ਪਾਕਿਸਤਾਨੀ ਟੀਮ 244 ਦੌੜਾਂ ’ਤੇ ਆਲਆਊਟ
ਕੋਲਕਾਤਾ। World Cup 2023 ਇੰਗਲੈਂਡ ਨੇ ਪਾਕਿਸਤਾਨ ਨੂੰ ਹਰਾ ਕੇ ਵਿਸ਼ਵ ਕੱਪ 2023 ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ। 338 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨੀ ਟੀਮ 43.3 ਓਵਰਾਂ ’ਚ 244 ਦੌੜਾਂ ’ਤੇ ਆਲਆਊਟ ਹੋ ਗਈ। ਇੰਗਲੈਂਡ ਵੱਲੋਂ ਡੇਵਿਡ ਵਿਲੀ ਨੇ 3 ਵਿਕਟਾਂ ਲਈਆਂ ਜਦਕਿ ਆਦਿਲ ਰਾਸ਼ਿਦ, ਮੋਇਨ ਅਲੀ ਅਤੇ ਗੁਸ ਐਟਕਿੰਸਨ ਨੇ 2-2 ਵਿਕਟਾਂ ਹਾਸਲ ਕੀਤੀਆਂ। 338 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਦੀ ਸ਼ੁਰੂਆਤ ਖਰਾਬ ਰਹੀ। ਟੀਮ ਨੇ 10 ਦੌੜਾਂ ‘ਤੇ ਸਲਾਮੀ ਬੱਲੇਬਾਜ਼ਾਂ ਦੀਆਂ ਵਿਕਟਾਂ ਗੁਆ ਦਿੱਤੀਆਂ। ਅਬਦੁੱਲਾ ਸ਼ਫੀਕ ਜ਼ੀਰੋ ਅਤੇ ਫਖਰ ਜ਼ਮਾਨ ਇੱਕ ਰਨ ਬਣਾ ਕੇ ਆਊਟ ਹੋਏ। ਦੋਵਾਂ ਨੂੰ ਡੇਵਿਡ ਵਿਲੀ ਨੇ ਪੈਵੇਲੀਅਨ ਪਰਤਿਆ। ਟੀਮ ਨੂੰ ਸੈਮੀਫਾਈਨਲ ‘ਚ ਪਹੁੰਚਣ ਲਈ 40 ਗੇਂਦਾਂ ‘ਤੇ 338 ਦੌੜਾਂ ਬਣਾਉਣੀਆਂ ਸਨ ਪਰ ਅਜਿਹਾ ਨਹੀਂ ਹੋਇਆ। ਪਾਕਿਸਤਾਨੀ ਟੀਮ ਨੇ ਪਹਿਲੇ 10 ਓਵਰਾਂ ‘ਚ ਦੋ ਵਿਕਟਾਂ ‘ਤੇ 43 ਦੌੜਾਂ ਬਣਾ ਸਕੀ। World Cup 2023
ਇੰਗਲੈਂਡ ਨੇ ਪਾਕਿ ਨੂੰ ਦਿੱਤਾ ਸੀ 338 ਦੌਡ਼ਾਂ ਦਾ ਟੀਚਾ
ਕੋਲਕਾਤਾ। ਵਿਸ਼ਵ ਕੱਪ ‘ਚ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ‘ਚ ਮੈਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਨੂੰ 338 ਦੌੜਾਂ ਦਾ ਟੀਚਾ ਦਿੱਤਾ। ਇੰਗਲੈਂਡ ਨੇ 50 ਓਵਰਾਂ ’ਚ 9 ਵਿਕਟਾਂ ਗੁਆ ਕੇ 337 ਦੌੜਾਂ ਬਣਾਈਆਂ। ਪਾਕਿਸਤਾਨ ਵੱਲੋਂ ਹਰਿਸ ਰੌਫ ਨੇ 3, ਸ਼ਾਹੀਨ ਅਫਰੀਦੀ ਨੇ 2, ਮੁਹੰਮਦ ਵਸੀਮ ਨੇ 2 ਅਤੇ ਇਫਤਿਖਾਰ ਅਹਿਮਦ ਨੇ ਇੱਕ ਵਿਕਟ ਲਈ। PAK Vs ENG
