ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News ਮਲੋਟ ‘ਚ...

    ਮਲੋਟ ‘ਚ ਖੂਨਦਾਨੀ ਯੋਧਿਆਂ ਨੂੰ ਸਨਮਾਨਿਤ ਕਰ ਮਨਾਇਆ ‘ਵਿਸ਼ਵ ਖੂਨਦਾਤਾ ਦਿਵਸ’

    blood donit

     ‘ਵਿਸ਼ਵ ਖੂਨਦਾਤਾ ਦਿਵਸ’ ਮੌਕੇ ਨੌਜਵਾਨਾਂ ਨੇ ਕੀਤਾ ਖੂਨਦਾਨ  (World Blood Donor Day )

    • ਸੇਵਾਦਾਰਾਂ ਨੇ ਸਾਲ 2022 ਦੇ 165 ਦਿਨਾਂ ‘ਚ 150 ਯੂਨਿਟ ਦੇ ਲਗਭਗ ਕੀਤਾ ਖੂਨਦਾਨ

    (ਮਨੋਜ) ਮਲੋਟ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ‘ਤੇ ਅਮਲ ਕਰਦੇ ਹੋਏ ਜਿੱਥੇ ਦੇਸ਼ ਅਤੇ ਵਿਦੇਸ਼ਾਂ ਦੀ ਸਾਧ-ਸੰਗਤ ਨੇ ਖੂਨਦਾਨ ਕਰਕੇ ‘ਵਿਸ਼ਵ ਖੂਨਦਾਤਾ ਦਿਵਸ’ ਮਨਾਇਆ ਉਥੇ ਬਲਾਕ ਮਲੋਟ ਦੀ ਸਾਧ-ਸੰਗਤ ਨੇ ਵੀ ਖੂਨਦਾਨੀ ਯੋਧਿਆਂ ਨੂੰ ਸਨਮਾਨਿਤ ਕਰ ਅਤੇ ਬਲੱਡ ਬੈਂਕ ਵਿੱਚ ਖੂਨਦਾਨ ਕਰਕੇ ‘ਵਿਸ਼ਵ ਖੂਨਦਾਤਾ ਦਿਵਸ’ ਮਨਾਇਆ। (World Blood Donor Day )

    ਜਾਣਕਾਰੀ ਦਿੰਦਿਆਂ ਬਲਾਕ ਮਲੋਟ ਦੇ ਜਿੰਮੇਵਾਰਾਂ ਰਮੇਸ਼ ਠਕਰਾਲ ਇੰਸਾਂ, ਸੱਤਪਾਲ ਇੰਸਾਂ, ਸ਼ੰਭੂ ਇੰਸਾਂ, ਸੰਜੀਵ ਧਮੀਜਾ ਇੰਸਾਂ, ਗੁਰਭਿੰਦਰ ਸਿੰਘ ਇੰਸਾਂ, ਬਲਾਕ ਭੰਗੀਦਾਸ ਗੌਰਖ ਸੇਠੀ ਇੰਸਾਂ, ਜਿਲ੍ਹਾ ਸੁਜਾਨ ਭੈਣ ਅਮਰਜੀਤ ਕੌਰ ਇੰਸਾਂ, ਸੁਜਾਨ ਭੈਣਾਂ ਆਗਿਆ ਕੌਰ ਇੰਸਾਂ, ਨਗਮਾ ਇੰਸਾਂ, ਸੁਮਨ ਇੰਸਾਂ, ਪ੍ਰਕਾਸ਼ ਕੌਰ ਇੰਸਾਂ, ਰੀਟਾ ਗਾਬਾ ਇੰਸਾਂ, ਪ੍ਰਵੀਨ ਇੰਸਾਂ, ਖੂਨਦਾਨ ਸੰਮਤੀ ਦੇ ਇੰਚਾਰਜ ਟਿੰਕੂ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀ ਮਾਨਵਤਾ ਭਲਾਈ ਦੀ ਸਿੱਖਿਆ ’ਤੇ ਅਮਲ ਕਰਦਿਆਂ ਬਲਾਕ ਮਲੋਟ ਦੇ ਨੌਜਵਾਨ ਸੇਵਾਦਾਰਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਵੱਧ ਚੜ੍ਹ ਕੇ ਖੂਨਦਾਨ ਕੀਤਾ ਜਾ ਰਿਹਾ ਹੈ ਅਤੇ 125 ਤੋਂ ਵੀ ਵੱਧ ਖੂਨਦਾਨੀ ਯੋਧਿਆਂ ਭੈਣਾਂ ਅਤੇ ਭਾਈਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ‘ਵਿਸ਼ਵ ਖੂਨਦਾਤਾ ਦਿਵਸ’ ਮਨਾਇਆ ਗਿਆ।

