ਫੀਫਾ ਵਿਸ਼ਵ ਕੱਪ : ਅੰਦਾਜ਼ਿਆਂ ਦਾ ਦੌਰ ਜਾਰੀ, ਐਂਗਰੀ ਯੰਗਮੈਨ ਅਮਿਤਾਭ ਬਣੇ ਜੋਤਸ਼ੀ

ਏਜੰਸੀ, (ਨਵੀਂ ਦਿੱਲੀ)। 80 ਦੇ ਦਹਾਕੇ ਂਚ ਭਾਰਤੀ ਫਿਲਮ ਜਗਤ ਂਚ ਐਂਗਰੀ ਯੰਗਮੈਨ ਦੇ ਤੌਰ ਂਤੇ ਪਛਾਣ ਬਣਾ ਚੁੱਕੇ ਮਹਾਂਨਾਇਕ ਅਮਿਤਾਭ ਬੱਚਨ ਵੱਖ ਵੱਖ ਖੇਡਾਂ ਦੇ ਸ਼ੌਕੀਨ ਹਨ ਅਤੇ ਅਜੇ ਦੁਨੀਆਂ ਦੇ ਬਾਕੀ ਪ੍ਰਸ਼ੰਸਕਾਂ ਦੀ ਤਰ੍ਹਾਂ ਉਹਨਾਂ ‘ਤੇ ਵੀ ਫੀਫਾ ਵਿਸ਼ਵ ਕੱਪ ਦਾ ਖ਼ੁਮਾਰ ਚੜਿਆ ਹੋਇਆ ਹੈ ਜਿਸ ਲਈ ਉਹ ਬਕਾਇਦਾ ਜੋਤਸ਼ੀ ਦੀ ਭੂਮਿਕਾ ਨਿਭਾ ਰਹੇ ਹਨ ਅਮਿਤਾਭ ਨੇ ਆਪਣੇ ਟਵਿੱਅਰ ਅਕਾਉਂਟ ‘ਤੇ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਦੀਆਂ ਤਾਰੀਖ਼ਾਂ ਅਤੇ ਇਸ ‘ਚ ਪਹੁੰਚਣ ਵਾਲੀਆ ਟੀਮਾਂ ਲਈ ਛੇ ਅਤੇ ਸੱਤ ਦਾ ਬਿਹਤਰੀਨ ਤਾਲਮੇਲ ਪੇਸ਼ ਕੀਤਾ ਹੈ ਜਿਸ ਤੋਂ ਬਾਅਦ ਕਹਿਣਾ ਗਲਤ ਨਹੀਂ ਹੋਵੇਗਾ ਕਿ ਟੂਰਨਾਮੈਂਟ ਲਈ ਰੋਜ਼ਾਨਾ ਹੋ ਰਹੀਆਂ ਭਵਿੱਖਬਾਣੀਆਂ ਦੀ ਸੂਚੀ ‘ਚ ਹੁਣ ਬਾਲੀਵੁੱਡ ਅਭਿਨੇਤਾ ਦਾ ਨਾਂਅ ਜੋੜਿਆ ਜਾ ਸਕਦਾ ਹੈ। (FIFA World Cup)

