ਵਿਸ਼ਵ ਕੱਪ 2023 : 2nd ਸੈਮੀਫਾਈਨਲ ਅੱਜ, ਕੌਣ ਪੱਕੀ ਕਰੇਗਾ Final ਦੀ ਟਿੱਕਟ, ਜਾਣੋ ਟੀਮਾਂ ਦੀ ਪਲੇਇੰਗ-11

AUS Vs SA Semifinal

ਕਲਕੱਤਾ ਦੇ ਈਡਨ ਗਾਰਡਨ ’ਚ ਹੋਵੇਗਾ ਮੁਕਾਬਲਾ | AUS Vs SA Semifinal

  • ਈਡਨ ਗਾਰਡਨਸ ਦੇ ਅੰਕੜੇ ਬੱਲੇਬਾਜ਼ਾਂ ਦੇ ਪੱਖ ’ਚ | AUS Vs SA Semifinal

ਕਲਕੱਤਾ (ਏਜੰਸੀ)। ਆਈਸੀਸੀ ਵਿਸ਼ਵ ਕੱਪ 2023 ਦਾ ਦੂਜਾ ਸੈਮੀਫਾਈਨਲ ਅੱਜ ਪੰਜ ਵਾਰ ਦੀ ਵਿਸ਼ਵ ਕੱਪ ਚੈਂਪੀਅਨ ਅਸਟਰੇਲੀਆ ਅਤੇ ਦੱਖਣੀ ਅਫਰੀਕਾ ਵਿਚਕਾਰ ਕਲਕੱਤਾ ਦੇ ਈਡਨ ਗਾਰਡਨਸ ਮੈਦਾਨ ’ਤੇ ਖੇਡਿਆ ਜਾਵੇਗਾ। ਇਹ ਮੈਚ ਅੱਜ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਟਾਸ ਦੁਪਹਿਰ 1:30 ਵਜੇ ਹੋਵੇਗਾ। ਦੱਖਣੀ ਅਫਰੀਕਾ ਨੂੰ ਪਹਿਲੀ ਵਾਰ ਫਾਈਨਲ ਦੀ ਤਲਾਸ਼ ਹੈ। ਦੱਖਣੀ ਅਫਰੀਕਾ ਅੱਜ ਤੱਕ ਫਾਈਨਲ ’ਚ ਨਹੀਂ ਪਹੁੰਚ ਸਕਿਆ ਹੈ। ਦੱਸ ਦੇਈਏ ਕਿ ਆਈਸੀਸੀ ਵਿਸ਼ਵ ਕੱਪ 2023 ਦਾ ਪਹਿਲਾ ਸੈਮੀਫਾਈਨਲ ਕੱਲ੍ਹ ਭਾਰਤ ਅਤੇ ਨਿਊਜੀਲੈਂਡ ਵਿਚਕਾਰ ਖੇਡਿਆ ਗਿਆ ਸੀ। (AUS Vs SA Semifinal)

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਬਾਰੇ ਹੋਈ ਭਵਿੱਖਬਾਣੀ, ਕਿਵੇਂ ਰਹੇਗਾ ਮੌਸਮ…

ਜਿਸ ਵਿੱਚ ਭਾਰਤੀ ਟੀਮ ਨੇ ਨਿਊਜੀਲੈਂਡ ਨੂੰ 70 ਦੌੜਾਂ ਨਾਲ ਹਰਾ ਕੇ ਤੀਜੀ ਵਾਰ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਜੇਕਰ ਕਲਕੱਤਾ ਦੇ ਮੈਦਾਨ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਲੇ ਵਿਸ਼ਵ ਕੱਪ ’ਚ ਇਸ ਮੈਦਾਨ ’ਤੇ ਗੇਂਦਬਾਜ਼ਾਂ ਦਾ ਦਬਾਅ ਰਿਹਾ ਹੈ। ਇੱਥੇ ਤੇਜ਼ ਗੇਂਦਬਾਜ਼ ਅਤੇ ਸਪਿਨ ਦੋਵਾਂ ਨੂੰ ਹੀ ਮੱਦਦ ਮਿਲਦੀ ਹੈ। ਦੂਜੀ ਪਾਰੀ ’ਚ ਤਾਂ ਗੇਂਦਬਾਜ਼ ਹੋਰ ਵੀ ਹਮਲਾਵਰ ਹੋ ਜਾਂਦੇ ਹਨ। ਇਸ ਵਾਲੇ ਵਿਸ਼ਵ ਕੱਪ ’ਚ ਈਡਨ ਗਾਰਡਨ ਦੇ ਮੈਦਾਨ ’ਤੇ ਚਾਰ ਮੁਕਾਬਲੇ ਖੇਡੇ ਗਏ ਹਨ ਜਿਸ ਵਿੱਚ ਤਿੰਨ ਮੈਚਾਂ ’ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਜਿੱਤ ਹਾਸਲ ਹੋਈ ਹੈ। ਇੱੱਥੇ ਟਾਸ ਜਿੱਤਣ ਵਾਲਾ ਕਪਤਾਨ ਪਹਿਲਾਂ ਬੱਲੇਬਾਜ਼ੀ ਕਰ ਸਕਦਾ ਹੈ। ਦੋਵਾਂ ਟੀਮਾਂ ਨੂੰ ਇਸ ਵਿਸ਼ਵ ਕੱਪ ’ਚ 7-7 ਜਿੱਤ ਹਾਸਲ ਹੋਈ ਹੈ, ਪਰ ਜਦੋਂ ਗੱਲ ਸੈਮੀਫਾਈਨਲ ਦੀ ਆਊਂਦੀ ਹੈ ਤਾਂ ਇਸ ਵਿੱਚ ਅਸਟਰੇਲੀਆ ਦਾ ਪੱਲਾ ਭਾਰੀ ਦੱਸਿਆ ਜਾ ਰਿਹਾ ਹੈ।

ਅੱਜ ਕਿਵੇਂ ਹੋਵੇਗਾ ਪਿੱਚ ਦਾ ਮਿਜ਼ਾਜ | AUS Vs SA Semifinal

ਅਸਟਰੇਲੀਆ ਅਤੇ ਦੱਖਣੀ ਅਫਰੀਕਾ ਦਾ ਸੈਮੀਫਾਈਨਲ ਮੈਚ ਅੱਜ ਈਡਨ ਗਾਰਡਨ ਦੀ ਕਾਲੀ ਮਿੱਟੀ ਨਾਲ ਬਣੀ ਪਿੱਚ ’ਤੇ ਖੇਡਿਆ ਜਾਵੇਗਾ। ਕਾਲੀ ਮਿੱਟੀ ਦੀਆਂ ਪਿੱੱਚਾਂ ਆਮ ਤੌਰ ’ਤੇ ਹੌਲੀ ਹੁੰਦੀਆਂ ਹਨ ਅਤੇ ਸਪਿਨਰਾਂ ਨੂੰ ਵਧੇਰੇ ਮੱਦਦ ਪ੍ਰਦਾਨ ਕਰਦੀਆਂ ਹਨ। ਅਜਿਹੇ ’ਚ ਅੱਜ ਦੇ ਮੈਚ ’ਚ ਸਪਿਨ ਗੇਂਦਬਾਜਾਂ ਨੂੰ ਚੰਗਾ ਮੋੜ ਮਿਲਣ ਦੀ ਉਮੀਦ ਹੈ। ਹਾਲਾਂਕਿ ਇਸ ਪਿੱਚ ’ਤੇ ਤੇਜ ਗੇਂਦਬਾਜਾਂ ਲਈ ਚੰਗਾ ਉਛਾਲ ਹੋਵੇਗਾ। ਭਾਵ ਅੱਜ ਵੀ ਗੇਂਦਬਾਜ ਮੈਚ ’ਤੇ ਹਾਵੀ ਹੋਣ ਵਾਲੇ ਹਨ। ਰਾਤ ਨੂੰ ਦੂਜੀ ਪਾਰੀ ਦੌਰਾਨ ਪਾਵਰਪਲੇ ’ਚ ਤੇਜ਼ ਗੇਂਦਬਾਜ ਨਵੀਂ ਗੇਂਦ ਨਾਲ ਜ਼ਿਆਦਾ ਹਮਲਾਵਰ ਸਾਬਤ ਹੋ ਸਕਦੇ ਹਨ। (AUS Vs SA Semifinal)

ਕਿਵੇਂ ਰਿਹਾ ਈਡਨ ਗਾਰਡਨ ਮੈਦਾਨ ਦਾ ਰਿਕਾਰਡ | AUS Vs SA Semifinal

ਕਲਕੱਤਾ ਦੇ ਈਡਨ ਗਾਰਡਨ ਮੈਦਾਨ ’ਚ ਹੁਣ ਤੱਕ 35 ਇੱਕਰੋਜ਼ਾ ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ’ਚ 13 ਵਾਰ ਦੌੜਾਂ ਦਾ ਪਿੱਛਾ ਕਰਨ ਵਾਲੀ ਟੀਮ ਨੂੰ ਸਫਲਤਾ ਮਿਲੀ। 20 ਵਾਰ ਪਹਿਲਾਂ ਬੱਲੇਬਾਜੀ ਕਰਨ ਵਾਲੀ ਟੀਮ ਜੇਤੂ ਰਹੀ ਹੈ। ਦੋ ਮੈਚ ਨਿਰਣਾਇਕ ਰਹੇ। ਇਨ੍ਹਾਂ 35 ਮੈਚਾਂ ’ਚ 11 ਪਾਰੀਆਂ ’ਚ 300+ ਦਾ ਸਕੋਰ ਬਣਿਆ ਹੈ। ਇਸ ਦੇ ਨਾਲ ਹੀ 14 ਵਾਰ ਅਜਿਹਾ ਹੋਇਆ ਹੈ ਕਿ ਟੀਮਾਂ 200 ਦੇ ਅੰਕੜੇ ਨੂੰ ਵੀ ਨਹੀਂ ਛੂਹ ਸਕੀਆਂ। (AUS Vs SA Semifinal)