    Malot1

    ਉਨ੍ਹਾਂ ਦੱਸਿਆ ਕਿ ਬਲਾਕ ਮਲੋਟ ਦੇ ਸੈਂਕੜੇ ਖੂਨਦਾਨੀ ਯੋਧੇ ਹਨ ਜੋ ਲਗਾਤਾਰ ਖੂਨਦਾਨ ਕਰ ਰਹੇ ਹਨ। ਇਸ ਮੌਕੇ 45 ਮੈਂਬਰ ਪੰਜਾਬ ਕਿਰਨ ਇੰਸਾਂ ਅਤੇ ਸ਼ਿਮਲਾ ਇੰਸਾਂ ਵੀ ਉਚੇਚੇ ਤੌਰ ’ਤੇ ਮੌਜੂਦ ਸਨ। ਜਿੰਮੇਵਾਰਾਂ ਨੇ ਦੱਸਿਆ ਕਿ ਜਿੱਥੇ ‘ਵਿਸ਼ਵ ਖੂਨਦਾਤਾ ਦਿਵਸ’ ਮੌਕੇ ਖੂਨਦਾਨੀ ਯੋਧਿਆਂ ਦਾ ਸਨਮਾਨ ਕੀਤਾ ਗਿਆ ਉਥੇ ਸਰਕਾਰੀ ਹਸਪਤਾਲ ਮਲੋਟ ਸਥਿਤ ਬਲੱਡ ਬੈਂਕ ‘ਚ ਖੂਨ ਦੀ ਘਾਟ ਨੂੰ ਪੂਰਾ ਕਰਨ ਦੇ ਉਦੇਸ਼ ਨਾਲ 17 ਨੌਜਵਾਨਾਂ ਨੇ ਖੂਨਦਾਨ ਵੀ ਕੀਤਾ।

    ਇਸ ਮੌਕੇ ਮੈਡੀਕਲ ਅਫ਼ਸਰ ਸਪੈਸ਼ਲਿਸਟ ਡਾ. ਚੇਤਨ, ਬਲੱਡ ਬੈਂਕ ਦੀ ਟੀਮ ਜੋਗਿੰਦਰ ਪਾਲ, ਗੋਲਡੀ ਸਾਗਰ, ਰਜਨੀ ਬਾਲਾ, ਅਮਰਜੀਤ ਕੌਂਸਲਰ ਨੇ ਜਿੱਥੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਪ੍ਰਸੰਸਾ ਕੀਤੀ ਉਥੇ ਸੇਵਾਦਾਰਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ।

    Malot

    ਇਨ੍ਹਾਂ ਨੌਜਵਾਨਾਂ ਨੇ ਕੀਤੀ ਖੂਨਦਾਨ

    ਵਿਸ਼ਵ ਖੂਨਦਾਤਾ ਦਿਵਸ ਮੌਕੇ ਟਿੰਕੂ ਇੰਸਾਂ, ਦੀਪਕ ਛਾਬੜਾ ਇੰਸਾਂ, ਦੀਪਕ ਸ਼ਰਮਾ, ਮੋਨੂੰ ਸ਼ਰਮਾ ਇੰਸਾਂ, ਮੋਹਿਤ ਭੋਲਾ ਇੰਸਾਂ, ਰਮਨ ਮਦਾਨ, ਮਾਸਟਰ ਬਲਦੇਵ ਇੰਸਾਂ, ਸੰਜੂ ਸੇਠੀ ਇੰਸਾਂ, ਟੀਟਾ ਸੱਚਦੇਵਾ ਇੰਸਾਂ, ਰਵਿਸ਼ ਚੁੱਘ, ਉਦੇਸ਼ ਮਿਗਲਾਣੀ ਇੰਸਾਂ, ਕਾਲਾ ਮਦਾਨ, ਪਿ੍ੰਕਾ ਮਦਾਨ, ਗੋਰਾ ਨਾਇਸ ਲੁੱਕ, ਮਿੱਕੀ ਪਾਹਵਾ, ਸਾਗਰ ਸਿਡਾਨਾ ਅਤੇ ਜਗਜੀਤ ਸਿੰਘ ਨੇ ਬਲੱਡ ਬੈਂਕ ‘ਚ ਖੂਨਦਾਨ ਕੀਤਾ।

