲ ਸ਼ਾਮਲ ਹਨ ਜਦੋਂਕਿ ਅਮਿਸ਼ਾ, ਸਾਨਿਆ ਨੇਗੀ, ਆਸ਼ਰੇਆ, ਰਾਜ ਸਾਹਿਬਾ ਅਤੇ ਲਿਪਾਕਸ਼ੀ ਨੇ ਚਾਂਦੀ ਤਮਗੇ ਜਿੱਤੇ ਭਾਰਤ ਲਈ ਇੱਕੋ ਇੱਕ ਕਾਂਸੀ ਤਮਗਾ ਨੇਹਾ ਨੇ ਜਿੱਤਿਆ ਜੋ ਸੈਮੀਫਾਈਨਲ ‘ਚ ਹਾਰੀ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲੰਮੇ ਸਮੇਂ ਤੋਂ ਇਸ ਚੈਂਪੀਅਨਸ਼ਿਪ ‘ਚ ਅੱਵਲ ਰਹਿੰਦੇ ਮੇਜ਼ਬਾਨ ਪੋਲੈਂਡ ਨੂੰ ਪਛਾੜਨ ‘ਚ ਕਾਮਯਾਬੀ ਹਾਸਲ ਕੀਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।