ਟਾਪ 20 ‘ਚ ਭਾਰਤ ਦੇ ਚਾਰ ਖਿਡਾਰੀ
- ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਕ੍ਰਮਵਾਰ: ਤੀਸਰੇ ਅਤੇ 10ਵੇਂ ਸਥਾਨ ‘ਤੇ
ਨਵੀਂ ਦਿੱਲੀ (ਏਜੰਸੀ) ਭਾਰਤ ਦੇ ਐਚ.ਐਸ.ਪ੍ਰਣੇ ਇੱਕ ਸਥਾਨ ਦਾ ਸੁਧਾਰ ਕਰਕੇ ਵੀਰਵਾਰ ਨੂੰ ਜਾਰੀ ਤਾਜਾ ਵਿਸ਼ਵ ਬੈਡਮਿੰਟਨ ਰੈਂਕਿੰਗ ‘ਚ ਆਪਣੇ ਸਰਵਸ੍ਰੇਸ਼ਠ ਅੱਠਵੇਂ ਸਥਾਨ ‘ਤੇ ਪਹੁੰਚ ਗਏ ਹਨ ਪ੍ਰਣੇ ਇਸ ਤੋਂ ਪਹਿਲਾਂ ਇਸ ਮਹੀਨੇ ਦੇ ਸ਼ੁਰੂ ‘ਚ ਵੀ ਅੱਠਵੇਂ ਸਥਾਨ ‘ਤੇ ਸਨ ਪਰ ਉਹਨਾਂ ਦੇ ਅੰਕਾਂ ਦੀ ਗਿਣਤੀ 57000 ਸੀ ਜਦੋਂਕਿ ਹੁਣ 58760 ਹੈ ਪੁਰਸ਼ਾਂ ਦੀ ਸਿੰਗਲ ਰੈਂਕਿੰਗ ‘ਚ ਕਿਦਾਂਬੀ ਸ਼੍ਰੀਕਾਂਤ ਆਪਣੇ ਚੌਥੇ ਸਥਾਨ ‘ਤੇ ਕਾਇਮ ਹਨ ਜਦੋਂਕਿ ਸਮੀਰ ਵਰਮਾ ਇੱਕ ਸਥਾਨ ਦੇ ਸੁਧਾਰ ਨਾਲ 20ਵੇਂ ਨੰਬਰ ‘ਤੇ ਆ ਗਏ ਹਨ ਬੀ.ਸਾਈ.ਪ੍ਰਣੀਤ ਦਾ 18ਵਾਂ ਸਥਾਨ ਬਰਕਰਾਰ ਹੈ ਇਸ ਤਰ੍ਹਾਂ ਪੁਰਸ਼ਾਂ ਦੇ ਟਾਪ 20 ‘ਚ ਭਾਰਤ ਦੇ ਚਾਰ ਖਿਡਾਰੀ ਸ਼ਾਮਲ ਹਨ। ਮਹਿਲਾਵਾਂ ਦੇ ਵਰਗ ‘ਚ ਕੋਈ ਬਦਲਾਅ ਨਹੀਂ ਹੋਇਆ ਹੈ ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਕ੍ਰਮਵਾਰ: ਤੀਸਰੇ ਅਤੇ 10ਵੇਂ ਸਥਾਨ ‘ਤੇ ਹਨ ਮਹਿਲਾ ਡਬਲਜ਼ ਦੇ ਟਾਪ 25 ‘ਚ ਕੋਈ ਭਾਰਤੀ ਜੋੜੀ ਨਹੀਂ ਹੈ ਪੁਰਸ਼ ਡਬਲਜ਼ ਰੈਂਕਿੰਗ ‘ਚ ਸਾਤਵਿਕਸੇਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈੱਟੀ ਦਾ 18ਵਾਂ ਅਤੇ ਮਨੁ ਅਤਰੀ ਅਤੇ ਬੀ.ਸੁਮਿਤ ਰੈਡੀ ਦਾ 22ਵਾਂ ਸਥਾਨ ਕਾਇਮ ਹੈ ਮਿਕਸਡ ਡਬਲਜ਼ ‘ਚ ਪ੍ਰਣਵ ਚੋਪੜਾ ਅਤੇ ਐਨ.ਸਿੱਕੀ ਰੈੱਡੀ ਇੱਕ ਸਥਾਨ ਦੇ ਸੁਧਾਰ ਨਾਲ 21ਵੇਂ ਨੰਬਰ ‘ਤੇ ਆ ਗਏ ਹਨ।