    ਕੋਰੋਨਾ ਮਹਾਂਮਾਰੀ ਦੌਰਾਨ ਚਾਰ ਖੂਨਦਾਨ ਕੈਂਪਾਂ ‘ਚ 528 ਯੂਨਿਟ ਖੂਨਦਾਨ ਕੀਤਾ

    ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਸਾਲ 2020 ‘ਚ ਬਲਾਕ ਮਲੋਟ ਦੀ ਸਾਧ-ਸੰਗਤ ਵੱਲੋਂ ਚਾਰ ਖੂਨਦਾਨ ਕੈਂਪ ਲਗਾਏ ਗਏ | ਪਹਿਲਾ ਕੈਂਪ 28 ਜੂਨ ਨੂੰ 180 ਯੂਨਿਟ, ਦੂਜਾ ਕੈਂਪ 15 ਅਗਸਤ ਨੂੰ 120 ਯੂਨਿਟ, ਤੀਜਾ ਕੈਂਪ 20 ਸਤੰਬਰ ਨੂੰ 101 ਯੂਨਿਟ ਅਤੇ ਚੌਥਾ ਕੈਂਪ 4 ਅਕਤੂਬਰ ਨੂੰ ਲਗਾਇਆ ਗਿਆ ਜਿਸ ‘ਚ 127 ਯੂਨਿਟ ਖੂਨਦਾਨ ਕੀਤਾ ਗਿਆ ਸੀ ਅਤੇ ਕੁੱਲ 528 ਯੂਨਿਟ ਖੂਨਦਾਨ ਕੀਤਾ ਗਿਆ ਸੀ।

    ਸਾਲ 2022 ‘ਚ ਹੁਣ ਤੱਕ 150 ਨੌਜਵਾਨਾਂ ਦੇ ਕੀਤਾ ਖੂਨਦਾਨ

    ਆਪ ਜੀ ਨੂੰ ਦੱਸਣਾ ਬਣਦਾ ਹੈ ਕਿ ਜਿੱਥੇ ਸਾਲ 2021 ‘ਚ 225 ਨੌਜਵਾਨਾਂ ਨੇ ਖੂਨਦਾਨ ਕੀਤਾ ਉਥੇ ਸਾਲ 2022 ਦੇ 165 ਦਿਨਾਂ ‘ਚ 150 ਨੌਜਵਾਨਾਂ ਨੇ ਖੂਨਦਾਨ ਕਰਕੇ ਕੀਮਤੀ ਮਨੁੱਖੀ ਜਾਨਾਂ ਬਚਾਈਆਂ ਹਨ।

    ਖੂਨਦਾਨ ਕਰਕੇ ਕੀਮਤੀ ਮਨੁੱਖੀ ਜਾਨਾਂ ਬਚਾਉਣ ‘ਚ ਸਹਾਈ ਹੋ ਰਹੇ ਹਨ ਸੇਵਾਦਾਰ : ਡਾ.ਚੇਤਨ

    ਮੈਡੀਕਲ ਅਫ਼ਸਰ ਸਪੈਸ਼ਲਿਸਟ ਡਾ.ਚੇਤਨ ਨੇ ਕਿਹਾ ਕਿ ਮਲੋਟ ਦੇ ਸੇਵਾਦਾਰ ਖੂਨਦਾਨ ਕਰਕੇ ਕੀਮਤੀ ਮਨੁੱਖੀ ਜਾਨਾਂ ਬਚਾਉਣ ‘ਚ ਸਹਾਈ ਹੋ ਰਹੇ ਹਨ ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਇਹ ਸੇਵਾਦਾਰ ਹਮੇਸ਼ਾਂ ਹੀ ਚੜ੍ਹਦੀ ਕਲਾ ‘ਚ ਰਹਿਣ ਅਤੇ ਮਾਨਵਤਾ ਭਲਾਈ ‘ਚ ਹੋਰ ਅੱਗੇ ਵੱਧਣ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here