ਵਰਲਡ ਬਲੱਡ ਡੋਨਰ-ਡੇਅ ਮੌਕੇ ਸਾਧ-ਸੰਗਤ ਨੇ ਲਾਇਆ ਕੈਂਪ

World Blood Donor Day, Organized, Dera sacha sauda

ਵਰਲਡ ਬਲੱਡ ਡੋਨਰ-ਡੇਅ ਮੌਕੇ ਸਾਧ-ਸੰਗਤ ਨੇ ਲਾਇਆ ਕੈਂਪ

ਪਟਿਆਲਾ (ਖੁਸ਼ਵੀਰ ਸਿੰਘ ਤੂਰ)।

ਡੇਰਾ ਸੱਚਾ ਸੌਦਾ ਦੇ ਜ਼ਿਲ੍ਹਾ ਪਟਿਆਲਾ ਦੀ ਸਾਧ-ਸੰਗਤ ਵੱਲੋਂ ਵਰਲਡ ਬਲੱਡ ਡੋਨਰ ਡੇ ਦੇ ਸਬੰਧ ‘ਚ ਇੱਕ ਵਿਸ਼ਾਲ ਖੂਨਦਾਨ ਕੈਂਪ ਨਾਮ ਚਰਚਾ ਘਰ ਪਟਿਆਲਾ ਵਿਖੇ ਲਾਇਆ ਗਿਆ। ਇਹ ਖ਼ੂਨਦਾਨ ਕੈਂਪ ਰਜਿੰਦਰਾ ਹਸਪਤਾਲ ਪਟਿਆਲਾ ਬਲੱਡ ਬੈਂਕ ਨੀਲਮ ਬਲੱਡ ਬੈਂਕ ਰਾਜਪੁਰਾ ਅਤੇ ਲਾਈਫ਼ ਲਾਈਨ ਬਲੱਡ ਬੈਂਕ ਪਟਿਆਲਾ ਵੱਲੋਂ ਕੀਤੀ ਅਪੀਲ ‘ਤੇ ਲਾਇਆ ਗਿਆ।

World Blood Donor Day, Organized, Dera sacha sauda

ਖੂਨਦਾਨ ਕੈਂਪ ‘ਚ ਡੇਰਾ ਸ਼ਰਧਾਲੂਆਂ ਦਾ ਉਤਸ਼ਾਹ ਠਾਠਾਂ ਮਾਰ ਰਿਹਾ ਸੀ ਤੇ ਖ਼ੂਨਦਾਨ ਲੈਣ ਲਈ ਰਜਿੰਦਰਾ ਹਸਪਤਾਲ ਪਟਿਆਲਾ ਨੀਲਮ ਬਲੱਡ ਬੈਂਕ ਰਾਜਪੁਰਾ ਅਤੇ ਲਾਈਫ਼ ਲਾਈਨ ਬਲੱਡ ਬੈਂਕ ਪਟਿਆਲਾ ਦੀਆਂ ਟੀਮਾਂ ਆਪਣੇ ਸਾਜ਼ੋ ਸਾਮਾਨ ਨਾਲ ਪੁੱਜੀਆਂ ਹੋਈਆਂ ਸਨ। ਦੁਪਹਿਰ ਬਾਰਾਂ ਵਜੇ ਤੱਕ 400 ਯੂਨਿਟ  ਖੂਨਦਾਨ ਹੋ ਚੁੱਕਿਆ ਸੀ ਜਦਕਿ ਅਜੇ ਵੀ ਸੰਗਤ ਵਿੱਚ ਭਾਰੀ ਉਤਸ਼ਾਹ ਬਣਿਆ ਹੋਇਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

LEAVE A REPLY

Please enter your comment!
Please enter your name here