World Blood Donor Day : ਹੁਣ ਤੱਕ ਸੈਂਕੜੇ ਜ਼ਿੰਦਗੀਆਂ ਬਚਾ ਚੁੱਕੇ ਹਨ ਬਰਨਾਲਾ ਦੇ ‘ਟ੍ਰਿਊ ਬਲੱਡ ਪੰਪ’

World Blood Donor Day
World Blood Donor Day : ਹੁਣ ਤੱਕ ਸੈਂਕੜੇ ਜ਼ਿੰਦਗੀਆਂ ਬਚਾ ਚੁੱਕੇ ਹਨ ਬਰਨਾਲਾ ਦੇ ‘ਟ੍ਰਿਊ ਬਲੱਡ ਪੰਪ’

96ਵਾਰ ਖੂਨਦਾਨ ਕਰ ਚੁੱਕਿਆ ਪ੍ਰੇਮ ਸਿੰਘ ਇੰਸਾਂ  World Blood Donor Day

(ਗੁਰਪ੍ਰੀਤ ਸਿੰਘ) ਬਰਨਾਲਾ। World Blood Donor Day ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਡੇਰਾ ਸੱਚਾ ਸੌਦਾ ਦੇ ਖੂਨਦਾਨੀਆਂ ਨੂੰ ‘ਟ੍ਰਿਊ ਬਲੱਡ ਪੰਪ’ (True Blood Pump) ਦਾ ਖ਼ਿਤਾਬ ਦਿੱਤਾ ਹੈ। ਇਨ੍ਹਾਂ ਖੂਨਦਾਨੀਆ ਦੇ ਕਾਰਨ ਹਜ਼ਾਰਾਂ ਜ਼ਿੰਦਗੀਆਂ ਬਚਾਈਆਂ ਜਾ ਰਹੀਆਂ ਹਨ। ਡੇਰਾ ਸੱਚਾ ਸੌਦਾ ਦੇ ਹੋਰਨਾਂ ਖੂਨਦਾਨੀਆਂ ਦੇ ਨਾਲ ਬਰਨਾਲਾ ਸ਼ਹਿਰ ਦੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਵੀ ਆਪਣਾ ਵੱਡਾ ਯੋਗਦਾਨ ਦੇ ਰਹੇ ਹਨ।

ਬਰਨਾਲਾ ਦੇ ਸੈਂਕੜੇ ਡੇਰਾ ਪ੍ਰੇਮੀ ਲਗਾਤਾਰ ਖੂਨਦਾਨ ਕਰਕੇ ਜ਼ਖਮੀਆਂ, ਬਿਮਾਰਾਂ ਤੇ ਹੋਰ ਵਿਅਕਤੀਆਂ ਦੀ ਜ਼ਿੰਦਗੀ ਬਚਾ ਰਹੇ ਹਨ।  ਵਿਸ਼ਵ ਖੂਨਦਾਨੀ ਦਿਵਸ ਮੌਕੇ ਬਰਨਾਲਾ ਦੇ ਅਜਿਹੇ ਡੇਰਾ ਸ਼ਰਧਾਲੂਆਂ ਦਾ ਜ਼ਿਕਰ ਹੁੰਦਾ ਹੈ ਜਿਨ੍ਹਾਂ ਨੇ ਇਸ ਖੇਤਰ ਵਿੱਚ ਆਪਣਾ ਵੱਡਾ ਪ੍ਰਭਾਵ ਬਣਾਇਆ ਹੋਇਆ ਹੈ । ਸਰਕਾਰੇ ਦਰਬਾਰੇ ਵੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੂੰ ਵੱਡੀ ਗਿਣਤੀ ਵਿੱਚ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ।