ਇਸ ਮੈਚ ’ਚ ਇੰਗਲੈਂਡ ਦੇ ਓਪਨਰ ਬੱਲੇਬਾਜ਼ਾਂ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਓਪਨਰ ਬੱਲੇਬਾਜ਼ ਡੇਵਿਡ ਮਲਾਨ ਅਤੇ ਜੌਨੀ ਬੇਅਰਸਟੋ ਨੇ ਪੂਰੀ ਸੂਝ-ਬੂਝ ਨਾਲ ਖੇਡਦਿਆਂ ਪਾਵਰ ਪਲੇਅ ’ਚ ਚੰਗੀਆਂ ਦੌੜਾਂ ਬਣਾਈਆ। ਦੋਵੇਂ ਸਲਾਮੀ ਬੱਲੇਬਾਜ਼ਾਂ ਨੇ ਤੇਜ਼ ਗੇਂਦਬਾਜ਼ੀ ਨੂੰ ਧਿਆਨ ਨਾਲ ਖੇਡਿਆ ਅਤੇ ਖਰਾਬ ਗੇਂਦਾਂ ‘ਤੇ ਚੌਕੇ ਵੀ ਲਾਏ। ਇਸ ਦੌਰਾਨ ਪਾਕਿਸਤਾਨ ਨੇ ਵੀ ਵਿਕਟ ਲੈਣ ਲਈ 8ਵੇਂ ਅਤੇ 10ਵੇਂ ਓਵਰ ਸਪਿਨਰ ਇਫਤਿਖਾਰ ਅਹਿਮਦ ਨੂੰ ਲਾਇਆ, ਪਰ ਸਫਲਤਾ ਨਹੀਂ ਮਿਲੀ। ਡੇਵਿਡ ਮਲਾਨ 14ਵੇਂ ਓਵਰ ਵਿੱਚ ਅਤੇ ਜੌਨੀ ਬੇਅਰਸਟੋ 19ਵੇਂ ਓਵਰ ਵਿੱਚ ਆਊਟ ਹੋ ਗਏ। PAK Vs ENG
ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਦਾ ਦੀਵਾਲੀ ’ਤੇ ਇੱਕ ਹੋਰ ਤੋਹਫਾ
ਪਾਕਿਸਤਾਨੀ ਗੇਂਦਬਾਜ਼ ਨੇ ਮੱਧ ਓਵਰਾਂ ਵਿੱਚ ਰੂਟ ਅਤੇ ਬੇਨ ਸਟੋਕਸ ਤੋਂ ਪਾਰ ਨਹੀਂ ਪਾ ਸਕੇ। ਇਨ੍ਹਾਂ ਦੋਵਾਂ ਵਿਚਾਲੇ 132 ਦੌੜਾਂ ਦੀ ਸੈਂਕੜੇ ਵਾਲੀ ਸਾਂਝੇਦਾਰੀ ਹੋਈ। ਬੇਅਰਸਟੋ ਨੇ 50 ਗੇਂਦਾਂ ਵਿੱਚ ਅਰਧ ਸੈਂਕੜਾ ਜੜਿਆ। ਜੋਨੀ ਬੇਅਰਸਟੋ ਨੇ ਮੌਜੂਦਾ ਵਿਸ਼ਵ ਕੱਪ ਵਿੱਚ ਆਪਣਾ ਦੂਜਾ ਅਰਧ ਸੈਂਕੜਾ ਲਗਾਇਆ। 11ਵੇਂ ਤੋਂ 40ਵੇਂ ਓਵਰਾਂ ਵਿਚਾਲੇ ਇੰਗਲੈਂਡ ਦੇ ਬੱਲੇਬਾਜ਼ਾਂ ਨੇ 2 ਵਿਕਟਾਂ ਗੁਆ ਕੇ 168 ਦੌੜਾਂ ਬਣਾਈਆਂ। ਦੋਵਾਂ ਨੇ ਅਰਧ ਸੈਂਕੜੇ ਲਗਾਏ ਅਤੇ ਜੋ ਰੂਟ ਵਿਸ਼ਵ ਕੱਪ ਵਿੱਚ 1000 ਦੌੜਾਂ ਪੂਰੀਆਂ ਕਰਨ ਵਾਲੇ ਪਹਿਲੇ ਇੰਗਲਿਸ਼ ਬੱਲੇਬਾਜ਼ ਵੀ ਬਣ ਗਏ।
ਪਾਕਿਸਤਾਨ ਨਹੀਂ ਕਰ ਸਕਿਆ ਆਖਰੀ 4 ਲਈ ਕੁਆਲੀਫਾਈ
ਵਿਸ਼ਵ ਕੱਪ 2023 ’ਚ ਭਾਰਤ, ਦੱਖਣੀ ਅਫਰੀਕਾ ਅਤੇ ਅਸਟਰੇਲੀਆ ਤੋਂ ਬਾਅਦ ਨਿਊਜ਼ੀਲੈਂਡ ਦੀ ਟੀਮ ਸੈਮੀਫਾਈਨਲ ਲਈ ਕੁਆਲੀਫਾਈ ਕਰਨ ਵਾਲੀ ਚੌਥੀ ਟੀਮ ਬਣ ਗਈ ਹੈ। ਨਿਊਜ਼ੀਲੈਂਡ ਨੇ ਆਪਣੇ ਆਖਰੀ ਲੀਗ ਮੈਚ ਵਿੱਚ ਸ਼੍ਰੀਲੰਕਾ ਨੂੰ ਪੰਜ ਵਿਕਟਾਂ ਨਾਲ ਹਰਾ ਕੇ 9 ਲੀਗ ਮੈਚਾਂ ਵਿੱਚ ਪੰਜ ਜਿੱਤਾਂ ਨਾਲ 10 ਅੰਕ ਹਾਸਲ ਕਰਕੇ ਅੰਕ ਸੂਚੀ ਵਿੱਚ ਚੌਥੇ ਸਥਾਨ ’ਤੇ ਆਪਣਾ ਸਥਾਨ ਬਰਕਰਾਰ ਰੱਖਿਆ। World Cup 2023
ਇਹ ਵੀ ਪੜ੍ਹੋ : AUS Vs BAN : ਆਸਟ੍ਰੇਲੀਆ ਨੇ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾਇਆ
ਪਾਕਿਸਤਾਨ ਦੀ ਟੀਮ ਨੂੰ ਇੰਗਲੈਂਡ ਖਿਲਾਫ ਪਹਿਲਾਂ ਗੇਂਦਬਾਜ਼ੀ ਕਰਨ ਦਾ ਮੌਕਾ ਮਿਲਿਆ, ਜਿਸ ਕਾਰਨ ਉਸ ਦੇ ਹੱਥੋਂ ਰਨ ਰੇਟ ਵਧਾਉਣ ਦਾ ਮੌਕਾ ਖੁੰਝ ਗਿਆ। ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 337 ਦੌੜਾਂ ਬਣਾਈਆਂ ਅਤੇ ਪਾਕਿਸਤਾਨ ਨੂੰ 6.4 ਓਵਰਾਂ ’ਚ ਇਸ ਨੂੰ ਹਾਸਲ ਕਰਨ ਦੀ ਚੁਣੌਤੀ ਦਿੱਤੀ ਗਈ, ਜਿਸ ਨੂੰ ਪਾਕਿਸਤਾਨ ਹਾਸਲ ਨਹੀਂ ਕਰ ਸਕਿਆ ਅਤੇ ਇਸ ਕਾਰਨ ਪਾਕਿਸਤਾਨ ਦੀ ਟੀਮ ਸੈਮੀਫਾਈਨਲ ਦੀ ਦੌੜ ’ਚੋਂ ਬਾਹਰ ਹੋ ਗਈ ਹੈ, ਜਦੋਂ ਕਿ ਨਿਊਜ਼ੀਲੈਂਡ ਦੀ ਟੀਮ ਨੇ ਲਗਾਤਾਰ ਪੰਜਵੀਂ ਵਾਰ ਸੈਮੀਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ। World Cup 2023