World Bicycle Day: ਸਾਈਕਲ ਦੇ ਪੈਡਲ ਮਾਰੋ

World Bicycle Day

ਅੱਜ ਸਾਈਕਲ ਦਿਵਸ ਹੈ ਤੇ ਇੱਕ ਦਿਨ ਪਹਿਲਾਂ ਹੀ ਵੱਖ-ਵੱਖ ਕਲੱਬਾਂ ਤੇ ਸੰਗਠਨਾਂ ਨੇ ਸਾਈਕਲ ਚਲਾ ਕੇ ਸੰਦੇਸ਼ ਦਿੱਤਾ ਹੈ ਸੰਯੁਕਤ ਰਾਸ਼ਟਰ ਨੇ ਵੀ ਸਾਈਕਲ ਚਲਾਉਣ ਦੇ ਸਿਹਤ ਲਈ ਕਈ ਫਾਇਦੇ ਦੱਸੇ ਹਨ ਤੇ ਘੱਟੋ-ਘੱਟ 30 ਮਿੰਟ ਰੋਜ਼ਾਨਾ ਸਾਈਕਲ ਚਲਾਉਣ ਦੀ ਸਲਾਹ ਦਿੱਤੀ ਹੈ ਮੋਟਾਪਾ ਤੇ ਕੋਲੈਸਟਰੋਲ ਸਬੰਧੀ ਬਿਮਾਰੀਆਂ ’ਚ ਸਾਈਕਲ ਚਲਾਉਣ ਨਾਲ ਫਾਇਦਾ ਹੁੰਦਾ ਹੈ ਇਸ ਦੇ ਨਾਲ ਹੀ ਪ੍ਰਦੂਸ਼ਣ ਲਈ ਸਾਈਕਲ ਦੀ ਵਰਤੋਂ ਬਹੁਤ ਮਹੱਤਵਪੂਰਨ ਹੈ ਅਸਲ ’ਚ ਸਾਈਕਲ ਦਾ ਸਬੰਧ ਸੱਭਿਅਤਾ ਤੇ ਤਰੱਕੀ ਨਾਲ ਹੈ। ਸੱਭਿਅਤਾ ਦੇ ਵਿਕਸਿਤ ਪੜਾਅ ’ਚ ਮਨੁੱਖ ਨੇ ਸਾਈਕਲ ਦੀ ਕਾਢ ਕੱਢੀ। ਜੋ ਮਨੁੱਖ ਦੀ ਸਹੂਲਤ ਤੇ ਰਫਤਾਰ ਦਾ ਮੁੱਖ ਅੰਗ ਬਣੀ ਮਨੁੱਖ ਦਾ ਆਉਣਾ ਜਾਣਾ ਸੌਖਾ ਹੋਇਆ ਹੈ। ਇਹ ਸਵਾਰੀ ਸਸਤੀ ਤੇ ਪ੍ਰਦੂਸ਼ਣ ਰਹਿਤ ਹੋਣ ਕਰਕੇ ਮਨੁੱਖ ਦੀ ਵੱਡੀ ਪ੍ਰਾਪਤੀ ਹੈ। (World Bicycle Day)

ਇਹ ਵੀ ਪੜ੍ਹੋ : ਪੰਜਾਬ ਦੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਬੱਝਣਗੇ ਵਿਆਹ ਬੰਧਨ ’ਚ, ਜਾਣੋ ਕਦੋ ਹੋਵੇਗਾ ਵਿਆਹ

ਜਿੱਥੋਂ ਤੱਕ ਮਹਿੰਗਾਈ ਦਾ ਸਬੰਧ ਹੈ ਤੇਲ ਦੇ ਵਧੇ ਹੋਏ ਰੇਟ ਵਿਕਾਸਸ਼ੀਲ ਦੇਸ਼ਾਂ ਆਰਥਿਕਤਾ ਲਈ ਸਮੱਸਿਆ ਬਣੇ ਹੋਏ ਹਨ। ਮੱਧ ਵਰਗ ਲਈ ਮਹਿੰਗਾਈ ਨੇ ਚੁਣੌਤੀ ਪੈਦਾ ਕਰ ਦਿੱਤੀ ਹੈ ਇਸ ਵਕਤ ਸਾਈਕਲ ਦਾ ਪਹੀਆ ਚੱਲਣਾ ਜ਼ਰੂਰੀ ਹੈ ਜੋ ਮਨੁੱਖਤਾ ਨੂੰ ਮਹਿੰਗਾਈ, ਪ੍ਰਦੂਸ਼ਣ ਤੇ ਬਿਮਾਰੀਆਂ ਤੋਂ ਬਚਾਉਣ ਲਈ ਢਾਲ ਬਣ ਸਕਦਾ ਹੈ ਸਾਡੇ ਦੇਸ਼ ਅੰਦਰ ਸਾਈਕਲ ਦਾ ਰੁਝਾਨ ਪੈਦਾ ਨਾ ਹੋਣ ਦਾ ਵੱਡਾ ਕਾਰਨ ਮਾਨਸਿਕ ਪੱਛੜਿਆਪਣ ਹੈ ਲੋਕ ਅੱਜ ਵੀ ਸਾਈਕਲ ਨੂੰ ਸਮਾਜਿਕ ਸਟੇਟਸ ਦੇ ਉਲਟ ਮੰਨਦੇ ਹਨ ਮਹਿੰਗੀਆਂ ਤੇ ਵੱਡੀਆਂ ਗੱਡੀਆਂ ਨੂੰ ਸ਼ਾਨ ਸਮਝਿਆ ਜਾਂਦਾ ਹੈ ਯੂਰਪ ਸਾਈਕਲ ਮਹੱਤਤਾ ਨੂੰ ਸਮਝ ਚੁੱਕਾ ਹੈ ਸਾਨੂੰ ਵੀ ਸਾਈਕਲ ਚਲਾਉਣ ’ਚ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ। (World Bicycle Day)

LEAVE A REPLY

Please enter your comment!
Please enter your name here