ਬਿਗ ਬੀ ਦੇ ਨਾਂਅ ਨਾਲ ਮਸ਼ਹੂਰ ਅਮਿਤਾਭ ਨੇ ਜੋ ਤੱਥ ਪੇਸ਼ ਕੀਤੇ ਹਨ ਉਸ ਵਿੱਚ ਲਿਖਿਆ ਹੈ ਕਿ ਕੁਆਰਟਰ ਫਾਈਨਲ ‘ਚ ਪਹੁੰਚਣ ਵਾਲੀ ਹਰ ਟੀਮ ਉਹ ਹੈ ਜਿਸ ਦੇ ਅੰਗਰੇਜ਼ੀ ਅੱਖਰ ਦੇ ਨਾਂਅ ਦੇ ਅੱਖਰ ਛੇ ਜਾਂ ਸੱਤ ਬਣਦੇ ਹਨ ਅੰਗਰੇਜ਼ੀ ‘ਚ ਫਰਾਂਸ ਲਿਖਣ ‘ਤੇ ਛੇ ਅੱਖਰ ਬਣਦੇ ਹਨ ਤਾਂ ਉਰੂਗੁਵੇ ਦੇ ਸੱਤ ਅਜਿਹੇ ‘ਚ ਬ੍ਰਾਜ਼ੀਲ ਦੇ ਛੇ ਅੱਖਰ, ਬੈਲਜ਼ੀਅਮ ਦੇ ਸੱਤ, ਸਵੀਡਨ ਦੇ ਛੇ, ਇੰਗਲੈਂਡ ਦੇ ਸੱਤ, ਰੂਸ ਦੇ ਛੇ ਅਤੇ ਕ੍ਰੋਏਸ਼ੀਆ ਦੇ ਸੱਤ ਅੱਖਰ ਬਣਦੇ ਹਨ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਅਮਿਤਾਭ ਨੇ ਕਿਸੇ ਖੇਡ ਨੂੰ ਲੈ ਕੇ ਐਨਾ ਉਤਸ਼ਾਹ ਦਿਖਾਇਆ ਹੈ ਉਹ ਇਸ ਤੋਂ ਪਹਿਲਾਂ ਵੀ ਬੈਡਮਿੰਟਨ, ਕ੍ਰਿਕਟ, ਕਬੱਡੀ ਜਿਹੀਆਂ ਖੇਡਾਂ ਬਾਰੇ ਆਪਣੀ ਰਾਏ ਅਤੇ ਉਤਸੁਕਤਾ ਪ੍ਰਗਟ ਕਰਦੇ ਰਹਿੰਦੇ ਹਨ।

ਡਾਲਫਿਨ ਨੇ ਕੀਤੀ ਰੂਸ ਦੀ ਜਿੱਤ ਦੀ ਭਵਿੱਖਬਾਣੀ | FIFA World Cup

ਯਾਰੋਸਲਾਵਨ ਰੂਸ ਦੇ ਸ਼ਹਿਰ ਯਾਰੋਸਲਾਵਲ ‘ਚ ਡਾਲਵਿਨ ਨੇ ਭਵਿੱਖਬਾਣੀ ਕੀਤੀ ਕਿ ਮੇਜ਼ਬਾਨ ਟੀਮ ਕ੍ਰੋਏਸ਼ੀਆ ਵਿਰੁੱਧ ਕੁਆਰਟਰ ਫਾਈਨਲ ਮੈਚ 3-1 ਨਾਲ ਜਿੱਤੇਗੀ ਅਤੇ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਪਹੁੰਚੇਗੀ ਯਾਰੋਸਲਾਵਲ ਦੇ ਡੋਲਫਨੇਰਿਅਮ ‘ਚ ਮਿਤਿਆ ਅਤੇ ਸੋਲਨਿਸ਼ਕੋ ਨਾਂਅ ਦੀਆਂ ਦੋ ਡਾਲਫਿਨ ਨੂੰ ਪੂਲ ‘ਚ ਦੋਵਾਂ ਦੇਸ਼ਾਂ ਦੇ ਝੰਡੇ ਵਾਲੇ ਡਿਸਕ ਲੈ ਕੇ ਵਾਪਸ ਆਉਣਾ ਸੀ ਅਤੇ ਪਹਿਲੀ ਵਾਰ ‘ਚ ਦੋਵੇਂ ਇੱਕ ਹੀ ਸਮੇਂ ਤੇ ਪਰਤੀਆਂ ਜਿਸ ਨਾਲ 1-1 ਦਾ ਡਰਾਅ ਰਿਹਾ ਪਰ ਆਖ਼ਰੀ ਦੋ ਥ੍ਰੋ ‘ਚ ਮਿਤਿਆ ਰੂਸੀ ਝੰਡੇ ਵਾਲੀ ਡਿਸਕ ਲੈ ਕੇ ਪਹਿਲਾਂ ਕਿਨਾਰੇ ‘ਤੇ ਆਈ ਜਿਸ ਨਾਲ ਰੂਸ ਦੇ 3-1 ਨਾਲ ਜਿੱਤਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ।