ਸਾਡੇ ਨਾਲ ਸ਼ਾਮਲ

Follow us

19.4 C
Chandigarh
Saturday, January 31, 2026
More
    Home Breaking News ਉੱਤਰਕਾਸ਼ੀ ਸੁਰ...

    ਉੱਤਰਕਾਸ਼ੀ ਸੁਰੰਗ ਤੋਂ ਸਾਰੇ 41 ਮਜ਼ਦੂਰਾਂ ਨੂੰ ਕੱਢਿਆ ਸੁਰੱਖਿਅਤ ਬਾਹਰ, ਵੇਖੋ ਤਸਵੀਰਾਂ

    Uttarkashi Tunnel

    ਉੱਤਰਾਖੰਡ । ਪਿਛਲੇ ਕਈ ਦਿਨਾਂ ਤੋਂ ਉੱਤਰਾਖੰਡ ਸੁਰੰਗ ਵਿੱਚ ਫਸੇ ਸਾਰੇ 41 ਮਜ਼ਦੂਰਾਂ ਨੂੰ ਬਚਾ ਲਿਆ ਗਿਆ ਹੈ। ਪਹਿਲੇ ਮਜ਼ਦੂਰ ਨੂੰ ਸ਼ਾਮ 7.50 ਵਜੇ ਬਾਹਰ ਕੱਢਿਆ ਗਿਆ। ਸਾਰਿਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ। ਇਸ ਤੋਂ ਬਾਅਦ ਬਾਕੀ ਮਜ਼ਦੂਰਾਂ ਨੂੰ ਵੀ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਜਿਨਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।

    ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਬਾਹਰ ਕੱਢੇ ਗਏ ਵਰਕਰਾਂ ਨਾਲ ਗੱਲਬਾਤ ਕੀਤੀ। ਕੇਂਦਰੀ ਮੰਤਰੀ ਵੀਕੇ ਸਿੰਘ ਵੀ ਉਨ੍ਹਾਂ ਦੇ ਨਾਲ ਸਨ। ਨਸੀਮ ਨੇ ਕਿਹਾ- ਸਾਰੇ ਵਰਕਰ ਸਿਹਤਮੰਦ ਹਨ। ਮੈਂ ਉਸ ਨਾਲ ਸੈਲਫੀ ਲਈ। ਉਸ ਨੇ ਦੱਸਿਆ ਕਿ ਜਦੋਂ ਆਖਰੀ ਪੱਥਰ ਹਟਾਇਆ ਗਿਆ ਤਾਂ ਸਾਰਿਆਂ ਨੇ ਤਾੜੀਆਂ ਮਾਰੀਆਂ। (Uttarkashi Tunnel)

    ਜਿਵੇਂ ਹੀ ਮਜਦੂਰ ਬਾਹਰ ਆਏ ਤਾ ਸਭ ਨੇ ਤਾਡ਼ੀਆਂ ਮਾਰ ਕੇ ਉਨਾਂ ਨੂੰ ਸਲੂਟ ਕੀਤਾ। ਮਜਦੂਰਾਂ ਦੇ ਦੂਜੀ ਜ਼ਿੰਦਗੀ ਮਿਲਣ ਦੀ ਖੁਸ਼ੀ ਉਸ ਦੇ ਚਿਹਰੇ ‘ਤੇ ਸਾਫ ਦਿਖਾਈ ਦੇ ਰਹੀ ਹੈ। ਉਨ੍ਹਾਂ ਦਾ ਸਵਾਗਤ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਕੇਂਦਰੀ ਮੰਤਰੀ ਵੀ.ਕੇ. ਸਿੰਘ ਨੇ ਕੀਤਾ।

    Uttarkashi Tunnel

    ਬਚਾਅ ਤੋਂ ਬਾਅਦ ਮਜ਼ਦੂਰਾਂ ਨੂੰ 30-35 ਕਿਲੋਮੀਟਰ ਦੂਰ ਚਿਨਿਆਲੀਸੌਰ ਲਿਜਾਇਆ ਜਾਵੇਗਾ। ਜਿੱਥੇ 41 ਬਿਸਤਰਿਆਂ ਦਾ ਵਿਸ਼ੇਸ਼ ਹਸਪਤਾਲ ਬਣਾਇਆ ਗਿਆ ਹੈ। ਸੁਰੰਗ ਤੋਂ ਚਿਨਿਆਲੀਸਾਡ ਤੱਕ ਦੀ ਸੜਕ ਨੂੰ ਗਰੀਨ ਕੋਰੀਡੋਰ ਘੋਸ਼ਿਤ ਕੀਤਾ ਗਿਆ ਹੈ, ਤਾਂ ਜੋ ਬਚਾਅ ਤੋਂ ਬਾਅਦ ਮਜ਼ਦੂਰਾਂ ਨੂੰ ਹਸਪਤਾਲ ਪਹੁੰਚਾਉਣ ਵਾਲੀ ਐਂਬੂਲੈਂਸ ਆਵਾਜਾਈ ਵਿੱਚ ਨਾ ਫਸੇ।

    LEAVE A REPLY

    Please enter your comment!
    Please enter your name here