ਸਮੂਹ ਵਰਗਾਂ ਦੇ ਲੋਕਾਂ ਨੇ ਇਕੱਠਿਆਂ ਬੈਠ ਕੇ ਮੈਚ ਦਰਮਿਆਨ ਕੀਤੀਆਂ ਭਾਰਤ ਦੀ ਟੀਮ ਦੀ ਸ਼ਾਨਦਾਰ ਜਿੱਤ ਲਈ ਦੁਆਵਾਂ (IND Vs AUS Final)
(ਜਸਵੀਰ ਸਿੰਘ ਗਹਿਲ) ਲੁਧਿਆਣਾ। ਸਨਅੱਤੀ ਸ਼ਹਿਰ ਲੁਧਿਆਣਾ ’ਚ ਕ੍ਰਿਕਟ ਵਿਸ਼ਵ ਕੱਪ ਦਾ ਖੁਮਾਰ ਐਤਵਾਰ ਪੂਰਾ ਦਿਨ ਇਸ ਕਦਰ ਛਾਇਆ ਰਿਹਾ ਕੇ ਲੋਕਾਂ ਨੇ ਸਾਂਝੀਆਂ ਥਾਵਾਂ ’ਤੇ ਵੱਡੀਆਂ-ਵੱਡੀਆਂ ਸਕਰੀਨਾਂ ਲਗਾ ਕੇ ਨਾ ਸਿਰਫ਼ ਇਕੱਠੇ ਬੈਠ ਕੇ ਮੈਚ ਦਾ ਆਨੰਦ ਮਾਣਿਆ ਸਗੋਂ ਭਾਰਤ ਦੀ ਟੀਮ ਦੀ ਜਿੱਤ ਲਈ ਵੀ ਦੁਆਵਾਂ ਕੀਤੀਆਂ। ਮੈਚ ਦੌਰਾਨ ਲੋਕਾਂ ’ਤੇ ਢੋਲ ਦੀ ਥਾਪ ’ਤੇ ਭੰਗੜੇ ਪਾਉਣ ਦੇ ਨਾਲ ਹੀ ਆਮ ਲੋਕਾਂ ਲਈ ਲੰਗਰ ਵੀ ਲਗਾਏ ਗਏ ਸਨ। (IND Vs AUS Final)
ਸ਼ਹਿਰ ਅੰਦਰ ਸਭ ਤੋਂ ਵੱਡੀ ਸਕਰੀਨ ਸਰਾਭਾ ਨਗਰ ’ਚ ਲਗਾਈ ਗਈ ਤੇ ਉੱਥੇ ਹੀ ਦੁੱਗਰੀ ਨਹਿਰ ’ਤੇ ਵੀ ਕ੍ਰਿਕਟ ਪ੍ਰੇਮੀਆਂ ਨੇ ਆਮ ਲੋਕਾਂ ਨੂੰ ਮੈਚ ਦਿਖਾਉਣ ਲਈ ਸਕਰੀਨ ਲਗਾਈ। ਜਿੱਥੇ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਸਾਥੀਆਂ ਸਮੇਤ ਪਹੁੰਚ ਕੇ ਆਮ ਲੋਕਾਂ ਨਾਲ ਬੈਠ ਕੇ ਫਾਇਨਲ ਮੈਚ ਦੇਖਿਆ ਅਤੇ ਭਾਰਤੀ ਟੀਮ ਦੀ ਸ਼ਾਨਦਾਰ ਜਿੱਤ ਲਈ ਦੁਆਵਾਂ ਕੀਤੀਆਂ। ਮੈਚ ਦਰਮਿਆਨ ਵੱਡੀਆਂ ਵੱਡੀਆਂ ਸਕਰੀਨਾਂ ਅੱਗੇ ਸਮਾਜ ਦੇ ਹਰ ਵਰਗਾਂ ਦੇ ਲੋਕ ਇਕੱਤਰ ਹੋਏ ਤੇ ਇਕੱਠਿਆਂ ਬੈਠ ਕੇ ਮੈਚ ਦੇਖਦਿਆਂ ਦੇਖਦਿਆਂ ਭਾਰਤ ਦੀ ਟੀਮ ਦੀ ਸ਼ਾਨਦਾਰ ਜਿੱਤ ਲਈ ਦੁਆਵਾਂ ਵੀ ਕੀਤੀਆਂ।
ਇਹ ਵੀ ਪੜ੍ਹੋ : ਐਸ.ਐਸ.ਪੀ. ਵਰੁਣ ਸ਼ਰਮਾ ਵੱਲੋਂ ਲੋਕਾਂ ਨੂੰ ਨਸ਼ਿਆਂ ਵਿਰੁੱਧ ਹੰਭਲਾ ਮਾਰਨ ਦਾ ਸੱਦਾ
ਵੱਖ-ਵੱਖ ਥਾਵਾਂ ’ਤੇ ਫਾਇਨਲ ਮੈਚ ਦੇ ਮੱਦੇਨਜ਼ਰ ਸੁਰੱਖਿਆ ਦੇ ਵੀ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਭਾਰਤੀ ਟੀਮ ਵੱਲੋਂ ਖੜੇ ਕੀਤੇ ਗਏ ਸਕੋਰ ਤੋਂ ਉਹ ਪੂਰੀ ਤਰਾਂ ਆਸ਼ਵੰਦ ਹਨ। ਇਸ ਲਈ ਭਾਰਤੀ ਟੀਮ ਅੱਗੇ ਵਿਰੋਧੀਆਂ ਦਾ ਟਿਕਣਾ ਮੁਸ਼ਕਿਲ ਹੈ। ਉਨਾਂ ਕਿਹਾ ਕਿ ਉਹ ਸਮਾਂ ਦੂਰ ਨਹੀਂ ਜਦੋਂ ਭਾਰਤ ਦੀ ਟੀਮ ਦੀ ਜਿੱਤ ਦੇ ਨਗਾੜੇ ਵੱਜਣਗੇ ਤੇ ਹਰ ਪਾਸਿਓਂ ਭਾਰਤੀ ਟੀਮ ਦੀ ਜੈ- ਜੈ ਕਾਰ ਹੋਵੇਗੀ। IND Vs AUS Final
ਉਨਾਂ ਕਿਹਾ ਕਿ ਲੋਕ ਇੱਕ ਦੀਵਾਲੀ ਮਨਾ ਕੇ ਹਟੇ ਹਨ ਤੇ ਦੂਜਾ ਦੀਵਾਲੀ ਦਾ ਵੱਡਾ ਤਿਉਹਾਰ ਮਨਾਉਣ ਲਈ ਤਿਆਰ ਬੈਠੇ ਹਨ। ਸਰਾਭਾ ਨਗਰ ਮਾਰਕੀਟ ਐਸੋਸੀਏਸ਼ਨ ਦੇ ਦਵਿੰਦਰ ਸਿੰਘ ਨੇ ਕਿਹਾ ਕਿ ਭਾਰਤ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਢੋਲ ਵਜਾਉਣ ਵਾਲਿਆਂ ਨੂੰ ਵਿਸ਼ੇਸ਼ ਤੌਰ ’ਤੇ ਬੁਲਾ ਰੱਖਿਆ ਹੈ, ਜਿਉਂ ਹੀ ਜਿੱਤ ਦਾ ਐਲਾਨ ਹੁੰਦਾ ਹੈ ਦੀਵਾਲੀ ਤੋਂ ਵੀ ਵੱਡਾ ਤਿਉਹਾਰ ਪੰਜਾਬੀ ਮਨਾਉਣਗੇ। ਇਸ ਮੌਕੇ ‘ਆਪ’ ਦੇ ਸੀਨੀਅਰ ਆਗੂ ਤੇ ਸਪੋਰਟਸ ਵਿੰਗ ਦੇ ਪ੍ਰਧਾਨ ਪ੍ਰਦੀਪ ਅੱਪੂ, ਸੁਭਾਸ਼ ਕੁਮਾਰ ਸਿੰਗਲਾ, ਇਕਾਂਤ ਸਿੰਗਲਾ, ਸੱਤਪਾਲ ਸਿੰਗਲਾ, ਸੁਰਿੰਦਰ ਕਲਿਆਣ, ਸਰਬਜੀਤ ਕੋਚੜ, ਅਵਤਾਰ ਕੰਢਾ, ਪਿ੍ਰੰਸ ਜੌਹਰ, ਅਰੁਣ ਤਨੇਜ਼ਾ, ਧਰਮਿੰਦਰ ਸਿੰਘ ਆਦਿ ਤੋਂ ਇਲਾਵਾ ਇਲਾਕੇ ਦੇ ਵੱਡੀ ਗਿਣਤੀ ਕ੍ਰਿਕਟ ਪੇ੍ਰਮੀ ਵੀ ਹਾਜ਼ਰ ਸਨ। IND Vs AUS Final