ਪ੍ਰੇਮ ਸਿੰਘ ਇੰਸਾਂ ਨੇ 96 ਵਾਰ ਖੂਨ ਦਾਨ ਕੀਤਾ World Blood Donor Day

ਬਰਨਾਲਾ ਦੇ 45 ਕੁ ਵਰਿ੍ਹਆਂ ਦੇ ਨੌਜਵਾਨ ਪ੍ਰੇਮ ਸਿੰਘ ਇੰਸਾਂ ਜਿਹੜੇ ਖੂਨਦਾਨ ਕਰਨ ਨੂੰ ਹੀ ਆਪਣਾ ਪਹਿਲਾ ਫਰਜ਼ ਸਮਝਦੇ ਹਨ ਅਤੇ ਇਨ੍ਹਾਂ ਨੇ ਹੁਣ ਤੱਕ 96 ਵਾਰ ਖੂਨ ਦਾਨ ਕੀਤਾ ਹੈ। ਪ੍ਰੇਮ ਸਿੰਘ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੀ ਅਪਾਰ ਰਹਿਮਤ ਸਦਕਾ ਜਿੰਨਾ ਚਿਰ ਸਰੀਰ ਵਿੱਚ ਸਾਹ ਚੱਲ ਰਹੇ ਹਨ, ਓਨਾ ਚਿਰ ਉਹ ਲੋੜਵੰਦਾਂ ਲਈ ਆਪਣਾ ਖੂਨਦਾਨ ਕਰਦੇ ਰਹਿਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਈ ਵਾਰ ਹਸਪਤਾਲਾਂ ਵਿੱਚ ਜਾ ਕੇ ਮਰੀਜ਼ਾਂ ਲਈ ਖੂਨਦਾਨ ਕੀਤਾ ਹੈ ਅਤੇ ਕਈ ਡੇਰਾ ਸੱਚਾ ਸੌਦਾ ਵੱਲੋਂ ਲਾਏ ਜਾਂਦੇ ਕੈਂਪਾਂ ਵਿੱਚ ਵੀ ਖੂਨਦਾਨ ਕਰਨ ਨੂੰ ਤਰਜ਼ੀਹ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕਦੇ ਵੀ ਸਰੀਰਕ ਤੌਰ ’ਤੇ ਕਮਜ਼ੋਰੀ ਮਹਿਸੂਸ ਨਹੀਂ ਹੋਈ।

ਮੋਹਿਤ ਇੰਸਾਂ ਨੇ 56ਵਾਰ ਖੂਨਦਾਨ ਕੀਤਾ

ਬਰਨਾਲਾ ਸ਼ਹਿਰ ਦੇ ਹੀ ਇੱਕ ਹੋਰ ਨੌਜਵਾਨ ਮੋਹਿਤ ਇੰਸਾਂ ਪੁੱਤਰ ਸੁਭਾਸ਼ ਚੰਦਰ ਵੀ ਖੂਨਦਾਨ ਦੇ ਖੇਤਰ ਵਿੱਚ ਆਪਣਾ ਅਹਿਮ ਸਥਾਨ ਰੱਖਦੇ ਹਨ ਮੋਹਿਤ ਨੇ ਹੁਣ ਤੱਕ 56ਵਾਰ ਖੂਨਦਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਈ ਵਾਰ ਅਜਿਹੇ ਮਰੀਜ਼ਾਂ ਲਈ ਖੂਨਦਾਨ ਵੀ ਕੀਤਾ ਜਿਨ੍ਹਾਂ ਨੂੰ ਜੇਕਰ ਖੂਨ ਨਾ ਮਿਲਦਾ ਤਾਂ ਉਨ੍ਹਾਂ ਦੀ ਜ਼ਿੰਦਗੀ ਖ਼ਤਰੇ ਵਿੱਚ ਪੈ ਸਕਦੀ ਸੀ ਅਜਿਹੇ ਵਿੱਚ ਰੂਹ ਨੂੰ ਬਹੁਤ ਸਕੂਨ ਮਹਿਸੂਸ ਹੁੰਦਾ ਹੈ।

ਮੱਖਣ ਸਿੰਘ ਨੇ 35 ਵਾਰ ਖੂਨਦਾਨ ਕੀਤਾ

ਬਰਨਾਲਾ ਦੇ ਵਸਨੀਕ ਮੱਖਣ ਸਿੰਘ ਪੁੱਤਰ ਸ਼ਾਂਤੀ ਸਰੂਪ ਵੀ ਖੂਨਦਾਨ ਕਰਨ ਵਿੱਚ ਕਦੇ ਪਿੱਛੇ ਨਹੀਂ ਹਟਿਆ ਉਸ ਨੇ ਦੱਸਿਆ ਕਿ ਹੁਣ ਤੱਕ ਉਹ 35 ਵਾਰ ਖੂਨਦਾਨ ਕਰ ਚੁੱਕਿਆ ਹੈ। ਉਸ ਨੇ ਕਿਹਾ ਕਿ ਖੂਨਦਾਨ ਕਰਨ ਨਾਲ ਦਿਲ ਨੂੰ ਬਹੁਤ ਤਸੱਲੀ ਮਿਲਦੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਆਪਣੇ ਸਰੀਰ ਦੇ ਖੂਨ ਦਾ ਕਤਰਾ ਕਿਸੇ ਦੂਜੇ ਲਈ ਦਾਨ ਕੀਤਾ ਹੈ। ਉਸ ਨੇ ਕਿਹਾ ਕਿ ਜਦੋਂ ਤੱਕ ਸਰੀਰ ਵਿੱਚ ਸਾਹ ਚਲਦੇ ਹਨ, ਇਹ ਵਰਤਾਰਾ ਇਸੇ ਤਰ੍ਹਾਂ ਚਲਦਾ ਰਹੇਗਾ।

