ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, January 22, 2026
More
    Home Breaking News World AIDS Da...

    World AIDS Day: ਟੈਟੂ ਬਣਵਾਉਣ ਵਾਲੇ ਸਾਵਧਾਨ, ਏਡਜ਼ ਦਾ ਵਧਿਆ ਖ਼ਤਰਾ!

    World AIDS Day
    World AIDS Day: ਟੈਟੂ ਬਣਵਾਉਣ ਵਾਲੇ ਸਾਵਧਾਨ, ਏਡਜ਼ ਦਾ ਵਧਿਆ ਖ਼ਤਰਾ!

    World AIDS Day ਮੌਕੇ ਜਾਗਰੂਕਤਾ ਸੈਮੀਨਾਰ

    World AIDS Day: ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾਸ ਮੀਡੀਆ ਵਿੰਗ ਦੀ ਟੀਮ ਵੱਲੋਂ ਸੀਐੱਚਸੀ ਫਿਰੋਜ਼ਸ਼ਾਹ ਵਿਖੇ ‘ਵਿਸ਼ਵ ਏਡਜ਼ ਦਿਵਸ’ ਮੌਕੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ ਰੇਖਾ ਭੱਟੀ ਨੇ ਦੱਸਿਆ ਕਿ ਏਡਜ਼ ਇਕ ਲਾ-ਇਲਾਜ ਅਤੇ ਭਿਆਨਕ ਬਿਮਾਰੀ ਹੈ।

    ਇਹ ਬਿਮਾਰੀ ਦੂਸ਼ਿਤ ਖੂਨ ਨਾਲ, ਸਕ੍ਰਮਿਤ ਸੂਈ ਜਾ ਬਲੇਡ ਦੇ ਇਸਤੇਮਾਲ ਨਾਲ ਅਤੇ ਏਡਜ਼ ਸਕ੍ਰਮਿਤ ਮਾਂ ਤੋ ਉਸ ਦੇ ਹੋਣ ਵਾਲੀ ਸੰਤਾਨ ਨੂੰ ਹੋ ਸਕਦਾ ਹੈ । ਇਸ ਬਿਮਾਰੀ ਦੌਰਾਨ ਸਰੀਰ ਵਿਚ ਰੋਗਾਂ ਨਾਲ ਲੜਨ ਦੀ ਸ਼ਕਤੀ ਘਟ ਜਾਂਦੀ ਹੈ, ਵਜਨ ਘਟ ਜਾਂਦਾ ਹੈ, ਲਗਾਤਾਰ ਖਾਂਸੀ, ਬਾਰ-ਬਾਰ ਜੁਕਾਮ, ਬੁਖਾਰ, ਸਿਰਦਰਦ, ਥਕਾਨ, ਹੈਜਾ, ਭੁਖ ਨਾ ਲਗਨੀ ਆਦਿ ਇਸ ਬਿਮਾਰੀ ਦੇ ਲੱਛਣ ਹਨ।

    ਟੈਟੂ ਬਣਵਾਉਣ ਵਾਲੇ ਸਾਵਧਾਨ | World AIDS Day

    ਇਸ ਮੌਕੇ ਬੀਈਈ ਹਰਦੀਪ ਸੰਧੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਕੱਲ ਨੌਜਵਾਨ ਵਰਗ ਵਿੱਚ ਸ਼ਰੀਰ ਦੇ ਵੱਖ-ਵੱਖ ਹਿੱਸਿਆਂ ‘ਤੇ ਟੈਟੂ ਬਣਵਾਉਣ ਦਾ ਰੂਝਾਨ ਜੋਰਾਂ ‘ਤੇ ਹੈ। ਅਸੁਰੱਖਿਅਤ ਢੰਗ ਨਾਲ ਵਰਤੀ ਹੋਈ ਸੂਈ ਨਾਲ ਟੈਟੂ ਬਣਵਾਉਣ ਨਾਲ ਐਚਆਈਵੀ ਏਡਜ਼ (HIV) ਹੋ ਸਕਦੀ ਹੈ। ਇਹ ਲੱਛਣ ਨਜਰ ਆਉਣ ‘ਤੇ ਨਜਦੀਕੀ ਸਿਹਤ ਕੇਂਦਰ ਵਿਖੇ ਏਡਜ਼ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਇਹ ਜਾਂਚ ਬਿਲਕੁੱਲ ਮੁਫ਼ਤ ਕੀਤੀ ਜਾਂਦੀ ਹੈ।

    Read Also : ਹੁਣ ਸੀਬੀਆਈ ਦੇਸ਼ ਭਰ ਵਿੱਚ ਡਿਜੀਟਲ ਗ੍ਰਿਫ਼ਤਾਰੀ ਮਾਮਲਿਆਂ ਦੀ ਕਰੇਗੀ ਜਾਂਚ

    ਇਹ ਬਿਮਾਰੀ ਪੀੜਿਤ ਵਿਅਕਤੀ ਨਾਲ ਭੋਜਨ ਕਰਨ, ਵਰਤਨ ਸਾਝੇ ਕਰਨ ਨਾਲ, ਹੱਥ ਮਿਲਾਨ ਅਤੇ ਗਲੇ ਲਗਣ ਨਾਲ,ਇਕ ਪਖਾਨੇ ਦੇ ਇਸਤੇਮਾਲ ਨਾਲ, ਮੱਛਰ ਅਤੇ ਪਸ਼ੂਆਂ ਦੇ ਕਟਣ ਨਾਲ ਅਤੇ ਖੱਗਣ ਤੇ ਛਿਕਣ ਨਾਲ ਨਹੀ ਫੈਲਦਾ ਹੈ । ਖੂਨ ਦੀ ਚੰਗੀ ਤਰ੍ਹਾ ਜਾਂਚ ਕਰਕੇ ਹੀ ਚੜਾਉਣਾ ਚਾਹੀਦਾ ਹੈ, ਉਪਯੋਗ ਕੀਤੀ ਸੂਈ ਜਾ ਬਲੇਡ ਦੇ ਇਸਤੇਮਾਲ ਨਹੀ ਕਰਨਾ ਚਾਹੀਦਾ ਹੈ।