10 ਟੀਮਾਂ ਕ੍ਰਿਕਟ ਦਾ ਸਿਰਤਾਜ ਬਣਨ ਲਈ ਕਰਨਗੀਆਂ ਜੱਦੋ-ਜਹਿਦ
ਲੰਦਨ | ਆਈਸੀਸੀ ਵਿਸ਼ਵ ਕੱਪ ਦਾ 12ਵਾਂ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ 10 ਟੀਮਾਂ ਕ੍ਰਿਕਟ ਦਾ ਸਿਰਤਾਜ ਬਣਨ ਲਈ ਜੱਦੋ-ਜਹਿਦ ਕਰਨਗੀਆਂ 46 ਦਿਨਾਂ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ‘ਚ ਕੁੱਲ 48 ਮੈਚ ਖੇਡੇ ਜਾਣਗੇ ਟੂਰਨਾਮੈਂਟ ਦਾ ਉਦਘਾਟਨ ਮੈਚ ਮੇਜ਼ਬਾਨ ਇੰਗਲੈਂਡ ਤੇ ਦੱਖਣੀ ਅਫ਼ਰੀਕਾ ਦਰਮਿਆਨ ਖੇਡਿਆ ਜਾਵੇਗਾ ਇਸ ਸੈਸ਼ਨ ‘ਚ ਟੂਰਨਾਮੈਂਟ ਦੇ ਫਾਰਮੇਂਟ ‘ਚ ਬਦਲਾਅ ਕੀਤਾ ਗਿਆ ਹੈ ਤੇ ਇਸ ਵਾਰ ਟੀਮਾਂ ਨੂੰ ਸਮੂਹਾਂ ‘ਚ ਵੰਡਿਆ ਨਹੀਂ ਗਿਆ ਇਸ ਵਾਰ ਹਰ ਟੀਮ ਨੂੰ ਹਰ ਟੀਮ ਨਾਲ ਮੈਚ ਖੇਡਣੇ ਪੈਣਗੇ ਤੇ ਸੈਮੀਫਾਈਨਲ ‘ਚ ਉਹ ਟੀਮਾਂ ਪਹੁੰਚਣਗੀਆਂ ਜੋ ਲੀਗ ਗੇੜ ਦੇ ਅੰਤ ਤੋਂ ਬਾਅਦ ਅੰਕ ਸੂਚੀ ‘ਚ ਚੋਟੀ-4 ‘ਚ ਹੋਣਗੀਆਂ
ਇੱਕ ਟੀਮ ਕੁੱਲ 9 ਮੈਚ ਖੇਡੇਗੀ ਬਦਲੇ ਹੋਏ ਫਾਰਮੇਟ ਦੌਰਾਨ ਇਹ ਟੂਰਨਾਮੈਂਟ ਥੋੜ੍ਹਾ ਲੰਮਾ ਜ਼ਰੂਰ ਹੋ ਸਕਦਾ ਹੈ ਪਰ ਰੋਮਾਂਚ ਦੀ ਕਮੀ ਸ਼ਾਇਦ ਹੀ ਇਸ ਸੈਸ਼ਨ ‘ਚ ਨਾ ਸਿਰਫ਼ ਫਾਰਮੇਟ ‘ਚ ਬਦਲਾਅ ਕੀਤਾ ਗਿਆ ਹੈ ਜਦੋਂਕਿ ਟੀਮਾਂ ਦੀ ਗਿਣਤੀ ‘ਚ ਵੀ ਕਮੀ ਕੀਤੀ ਗਈ ਹੈ 2015 ਤੇ 2011 ਵਿਸ਼ਵ ਕੱਪ ‘ਚ ਕੁੱਲ 14 ਟੀਮਾਂ ਨੇ ਹਿੱਸਾ ਲਿਆ ਸੀ ਅਜਿਹਾ ਹਾਲਾਂਕਿ ਪਹਿਲੀ ਵਾਰ ਨਹੀਂ ਹੈ ਕਿ ਇਸ ਤਰ੍ਹਾਂ ਦੇ
ਫਾਰਮੇਂਟ ‘ਚ ਪਹਿਲੀ ਵਾਰ ਵਿਸ਼ਵ ਕੱਪ ਖੇਡਿਆ ਜਾ ਰਿਹਾ ਹੋਵੇ ਇਸ ਤੋਂ ਪਹਿਲਾਂ 1992 ‘ਚ ਵੀ ਇਸ ਫਾਰਮੇਂਟ ‘ਚ ਵਿਸ਼ਵ ਕੱਪ ਖੇਡਿਆ ਗਿਆ ਸੀ ਤੇ ਉਦੋਂ 9 ਟੀਮਾਂ ਨੇ ਹਿੱਸਾ ਲਿਆ ਸੀ ਟੂਰਨਾਮੈਂਟ ਦਾ ਫਾਈਨਲ 14 ਜੁਲਾਈ ਨੂੰ ਕ੍ਰਿਕਟ ਦਾ ਮੱਕਾ ਕਹੇ ਜਾਣ ਵਾਲੇ ਲਾਡਰਸ ‘ਚ ਖੇਡਿਆ ਜਾਵੇਗਾ ਭਾਰਤੀ ਸਮੇਂ ਅਨੁਸਾਰ ਮੈਂ ਦੁਪਹਿਰ ਤਿੰਨ ਵਜੇ ਸ਼ੁਰੂ ਹੋਣਗੇ ਜਦੋਂਕਿ ਕੁਝ ਮੈਚ ਸ਼ਾਮ ਛੇ ਵਜੇ ਖੇਡੇ ਜਾਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