ਧੀਰਜ ਕੁਮਾਰ ਇੰਸਾਂ ਨੇ 33 ਵਾਰ ਖੂਨਦਾਨ ਕੀਤਾ

ਬਰਨਾਲਾ ਦੇ ਨਾਮਦੇਵ ਨਗਰ ਵਿਖੇ ਰਹਿਣ ਵਾਲੇ ਧੀਰਜ ਕੁਮਾਰ ਪੁੱਤਰ ਸੁਰਿੰਦਰ ਜਿੰਦਲ ਇੰਸਾਂ ਵੀ ਹੁਣ ਤੱਕ 33 ਵਾਰ ਖੂਨਦਾਨ ਕਰ ਚੁੱਕੇ ਹਨ। ਧੀਰਜ ਕੁਮਾਰ ਬਰਨਾਲਾ ਜ਼ਿਲ੍ਹੇ ਦੀ ਖੂਨਦਾਨ ਸੰਮਤੀ ਦੇ ਜ਼ਿੰਮੇਵਾਰ ਵੀ ਹਨ ਪਿਛਲੇ ਦਿਨੀਂ ਧੀਰਜ ਦੇ ਪੁੱਤਰ ਦਾ ਜਨਮ ਦਿਨ ਸੀ ਉਸ ਨੇ ਖੁਦ ਸਿਵਲ ਹਸਪਤਾਲ ਜਾ ਕੇ ਖੂਨਦਾਨ ਕੀਤਾ।

30 ਵਾਰ ਖੂਨਦਾਨ ਨੇ 30 ਵਾਰ ਖੂਨਦਾਨ ਕੀਤਾ World Blood Donor Day

ਬਰਨਾਲਾ ਦੇ ਹੀ 30 ਵਾਰ ਖੂਨਦਾਨਪੁੱਤਰ ਭੂਸ਼ਨ ਕੁਮਾਰ ਇੰਸਾਂ ਵੀ ਖੂਨਦਾਨੀਆਂ ਵਿੱਚ ਆਪਣਾ ਵਿਸ਼ੇਸ਼ ਨਾਂਅ ਰੱਖਦੇ ਹਨ। ਇੰਦਵ ਗੋਇਲ ਨੇ ਹੁਣ ਤੱਕ 30 ਵਾਰ ਖੂਨਦਾਨ ਕੀਤਾ ਹੈ। ਇੰਦਵ ਡੇਰਾ ਸੱਚਾ ਸੌਦਾ ਦੇ ਆਈਟੀ ਵਿੰਗ ਦੇ ਜ਼ਿੰਮੇਵਾਰ ਹਨ, ਨੇ ਦੱਸਿਆ ਕਿ ਪੂਜਨੀਕ ਹਜ਼ੂਰ ਪਿਤਾ ਜੀ ਦੀ ਰਹਿਮਤ ਨਾਲ ਉਹ ਹੁਣ ਤੱਕ 30 ਵਾਰ ਖੂਨਦਾਨ ਕਰ ਸਕੇ ਹਨ ਅਤੇ ਅੱਗੇ ਵੀ ਇਹ ਸਿਲਸਲਾ ਇਸੇ ਤਰ੍ਹਾਂ ਜਾਰੀ ਰਹੇਗਾ ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਨਾਲ ਕਦੇ ਵੀ ਕਮਜ਼ੋਰੀ ਮਹਿਸੂਸ ਨਹੀਂ ਹੋਈ ਸਗੋਂ ਹਰ ਵਾਰ ਨਵਾਂ ਜੋਸ਼ ਅਨੁਭਵ ਹੋਇਆ ਹੈ।

 

LEAVE A REPLY

Please enter your comment!
Please enter your name here